Breaking News

Punjabi Singer Rai Jujhar booked for raping NRI Woman ਪੰਜਾਬੀ ਸਿੰਗਰ ਰਾਏ ਜੁਝਾਰ ਤੇ ਲੱਗੇ ਜ਼ਬਰ-ਜਨਾਹ ਦੇ ਇਲਜ਼ਾਮ, ਵਿਆਹੁਤਾ ਹੁੰਦੇ ਹੋਏ ਬਣਾਏ ਕੁੜੀ ਨਾਲ…

Punjabi Singer Rai Jujhar booked for raping NRI Woman

ਪੰਜਾਬੀ ਗਾਇਕ ਰਾਏ ਜੁਝਾਰ ਖ਼ਿਲਾਫ਼ ਐੱਨ. ਆਰ. ਆਈ. ਵਿੰਗ ‘ਚ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।

ਮੁਸ਼ਕਲਾਂ ”ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, ”ਪਤਨੀ” ਨੇ ਹੀ ਕਰਵਾ”ਤੀ FIR

ਇਹ ਮਾਮਲਾ ਰਾਏ ਜੁਝਾਰ ਦੀ ਅਖੌਤੀ ਪਤਨੀ ਵੱਲੋਂ ਦਰਜ ਕਰਵਾਇਆ ਗਿਆ ਹੈ, ਜਿਸ ਦਾ ਕਹਿਣਾ ਹੈ ਕਿ ਜੁਝਾਰ ਨੇ ਯੋਜਨਾ ਦੇ ਤਹਿਤ ਉਸ ਨਾਲ ਵਿਆਹ ਕਰਵਾ ਕੇ ਕਾਰੋਬਾਰ ਅਤੇ ਜਾਇਦਾਦ ਲਈ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਪੰਜਾਬੀ ਸਿੰਗਰ ਰਾਏ ਜੁਝਾਰ ਤੇ ਲੱਗੇ ਜ਼ਬਰ-ਜਨਾਹ ਦੇ ਇਲਜ਼ਾਮ, ਵਿਆਹੁਤਾ ਹੁੰਦੇ ਹੋਏ ਬਣਾਏ ਕੁੜੀ ਨਾਲ…

ਪੰਜਾਬੀ ਗਾਇਕ ਰਾਏ ਜੁਝਾਰ ਤੇ ਹੋਈ FIR,ਜਲਦ ਹੋਵੇਗੀ ਗ੍ਰਿਫਤਾਰੀ! ਵਿਆਹ ਦਾ ਝਾਂਸਾ ਦੇ NRI ਬੀਬੀ ਨਾਲ ਕੀਤਾ ਧੋਖਾ,ਕੁੜੀ ਨੇ ਪੰਜਾਬ ਆ ਪਾ ਤਾ ਖਿਲਾਰਾ

ਔਰਤ ਦਾ ਕਹਿਣਾ ਹੈ ਕਿ ਉਸ ਕੋਲ ਵਿਆਹ ਦੀਆਂ ਕੁਝ ਤਸਵੀਰਾਂ ਵੀ ਹਨ।

ਵਿਆਹ ਤੋਂ ਬਾਅਦ ਦੋਵੇਂ ਕੈਨੇਡਾ ਵਾਪਸ ਆ ਗਏ। ਉਸ ਤੋਂ ਬਾਅਦ ਰਾਏ ਜੁਝਾਰ ਨੇ ਮੇਰੇ ਤੋਂ ਕਾਰੋਬਾਰ ਕਰਨ ਲਈ 30 ਲੱਖ ਰੁਪਏ ਅਤੇ ਬਾਅਦ ‘ਚ ਮਕਾਨ ਬਣਾਉਣ ਲਈ 14 ਲੱਖ ਰੁਪਏ ਲਏ।

ਇਸ ਤੋਂ ਇਲਾਵਾ ਉਹ ਮੇਰੇ ਤੋਂ ਪੈਸੇ ਵੀ ਲੈਂਦਾ ਰਿਹਾ। ਔਰਤ ਦਾ ਕਹਿਣਾ ਹੈ ਕਿ ਉਹ ਦੋਵੇਂ ਕਪੂਰਥਲਾ ਰਹਿਣ ਲੱਗੇ, ਉੱਥੇ ਵੀ ਉਸ ਨੇ ਜਾਇਦਾਦ ਦੇ ਨਾਂ ‘ਤੇ ਧੋਖਾ ਕੀਤਾ।

ਇਸ ਤੋਂ ਬਾਅਦ ਔਰਤ ਮੁੜ ਕੈਨੇਡਾ ਆ ਗਈ। ਉਦੋਂ ਤੋਂ ਹੀ ਰਾਏ ਜੁਝਾਰ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਹੈ।

ਪਿਆਰ ਦੇ ਜਾਲ ‘ਚ ਫਸਾ ਕੇ ਮਾਰੀ ਠੱਗੀ

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਬਸਤੀ ਪੀਰਦਾਦ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ ‘ਚ ਰਹਿੰਦੀ ਹੈ। 2006 ‘ਚ ਮੇਰੀ ਮੁਲਾਕਾਤ ਜੁਝਾਰ ਨਾਲ ਹੋਈ।

ਜੁਝਾਰ ਨੇ ਮੈਨੂੰ ਕਿਹਾ ਕਿ ਉਹ ਗਾਇਕ ਹੈ। ਹੌਲੀ-ਹੌਲੀ ਉਸ ਨੇ ਮੈਨੂੰ ਆਪਣੇ ਪਿਆਰ ‘ਚ ਫਸਾ ਲਿਆ।

ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਿਆ। ਜਦੋਂ ਮੈਂ ਉਸ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਇਹ ਕਦਮ

2007 ‘ਚ ਰਾਏ ਜੁਝਾਰ ਨੇ ਮੈਨੂੰ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਵਿਆਹ ਕਰਨ ਲਈ ਕਿਹਾ। ਉਹ ਕੈਨੇਡਾ ਤੋਂ ਭਾਰਤ ਵਾਪਸ ਆ ਗਈ, ਜਿਸ ਤੋਂ ਬਾਅਦ ਜੁਝਾਰ ਨੇ ਕਿਹਾ ਕਿ ਉਹ ਗਾਇਕ ਹੈ, ਇਸ ਲਈ ਉਹ ਜ਼ਿਆਦਾ ਧੂਮ-ਧਾਮ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਦੋਵਾਂ ਨੇ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ।

ਸਤੰਬਰ 2024 ‘ਚ ਜਦੋਂ ਮੈਂ ਆਪਣੇ ਪੁੱਤਰ ਦਾ ਹੱਕ ਲੈਣ ਲਈ ਪੰਜਾਬ ਵਾਪਸ ਆਈ ਤਾਂ ਰਾਏ ਜੁਝਾਰ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਮੈਂ ਏ. ਡੀ. ਜੀ. ਪੀ. ਐੱਨ. ਆਰ. ਆਈ ਵਿੰਗ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਰਾਏ ਜੁਝਾਰ ਖ਼ਿਲਾਫ਼ ਮਾਮਲਾ ਦਰਜ ਕੀਤਾ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।