Breaking News

ਤਰਨਤਾਰਨ ਦੀ ਜ਼ਿਮਨੀ ਚੋਣ ਵਿਚ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੈਕੂਲਰਿਜ਼ਮ ਬਨਾਮ ਫਿਰਕਾਪ੍ਰਸਤੀ (ਭਾਵ ਮਨਦੀਪ ਸਿੰਘ ਦੀ ਉਮੀਦਵਾਰੀ) ਦਾ ਬਿਰਤਾਂਤ ਸਿਰਜ ਰਹੇ ਨੇ।

ਤਰਨਤਾਰਨ ਦੀ ਜ਼ਿਮਨੀ ਚੋਣ ਵਿਚ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੈਕੂਲਰਿਜ਼ਮ ਬਨਾਮ ਫਿਰਕਾਪ੍ਰਸਤੀ (ਭਾਵ ਮਨਦੀਪ ਸਿੰਘ ਦੀ ਉਮੀਦਵਾਰੀ) ਦਾ ਬਿਰਤਾਂਤ ਸਿਰਜ ਰਹੇ ਨੇ।

 

ਅਸਲ ਵਿਚ ਪੰਜਾਬ ਅਤੇ ਖ਼ਾਸ ਕਰਕੇ ਸਿੱਖਾਂ ਨੇ ਜੋ ਕੁਝ ਪਿਛਲੇ ਦਹਾਕਿਆਂ ਵਿਚ ਭੁਗਤਿਆ ਹੈ, ਉਸਦੀ ਜੜ੍ਹ ਹੀ ਕਾਂਗਰਸ, ਆਰੀਆ ਸਮਾਜੀਆਂ ਤੇ ਜਨ ਸੰਘ ਦੀ ਫ਼ਿਰਕੂ ਵਿਤਕਰੇ ਵਾਲੀ ਸਿਆਸਤ ਨੇ ਲਾਈ। ਭਾਜਪਾ ਹੁਣ ਪੰਜਾਬ ਤੇ ਸਿੱਖਾਂ ਪ੍ਰਤੀ ਕਾਂਗਰਸ ਦੇ ਪੁਰਾਣੇ ਮਾਡਲ ਨੂੰ ਹੀ ਅੱਗੇ ਲਿਜਾ ਰਹੀ ਹੈ। ਹੁਣ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕਿਆਂ ਦੀ ਗੱਲ ਵੜਿੰਗ, ਬਾਜਵਾ ਜਾਂ ਹੋਰ ਕਾਂਗਰਸੀ ਕਰਦੇ ਨੇ, ਇਹ ਸਾਰੇ ਕਾਂਗਰਸ ਵੇਲੇ ਹੀ ਸ਼ੁਰੂ ਹੋਏ।

 

 

 

 

ਸੁਧੀਰ ਸੂਰੀ ਅਤੇ ਇੰਸਪੈਕਟਰ ਸੂਬਾ ਸਿੰਘ ਵਰਗੇ ਵੀ ਇਸੇ ਗਠਜੋੜ ਅਤੇ ਫ਼ਿਰਕੂ ਵਿਤਕਰੇ ਵਾਲੀ ਸਿਆਸਤ ਦੀ ਹੀ ਪੈਦਾਇਸ਼ ਸਨ। ਸੰਦੀਪ ਸਿੰਘ ਵਰਗੇ ਨੌਜਵਾਨ ਵੀ ਇਨ੍ਹਾਂ ਦੇ ਪੈਦਾ ਕੀਤੇ ਹਾਲਾਤ ਨੇ ਬਣਾਏ ਨੇ। ਜੇ ਕਨੂੰਨ ਤੇ ਸਰਕਾਰ ਬਿਨਾਂ ਵਿਤਕਰੇ ਦੇ ਆਪਣਾ ਕੰਮ ਕਰਨ ਤੇ ਇਨਸਾਫ਼ ਦੇਣ ਤਾਂ ਅਜਿਹੀ ਨੌਬਤ ਆਵੇ ਹੀ ਨਾ।

 

 

 

 

ਇਕ ਪਾਸੇ ਰਾਹੁਲ ਗਾਂਧੀ ਆਰਐੱਸਐੱਸ, ਭਾਜਪਾ ਦੀ ਸੱਜੇ ਪੱਖੀ ਸਿਆਸਤ ਖ਼ਿਲਾਫ਼ ਲੜਾਈ ਤਿੱਖੀ ਕਰ ਰਿਹਾ ਹੈ ਪਰ ਵੜਿੰਗ ਤੇ ਬਾਜਵਾ ਵਰਗੇ ਪੰਜਾਬ ਦੇ ਕਾਂਗਰਸੀ ਖੁਦ ਫਿਰਕੂ ਧਰੁਵੀਕਰਨ ਦੀ ਰਾਜਨੀਤੀ ਦੇ ਬਿਰਤਾਂਤ ਨੂੰ ਹਵਾ ਦੇ ਰਹੇ ਨੇ।

 

 

 

 

ਬਾਕੀ ਇਨ੍ਹਾਂ ਦੀ ਬਿਆਨਬਾਜੀ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦਾ ਨੁਕਸਾਨ ਹੀ ਜ਼ਿਆਦਾ ਕਰਨਾ, ਜੇ ਇਸਦਾ ਕੋਈ ਫ਼ਾਇਦਾ ਹੋਣਾ ਤਾਂ ਉਹ “ਆਪ” ਨੂੰ ਹੋਵੇਗਾ। ਸ਼ਾਇਦ ਇਹ ਆਪਣੀ ਜਾਨ ਬਚਾਉਣ ਲਈ ਹੀ ਕਾਂਗਰਸ ਦੀਆਂ ਬੇੜੀਆਂ ਵਿਚ ਵੱਟੇ ਪਾ ਰਹੇ ਨੇ।
#Unpopular_Opinions
#Unpopular_Ideas

Check Also

Dr. ਗੁਰਿੰਦਰ ਰੰਘਰੇਟਾ ਤੇ ਹਰਜੀਤ ਨਿਹੰਗ BJP ´ਚ ਹੋਏ ਸ਼ਾਮਿਲ

Dr. ਗੁਰਿੰਦਰ ਰੰਘਰੇਟਾ ਤੇ ਹਰਜੀਤ ਨਿਹੰਗBJP ´ਚ ਹੋਏ ਸ਼ਾਮਿਲ             …