Breaking News

“ਹੁਕਮਨਾਮੇ ਵਾਲਿਆਂ ਨੂੰ ਹੁਕਮ ਹੋ ਗਿਆ “ਤੀਜੀ ਧਿਰ” ਨੂੰ ਨਜ਼ਦੀਕ ਨਾ ਫਟਕਣ ਦਿਉ!”

“ਹੁਕਮਨਾਮੇ ਵਾਲਿਆਂ ਨੂੰ ਹੁਕਮ ਹੋ ਗਿਆ “ਤੀਜੀ ਧਿਰ” ਨੂੰ ਨਜ਼ਦੀਕ ਨਾ ਫਟਕਣ ਦਿਉ!”

ਸੀਨੀਅਰ ਪੱਤਰਕਾਰ ਸਰਦਾਰ ਸੁਖਦੇਵ ਸਿੰਘ ਜੀ ਨੇ ਆਪਣੀ ਇਸ ਸੰਖੇਪ ਪੋਸਟ ਹੇਠਾਂ ਕਮੈਂਟਾਂ ਵਿੱਚ ਭਾਜਪਾ ਅਤੇ ਕੇਂਦਰੀ ਤੰਤਰ ਦੀ ਅਕਾਲੀ ਰੋਲ ਘਚੋਲੇ ਬਾਰੇ ਸਮਝ ਤੇ ਪਹੁੰਚ,

ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਕਿਹੋ ਜਿਹੇ ਰਿਸ਼ਤੇ ਹੋਣਗੇ, ਉਸ ਬਾਰੇ ਬਹੁਤ ਵਧੀਆ ਵਿਆਖਿਆ ਕੀਤੀ ਹੈ :

*ਬਾਦਲ ਨੇ ਰਾਜੀਵ ਗਾਂਧੀ ਅਤੇ ਉਸ ਦੇ ਕਾਂਗਰਸੀ ਉਤਰ ਅਧਿਕਾਰੀਆਂ ਨਾਲ ਪਰਬੰਧ ਕਰ ਰੱਖਿਆ ਸੀ ਕਿ ਮੈਂ ਦੇਸ਼ ਵਿਰੁਧ ਨਹੀਂ, ਕਾਂਗਰਸ ਵਿਰੁੱਧ ਬੋਲਿਆ ਕਰੂੰਗਾ, ਤੁਸੀਂ ਇਸ ਦਾ ਬੁਰਾ ਨਹੀਂ ਮਨਾਉਣਾ!

*ਹੁਣ ਸੁਖਬੀਰ ਦਾ ਬੀਜੇਪੀ-ਰਸਸ ਨਾਲ ਸਮਝੌਤਾ ਹੈ ਕਿ ਤੁਹਾਡੇ ਵਿਰੁੱਧ ਬੋਲਣਾ ਮੇਰੀ ਮਜਬੂਰੀ ਹੈ!

ਜੇ ਮੈਂ ਨਹੀਂ ਬੋਲਦਾ ਤਾਂ ਪੰਜਾਬ ਅੰਦਰ ਆਪਣੀ ਸਾਰੀ ਖੇਡ ਖਰਾਬ ਹੋ ਸਕਦੀ ਹੈ!

ਮੱਤ ਸਮਝੋ ਹਥਲੇ ਸੰਕਟ ਸਮੇਂ ਦਿਲੀ-ਨਾਗਪੁਰ ਹੱਥ ‘ਤੇ ਹੱਥ ਧਰੀ ਬੈਠੇ ਹਨ!

ਦਿਲੀ-ਨਾਗਪੁਰ ਦੀ ਇਸ ਸਮੇਂ ਪੰਜਾਬ ਬਾਰੇ ਇਕ ਵਿਸ਼ੇਸ਼ ਸਮਝ ਹੈ :

1) ਇਹ (ਅਖੌਤੀ) ਸੁਧਾਰਵਾਦੀ (ਮਤਲਬ ਅਕਾਲੀ ਬਾਗੀ) ਭਾਵੇਂ ਦਿੱਲੀ ਦੇ ਵਧੇਰੇ ਵਫਾਦਾਰ ਹਨ ਪਰ ਸਮੁੱਚੇ ਤੌਰ ‘ਤੇ ਕਮਜ਼ੋਰ ਅਤੇ ਨਿਤਾਣੇ ਹਨ ਅਤੇ ਉਨ੍ਹਾਂ ਦਾ ਬੁੱਤਾ ਨਹੀਂ ਸਾਰ ਸਕਦੇ!

2) ਸੁਖਬੀਰ ਗਰੁੱਪ ਪਹਿਲਾਂ ਨਾਲੋਂ ਕਮਜੋਰ ਹੋ ਚੁੱਕਾ ਹੈ। ਇਸ ਦੇ ਬਾਵਜੂਦ ਅਕਾਲੀ ਸਥਾਪਤੀ ਦਾ ਦਫਤਰ ਇਸ ਗਰੁੱਪ ਕੋਲ ਹੈ। ਇਸ ਕੋਲ ਲੀਡਰਸ਼ਿਪ ਦੇ ਵਧੇਰੇ ਗੁਣ ਵੀ ਹਨ!

3) ਜੇ ਬੀਜੇਪੀ ਨੇ ਪੰਜਾਬ ਵਿਚ ਅੱਗੇ ਵਧਣਾ ਹੈ ਤਾਂ ਬਾਦਲ ਅਕਾਲੀ ਦਲ ਨਾਲ ਭਾਈਵਾਲੀ ਬਹਾਲ ਕਰਨੀ ਪੈਣੀ ਹੈ, ਇਕੱਲਿਆਂ ਅੱਗੇ ਵਧਣ ਦਾ ਅਜੇ ਸਮਾਂ ਨਹੀਂ ਆਇਆ।

ਇਸ ਲਈ ਬਾਗੀਆਂ ਵਲੋਂ ਖੜਾ ਕੀਤਾ ਇਹ ਸੰਕਟ ਨਿਬੇੜਨਾ ਪੈਣਾ ਹੈ!

4) ਬਾਦਲਕਿਆਂ ਅਤੇ ਬਾਗੀਆਂ ਦੀ ਮੁੜ ਏਕਤਾ ਹੋਵੇ ਪਰ ਪੰਜਾਬ ਪੱਖੀ ਨੌਜਵਾਨ ਧਿਰ ਨਾਲ ਪੰਥਕ ਏਕਤਾ ਨੂੰ ਸਾਬੋਤਾਜ ਕਰੀ ਰਖਿਆ ਜਾਵੇ।

——+++++++

**ਸਾਡੀ ਟਿੱਪਣੀ**

ਸੁਖਬੀਰ ਦੀ ਧਿਰ ਨੇ ਵੱਡੇ ਪੱਧਰ ‘ਤੇ ਇਹ ਪ੍ਰਚਾਰ ਕਰ ਦਿੱਤਾ ਹੈ ਅਤੇ ਸਿੱਖਾਂ ਵਿਚਲੇ ਆਪਣੇ ਕਈ ਵਿਰੋਧੀਆਂ ਨੂੰ ਜਚਾ ਵੀ ਦਿੱਤਾ ਹੈ ਕਿ ਉਸ ਨੂੰ ਹਟਾਉਣਾ ਸਿਰਫ ਭਾਜਪਾ ਦਾ ਮਨਸ਼ਾ ਹੈ।

ਇਹ ਗੱਲ ਉਨ੍ਹਾਂ ਨੇ ਸੰਭਾਵੀ ਤੌਰ ‘ਤੇ ਗਿਆਨੀ ਰਘਬੀਰ ਸਿੰਘ ਨੂੰ ਵੀ ਜਚਾ ਦਿੱਤੀ ਹੈ। ਇਸੇ ਪ੍ਰਚਾਰ ਦਾ ਡਰ ਬਾਕੀ ਜਥੇਦਾਰਾਂ ਨੂੰ ਵੀ ਵਿਖਾਇਆ ਜਾ ਰਿਹਾ ਹੈ, ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ।

ਉਨ੍ਹਾਂ ਦੀ ਅਸਲੀ ਲੜਾਈ ਇਹੀ ਹੈ ਕਿ ਉਹਨਾਂ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਸਿੱਖ ਧਿਰਾਂ ਖਤਮ ਹੋ ਜਾਣ ਤੇ ਅਖੀਰ ਉਹ ਆਪਣੇ ਹਿਸਾਬ ਅਤੇ ਹਿੱਤਾਂ ਮੁਤਾਬਕ ਭਾਜਪਾ ਨਾਲ ਸੌਦਾ ਕਰ ਲੈਣ।

ਸੁਧਾਰ ਲਹਿਰ ਵਾਲਿਆਂ ਬਾਰੇ ਸ੍ਰ ਸੁਖਦੇਵ ਸਿੰਘ ਜੀ ਦੀ ਟਿੱਪਣੀ ਨੂੰ ਸਿਕੰਦਰ ਸਿੰਘ ਮਲੂਕੇ ਰਾਹੀਂ ਬਿਹਤਰ ਸਮਝਿਆ ਜਾ ਸਕਦਾ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਬਿਲਕੁਲ ਪਹਿਲਾਂ ਮਲੂਕੇ ਨੇ ਵਿਸ਼ੇਸ਼ ਇੰਟਰਵਿਊਆਂ ਦਿੱਤੀਆਂ ਅਤੇ ਸੁਖਬੀਰ ਨਾਲ ਏਕਤਾ ਅਤੇ ਭਾਜਪਾ ਨਾਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕੀਤੀ।

ਇਸ ਦਾ ਪ੍ਰਭਾਵ ਬੀਬੀ ਜਗੀਰ ਕੌਰ ਦੀ ਮੁਹਿੰਮ ‘ਤੇ ਮਾੜਾ ਪਿਆ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਮਲੂਕੇ ਦੇ ਖੁਦ ਦੇ ਵਫਾਦਾਰ ਸ਼੍ਰੋਮਣੀ ਕਮੇਟੀ ਮੈਂਬਰ ਸੁਖਬੀਰ ਵੱਲ ਭੁਗਤੇ।

ਖੇਡ ਸਾਫ ਹੋ ਗਈ ਕਿ ਭਾਜਪਾ ਨਾਲ ਗਠਜੋੜ ਦੀ ਵਕਾਲਤ ਅਸਲ ਵਿੱਚ ਉਹ ਸੁਖਬੀਰ ਦਾ ਫਾਇਦਾ ਕਰਨ ਲਈ ਕਰ ਰਿਹਾ ਸੀ ਤਾਂ ਕਿ ਇਹ ਪ੍ਰਭਾਵ ਜਾਵੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਭਾਜਪਾ ਦਖਲ ਦੇ ਰਹੀ ਹੈ। ਅਸਲ ਏਜੰਡਾ ਸੁਖਬੀਰ ਦੀ ਮੱਦਦ ਦਾ ਸੀ।

ਸੁਖਬੀਰ ਅਤੇ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਚਾਰ ਇਹ ਕੀਤਾ ਗਿਆ ਕਿ ਭਾਜਪਾ, ਕਾਂਗਰਸ ਅਤੇ “ਆਪ” ਇਕੱਠੇ ਹੋ ਕੇ ਉਨ੍ਹਾਂ ਦੇ ਵਿਰੁੱਧ ਕੰਮ ਕਰ ਰਹੇ ਨੇ। ਪਰ ਬਾਅਦ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਨਾਲ ਸੰਬੰਧਿਤ ਮੈਂਬਰ ਧਾਮੀ ਦੇ ਹੱਕ ਵਿੱਚ ਭੁਗਤੇ।

ਚੋਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਆਪਣੀ ਪ੍ਰੈੱਸ ਕਾਨਫੰਰਸ ਵਿਚ ਮਲੂਕੇ ਦੇ ਰੋਲ ਬਾਰੇ ਵੀ ਟਿੱਪਣੀ ਕੀਤੀ ਸੀ ਤੇ ਇਹ ਖ਼ੁਲਾਸਾ ਵੀ ਕੀਤਾ ਸੀ ਕਿ ਕਾਂਗਰਸ ਨਾਲ ਸੰਬੰਧਿਤ ਬਲਵਿੰਦਰ ਸਿੰਘ ਬੈਂਸ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ ਗੈਰ ਹਾਜ਼ਰ ਰਹਿ ਕੇ ਧਾਮੀ ਦੇ ਹੱਕ ਵਿੱਚ ਭੁਗਤੇ। ਬੈਂਸ ਭਰਾ ਇਸ ਵਕਤ ਰਾਜਾ ਵੜਿੰਗ ਦੇ ਬਹੁਤ ਨੇੜੇ ਨੇ।

ਸਮਝਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਵੀ ਸੌਦੇਬਾਜ਼ੀਆਂ ਕਿਵੇਂ ਹੋਈਆਂ।

ਪਰ ਲੋਕਾਂ ਨੂੰ ਕੁਝ ਹੋਰ ਜਚਾ ਦਿੱਤਾ।
ਇਹੀ ਕੁਝ ਹੁਣ ਹੋ ਰਿਹਾ ਹੈ।
#Unpopular_Opinions
#Unpopular_Ideas
#Unpopular_Facts