Sketches of suspected terrorists issued regarding the #Pahalgam
Pahalgam terror attack: Sketches of 3 terrorists released by agencies
ਪੁਣਛ ਵਿੱਚ ਹੋਈਆਂ ਦਹਿਸ਼ਤੀ ਘਟਨਾਵਾਂ ਨਾਲ ਜੁੜੇ ਰਹੇ ਹਨ ਇਹ ਮਸ਼ਕੂਕ ਅਤਿਵਾਦੀ; ਹਮਲੇ ਦੀ ਜ਼ਿੰਮੇਵਾਰੀ ਪਾਕਿ ਸਥਿਤ ਲਸ਼ਕਰ-ਏ-ਤਇਬਾ (LeT) ਨਾਲ ਜੁੜੇ ਦਹਿਸ਼ਤੀ ਗਰੁੱਪ ‘ਦਾ ਰਜ਼ਿਸਟੈਂਸ ਫਰੰਟ’ (TRF) ਨੇ ਲਈ ਸੀ
Defence Minister #RajnathSingh says India has zero tolerance policy against terrorism, all countrymen are united against the cowardice act happened in #Pahalgam. Further, he assures to take action against the perpetrators as well as against the people who are behind the scene.
ਸੁਰੱਖਿਆ ਏਜੰਸੀਆਂ ਨੇ ਬੁੱਧਵਾਰ ਨੂੰ ਉਨ੍ਹਾਂ ਤਿੰਨ ਮਸ਼ਕੂਕਾਂ ਦੇ ਸਕੈੱਚ ਜਾਰੀ ਕੀਤੇ ਹਨ, ਜਿਨ੍ਹਾਂ ਉਤੇ ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਨੇੜੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਭਿਆਨਕ ਦਹਿਸ਼ਤੀ ਹਮਲੇ ਵਿਚ 26 ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ।
ਅਧਿਕਾਰੀਆਂ ਨੇ ਕਿਹਾ ਕਿ ਇਹ ਆਦਮੀ ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਹਨ। ਤਿੰਨਾਂ ਅੱਤਵਾਦੀਆਂ ਦੇ ਕੋਡ ਨਾਮ ਵੀ ਸਨ, ਜੋ ਮੂਸਾ, ਯੂਨਸ ਅਤੇ ਆਸਿਫ ਹਨ।
ਇਹ ਪੁਣਛ ਵਿੱਚ ਹੋਈਆਂ ਅੱਤਵਾਦ ਨਾਲ ਸਬੰਧਤ ਘਟਨਾਵਾਂ ਵਿੱਚ ਸ਼ਾਮਲ ਸਨ। ਅਧਿਕਾਰੀਆਂ ਨੇ ਕਿਹਾ ਕਿ ਸਕੈੱਚ ਦਹਿਸ਼ਤੀ ਹਮਲੇ ਦੌਰਾਨ ਬਚੇ ਲੋਕਾਂ ਦੀ ਮਦਦ ਨਾਲ ਤਿਆਰ ਕੀਤੇ ਗਏ ਸਨ।
ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਦਹਿਸ਼ਤੀ ਤਨਜ਼ੀਮ ਲਸ਼ਕਰ-ਏ-ਤਇਬਾ (Lashkar-e-Taiba) ਨਾਲ ਸਬੰਧਤ ਇਕ ਲੁਕਵੇਂ ਅੱਤਵਾਦੀ ਸਮੂਹ ‘ਦਾ ਰਜ਼ਿਸਟੈਂਸ ਫਰੰਟ’ (The Resistance Front – TRF) ਨੇ ਮੰਗਲਵਾਰ ਦੁਪਹਿਰ ਨੂੰ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਇਸ ਭਿਆਨਕ ਦਹਿਸ਼ਤੀ ਕਾਰੇ ਕਾਰਨ ਸਾਰੇ ਦੇਸ਼ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਦੋਂਕਿ ਸੁਰੱਖਿਆ ਬਲਾਂ ਵੱਲੋਂ ਜ਼ਿੰਮੇਵਾਰ ਲੋਕਾਂ ਨੂੰ ਫੜਨ ਅਤੇ ਇਸ ਭਿਆਨਕ ਦਹਿਸ਼ਤੀ ਕਾਰਵਾਈ ਦੇ ਪਿੱਛੇ ਕੰਮ ਕਰਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇੱਕ ਜ਼ੋਰਦਾਰ ਤਲਾਸ਼ੀ ਤੇ ਅਤਿਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ।