ਅਮਰੀਕਾ ’ਚ ਭਾਰਤੀ ਡਾਕਟਰ ਰਾਜੇਸ਼ ਬਿੰਦਲ ਦੀ ਕਰਤੂਤ, ਹੋਇਆ 20 ਲੱਖ ਡਾਲਰ ਤੋਂ ਵੱਧ ਜੁਰਮਾਨਾ
ਹਿਊਸਟਨ, 28 ਨਵੰਬਰ
ਅਮਰੀਕਾ ’ਚ 53 ਸਾਲਾ ਭਾਰਤੀ ਮੂਲ ਦੇ ਨਿਊਰੋ ਸਰਜਨ ’ਤੇ ਇਲੈਕਟਰੋ-ਐਕਿਊਪੰਕਚਰ ਉਪਕਰਨ ਇੰਪਲਾਂਟ ਕਰਨ ਲਈ ਸਰਜਰੀ ਕਰਨ ਦਾ ਝੂਠਾ ਦਾਅਵਾ ਕਰਨ ਤੋਂ ਬਾਅਦ ਮੈਡੀਕਲ ਧੋਖਾਧੜੀ ਦੇ ਦੋਸ਼ ਹੇਠ 20 ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ।
ਅਮਰੀਕੀ ਅਟਾਰਨੀ ਅਲਮਦਾਰ ਐੱਸ. ਹਮਦਾਨੀ ਨੇ ਕਿਹਾ ਕਿ ਹਿਊਸਟਨ ਇਲਾਕੇ ਦੇ ਡਾ. ਰਾਜੇਸ਼ ਬਿੰਦਲ ’ਤੇ ਮੈਡੀਕੇਅਰ ਤੇ ਸੰਘੀ ਕਰਮਚਾਰੀ ਸਿਹਤ ਲਾਭ ਪ੍ਰੋਗਰਾਮ (ਐੱਫਈਐੱਬੀਪੀ) ਨੂੰ ਧੋਖਾ ਦੇਣ ਦਾ ਦੋਸ਼ ਲੱਗਣ ਮਗਰੋਂ 20,95,946 ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ।
ਸੰਘੀ ਜਾਂਚਕਰਤਾਵਾਂ ਅਨੁਸਾਰ ਬਿੰਦਲ ਨੇ ਅਜਿਹੀ ਪ੍ਰਕਿਰਿਆ ਲਈ ਬਿੱਲ ਤਿਆਰ ਕੀਤਾ, ਜਿਸ ਲਈ ਆਮ ਤੌਰ ’ਤੇ ਅਪਰੇਟਿੰਗ ਰੂਮ ਦੀ ਲੋੜ ਹੁੰਦੀ ਹੈ ਪਰ ਅਜਿਹੀ ਕੋਈ ਵੀ ਸਰਜਰੀ ਨਹੀਂ ਕੀਤੀ ਗਈ। ਇਸ ਦੀ ਥਾਂ ਕੁਝ ਉਪਕਰਨ ਸਿਰਫ਼ ਮਰੀਜ਼ਾਂ ਦੇ ਕੰਨਾਂ ਦੇ ਪਿੱਛੇ ਚਿਪਕਾਏ ਗਏ। -ਪੀਟੀਆਈ