Breaking News

Lara Dutta In Dubai Amid Israel-Iran Conflict: ਜੰਗ ਕਾਰਨ Dubai ਵਿੱਚ ਪਰਿਵਾਰ ਸਣੇ ਫਸੀ Lara Dutta

Lara Dutta In Dubai Amid Israel-Iran Conflict:

ਜੰਗ ਕਾਰਨ Dubai ਵਿੱਚ ਪਰਿਵਾਰ ਸਣੇ ਫਸੀ Lara Dutta
Mumbai ਆਉਣ ਦੀ ਚਾਹਵਾਨ; ਉਡਾਣਾਂ ਨਾ ਮਿਲਣ ਕਾਰਨ ਪ੍ਰੇਸ਼ਾਨ

ਲਾਰਾ ਨੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਸੰਯੁਕਤ ਅਰਬ ਅਮੀਰਾਤ (UAE) ਸਰਕਾਰ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਰਕਾਰ ਹਰ ਕਿਸੇ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖ ਰਹੀ ਹੈ, ਚਾਹੇ ਉਹ ਕਿਸੇ ਵੀ ਦੇਸ਼ ਦਾ ਵਾਸੀ ਹੋਵੇ। ਲਾਰਾ ਨੇ ਉਨ੍ਹਾਂ ਆਮ ਲੋਕਾਂ ਅਤੇ ਕਾਮਿਆਂ ਦਾ ਵੀ ਧੰਨਵਾਦ ਕੀਤਾ ਜੋ ਅਜਿਹੀ ਜੰਗ ਦੇ ਹਾਲਾਤ ਵਿੱਚ ਵੀ ਦੇਸ਼ ਨੂੰ ਚਲਾਉਣ ਵਿੱਚ ਮਦਦ ਕਰ ਰਹੇ ਹਨ। ਫਿਲਹਾਲ ਲਾਰਾ ਅਤੇ ਉਨ੍ਹਾਂ ਦਾ ਪਰਿਵਾਰ ਮੁੰਬਈ ਵਾਪਸ ਆਉਣ ਲਈ ਫਲਾਈਟਾਂ ਦੀ ਭਾਲ ਕਰ ਰਹੇ ਹਨ ਪਰ ਜੰਗ ਕਾਰਨ ਉਡਾਣਾਂ ਮਿਲਣੀਆਂ ਬਹੁਤ ਮੁਸ਼ਕਿਲ ਹੋ ਗਈਆਂ ਹਨ।

ਬੌਲੀਵੁੱਡ ਅਦਾਕਾਰਾ ਲਾਰਾ ਦੱਤਾ ਭੂਪਤੀ ਨੇ ਬੁੱਧਵਾਰ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਦੱਸਿਆ ਕਿ ਉਹ ਆਪਣੇ ਪਤੀ ਮਹੇਸ਼ ਭੂਪਤੀ ਅਤੇ ਬੇਟੀ ਨਾਲ ਇਸ ਸਮੇਂ ਦੁਬਈ ਵਿੱਚ ਫਸੀ ਹੋਈ ਹੈ। ਲਾਰਾ ਨੇ ਦੱਸਿਆ ਕਿ ਉਹ ਇੱਕ ਬ੍ਰਾਂਡ ਦੇ ਕੰਮ ਲਈ ਦੁਬਈ ਗਈ ਸੀ, ਪਰ ਉੱਥੇ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਜੰਗ ਸ਼ੁਰੂ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਉਹ ਕਾਫੀ ਘਬਰਾਏ ਹੋਏ ਅਤੇ ਤਣਾਅ ਵਿੱਚ ਹਨ ਅਤੇ ਜਿੰਨੀ ਜਲਦੀ ਹੋ ਸਕੇ ਮੁੰਬਈ ਵਾਪਸ ਆਉਣਾ ਚਾਹੁੰਦੇ ਹਨ।

ਲਾਰਾ ਦੱਤਾ ਨੇ ਆਪਣਾ ਡਰ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਅੱਖੀਂ ਮਿਜ਼ਾਈਲਾਂ ਨੂੰ ਹਵਾ ਵਿੱਚ ਨਸ਼ਟ ਹੁੰਦੇ ਦੇਖਿਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਇੱਕ ਸੁਰੱਖਿਅਤ ਇਲਾਕੇ ਵਿੱਚ ਰਹਿ ਰਹੇ ਹਨ ਪਰ ਲੜਾਕੂ ਜਹਾਜ਼ਾਂ ਦੀ ਆਵਾਜ਼ ਅਤੇ ਧਮਾਕਿਆਂ ਕਾਰਨ ਉਨ੍ਹਾਂ ਦੇ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਕੰਬਣ ਲੱਗ ਜਾਂਦੇ ਹਨ। ਲਾਰਾ ਮੁਤਾਬਕ ਇਹ ਸਭ ਕੁਝ ਦੇਖਣਾ ਅਤੇ ਸੁਣਨਾ ਬਹੁਤ ਡਰਾਉਣਾ ਹੈ, ਖ਼ਾਸ ਕਰਕੇ ਬੱਚਿਆਂ ਲਈ ਜੋ ਇਸ ਸਥਿਤੀ ਨੂੰ ਦੇਖ ਕੇ ਕਾਫੀ ਪ੍ਰੇਸ਼ਾਨ ਹਨ।

ਲਾਰਾ ਨੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਸੰਯੁਕਤ ਅਰਬ ਅਮੀਰਾਤ (UAE) ਸਰਕਾਰ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਰਕਾਰ ਹਰ ਕਿਸੇ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖ ਰਹੀ ਹੈ, ਚਾਹੇ ਉਹ ਕਿਸੇ ਵੀ ਦੇਸ਼ ਦਾ ਵਾਸੀ ਹੋਵੇ। ਲਾਰਾ ਨੇ ਉਨ੍ਹਾਂ ਆਮ ਲੋਕਾਂ ਅਤੇ ਕਾਮਿਆਂ ਦਾ ਵੀ ਧੰਨਵਾਦ ਕੀਤਾ ਜੋ ਅਜਿਹੀ ਜੰਗ ਦੇ ਹਾਲਾਤ ਵਿੱਚ ਵੀ ਦੇਸ਼ ਨੂੰ ਚਲਾਉਣ ਵਿੱਚ ਮਦਦ ਕਰ ਰਹੇ ਹਨ। ਫਿਲਹਾਲ ਲਾਰਾ ਅਤੇ ਉਨ੍ਹਾਂ ਦਾ ਪਰਿਵਾਰ ਮੁੰਬਈ ਵਾਪਸ ਆਉਣ ਲਈ ਫਲਾਈਟਾਂ ਦੀ ਭਾਲ ਕਰ ਰਹੇ ਹਨ ਪਰ ਜੰਗ ਕਾਰਨ ਉਡਾਣਾਂ ਮਿਲਣੀਆਂ ਬਹੁਤ ਮੁਸ਼ਕਿਲ ਹੋ ਗਈਆਂ ਹਨ।

Check Also

Rajpal Yadav Bail: ਰਾਜਪਾਲ ਯਾਦਵ ਨੂੰ ਨਹੀਂ ਮਿਲੀ ਜ਼ਮਾਨਤ, ਤਿਹਾੜ ਜੇਲ੍ਹ ‘ਚ ਹੀ ਰਹਿਣਗੇ, ਜਾਣੋ ਪੂਰਾ ਮਾਮਲਾ

Rajpal Yadav Bail: ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਚੈੱਕ ਬਾਊਂਸ ਮਾਮਲੇ ਵਿੱਚ ਜ਼ਮਾਨਤ ਦੇਣ ਤੋਂ …