Breaking News

ਭਾਰਤ ਰੂਸੀ ਤੇਲ ਦੀ ਖਰੀਦ ਤੋਂ ਪਿੱਛੇ ਹਟ ਰਿਹੈ: ਟਰੰਪ

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਦਾਅਵਾ ਕਰਨ ਕੀ ਨਰਿੰਦਰ ਮੋਦੀ ਨੇ ਫੋਨ ਕਰਕੇ ਮੰਨਿਆ ਹੈ ਕਿ ਹੁਣ ਭਾਰਤ ਰੂਸ ਤੋਂ ਤੇਲ ਦੀ ਖ਼ਰੀਦਦਾਰੀ ਨਹੀਂ ਕਰੇਗਾ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਮੋਦੀ ਅਤੇ ਟਰੰਪ ਵਿਚਕਾਰ ਫ਼ੋਨ ਤੇ ਕੋਈ ਗੱਲ ਹੀ ਨਹੀਂ ਹੋਈ ਹੈ, ਵੈਸੇ ਅੰਕੜਿਆਂ ਮੁਤਾਬਕ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਹੁਣ ਪਹਿਲਾਂ ਨਾਲੋਂ ਘੱਟ ਤੇਲ ਰੂਸ ਤੋਂ ਖਰੀਦ ਰਹੀਆਂ ਹਨ

 

ਭਾਰਤੀ ਕਾਰੋਬਾਰੀ ਪਹਿਲਾਂ ਦੁਬਈ ਨੂੰ ਨਿਰਯਾਤ ਕਰਕੇ ਫਿਰ ਆਪਣੇ ਨਿਰਯਾਤ ਅਮਰੀਕਾ ਭੇਜ ਰਹੇ ਹਨ।
ਇਸ ਤਰ੍ਹਾਂ ਉਹ ਟੈਰਿਫ ਤੋਂ ਬਚਦੇ ਹਨ ਅਤੇ ਦੁਬਈ ਵਿੱਚ ਆਪਣੇ ਮੁਨਾਫ਼ੇ ਨੂੰ ਵੀ ਬਰਕਰਾਰ ਰੱਖਦੇ ਹਨ।

 

 

ਦੁਬਈ ਨੂੰ ਲਾਭ ਹੁੰਦਾ ਹੈ ਕਿਉਂਕਿ ਕਾਰੋਬਾਰ ਆਪਣੇ ਮੁਨਾਫ਼ੇ ਨੂੰ ਦੁਬਈ ਵਿੱਚ ਨਿਵੇਸ਼ ਕਰਦੇ ਹਨ।
ਅਮਰੀਕਾ ਨੂੰ ਲਾਭ ਹੁੰਦਾ ਹੈ ਕਿਉਂਕਿ ਦੁਬਈ ਆਪਣੇ ਜ਼ਿਆਦਾਤਰ ਮੁਨਾਫ਼ੇ ਨੂੰ ਅਮਰੀਕੀ ਕੰਪਨੀਆਂ ਵਿੱਚ ਨਿਵੇਸ਼ ਕਰਦਾ ਹੈ।

 

 

 

ਸਿਰਫ਼ ਭਾਰਤ ਦੇ ਲੋਕ ਹੀ ਘਾਟੇ ‘ਚ ਰਹਿੰਦੇ ਹਨ, ਮੁਨਾਫ਼ਾ ਮੁਲਕ ਵਿੱਚ ਨਹੀਂ ਆਉਂਦਾ ਤੇ ਉਸ ਉੱਤੇ ਟੈਕਸ ਵੀ ਨਹੀਂ ਦਿੱਤਾ ਜਾਂਦਾ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਦਾ ਭਰੋਸਾ ਦਿੱਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਨੇ ਮਾਸਕੋ ਤੋਂ ਆਪਣੀ ਖਰੀਦ ਨੂੰ ਪਹਿਲਾਂ ਹੀ ‘ਘੱਟ ਕਰ ਦਿੱਤਾ ਹੈ ਅਤੇ ਲਗਪਗ ਬੰਦ ਕਰ ਦਿੱਤਾ ਹੈ।’

 

 

 

 

ਵ੍ਹਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਦੁਵੱਲੇ ਲੰਚ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਫਿਰ ਦਾਅਵਾ ਕੀਤਾ ਕਿ ਭਾਰਤ ਨੇ ਰੂਸ ਤੋਂ ਆਪਣੀ ਤੇਲ ਦਰਾਮਦ ਨੂੰ ਮਹੱਤਵਪੂਰਨ ਤੌਰ ’ਤੇ ਘਟਾ ਦਿੱਤਾ ਹੈ ਹੁਣ ਪੂਰੀ ਤਰ੍ਹਾਂ ਨਾਲ ਪਿੱਛੇ ਹਟ ਰਿਹਾ ਹੈ। ਨਵੀਂ ਦਿੱਲੀ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ।

 

 

 

 

ਟਰੰਪ ਨੇ ਕਿਹਾ, ‘‘ਉਨ੍ਹਾਂ ਨੇ ਪਹਿਲਾਂ ਹੀ ਘੱਟ ਕਰ ਦਿੱਤਾ ਹੈ ਅਤੇ ਲਗਪਗ ਬੰਦ ਕਰ ਦਿੱਤਾ ਹੈ। ਉਹ ਪਿੱਛੇ ਹਟ ਰਹੇ ਹਨ। ਉਨ੍ਹਾਂ ਨੇ ਲਗਪਗ 38 ਫੀਸਦੀ ਤੇਲ ਖਰੀਦਿਆ ਸੀ, ਅਤੇ ਉਹ ਹੁਣ ਅਜਿਹਾ ਨਹੀਂ ਕਰਨਗੇ।”

 

 

 

 

 

 

 

ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਦੇ ਭਰੋਸੇ ਬਾਰੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਦੀ ਊਰਜਾ ਪ੍ਰਾਪਤੀ ਉਸ ਦੇ ਕੌਮੀ ਹਿੱਤਾਂ ਅਤੇ ਭਾਰਤੀ ਖਪਤਕਾਰਾਂ ਦੀ ਸੁਰੱਖਿਆ ਦੀ ਲੋੜ ’ਤੇ ਨਿਰਦੇਸ਼ਿਤ ਹੈ।

Check Also

DSP ਮਨਦੀਪ ਕੌਰ ਦੀ ਗੱਡੀ ਦਾ ਖ਼ਤਰਨਾਕ ACCIDENT, ਹਾਈਵੇਅ ‘ਤੇ ਭਿਆਨਕ ਹਾ.ਦਸੇ ਦਾ ਸ਼ਿਕਾਰ

DSP ਮਨਦੀਪ ਕੌਰ ਦੀ ਗੱਡੀ ਦਾ ਖ਼ਤਰਨਾਕ ACCIDENT, ਹਾਈਵੇਅ ‘ਤੇ ਭਿਆਨਕ ਹਾ.ਦਸੇ ਦਾ ਸ਼ਿਕਾਰ   …