Breaking News

ਕੱਲ੍ਹ ਤੋਂ ‘ਸਰੀ ਪੁਲਿਸ’ ਹੱਥ ਹੋਵੇਗਾ ਸ਼ਹਿਰ ਦਾ ਪ੍ਰਬੰਧ

ਕੱਲ ਤੋਂ ਸਰੀ ਸ਼ਹਿਰ ‘ਚ ਪੁਲਿਸ ਦਾ ਪ੍ਰਬੰਧ ‘ਸਰੀ ਪੁਲਿਸ’ ਹੱਥ ਆ ਜਾਣਾ।

ਇਹ ਦਿਨ ਆਉਣਾ ਸੌਖਾ ਨਹੀਂ ਸੀ, ‘ਸਰੀ ਪੁਲਿਸ’ ਲਿਆਉਣ ਲਈ ਬਹੁਤ ਸਾਰੇ ਲੋਕਾਂ ਦਾ ਬਹੁਤ ਜ਼ੋਰ ਲੱਗਾ ਕਿਉਂਕਿ ਰੁਕਾਵਟਾਂ ਬਹੁਤ ਵੱਡੀਆਂ ਤੇ ਪ੍ਰਭਾਵਸ਼ਾਲੀ ਸਨ। ਪਰ ਅਖੀਰ ਲੋਕਾਂ ਦੀ ਜਿੱਤ ਹੋਈ।

ਸਾਡੇ ਸ਼ਹਿਰ ਦੇ ਬੱਚਿਆਂ ਜੈਸੀ ਭੰਗਲ ਤੇ ਜੇਸਨ ਝੂਟੀ ਦੇ 4 ਜੂਨ 2018 ਨੂੰ ਹੋਏ ਅਣਮਨੁੱਖੀ ਕਤਲ ਨੇ ਇਸਦੀ ਲੋੜ ਮਹਿਸੂਸ ਕਰਵਾਈ ਸੀ। ‘ਵੇਕਅੱਪ ਸਰੀ’ ਦੀ ਰੈਲੀ ‘ਚੋਂ ਇਹ ਲੋਕ-ਮੰਗ ਉੱਠੀ ਸੀ, ਜੋ ਅਖੀਰ ਪੂਰੀ ਹੋਈ ਹੈ।

ਜਿਸ-ਜਿਸ ਨੇ ਵੀ ਇਸ ਇਤਿਹਾਸਕ ਤਬਦੀਲੀ ਲਈ ਯੋਗਦਾਨ ਪਾਇਆ, ਸਭ ਦੇ ਨਾਮ ਪ੍ਰਮਾਤਮਾ ਜਾਣਦਾ, ਉਨ੍ਹਾਂ ਸਭ ਦਾ ਬਹੁਤ-ਬਹੁਤ ਧੰਨਵਾਦ।

ਹੁਣ ਜ਼ੋਰ ਇਸ ਗੱਲ ‘ਤੇ ਰਹੇਗਾ ਕਿ ਜਿਹੜੇ ਸੁਪਨੇ ਦੇਖ ਕੇ ‘ਸਰੀ ਪੁਲਿਸ’ ਲਿਆਂਦੀ ਗਈ, ਉਹ ਪੂਰੇ ਹੋਣ ਤੇ ਸ਼ਹਿਰ ‘ਚ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ।
-ਟੀਮ ‘ਵੇਕਅੱਪ ਸਰੀ’