Breaking News

Air India Pilot Found Dead – ‘ਬੁਆਏਫ੍ਰੈਂਡ ਤੰਗ ਕਰਦਾ ਸੀ, ਨਾਨ-ਵੈਜ ਖਾਣ ਤੋਂ ਰੋਕਦਾ ਸੀ’, – ਏਅਰ ਇੰਡੀਆ ਦੀ ਪਾਇਲਟ ਨੇ ਕਰ ਲਿਆ ਇਹ ਕੰੰਮ

Air India Pilot Found Dead in Mumbai’s Andheri Flat ਏਅਰ ਇੰਡੀਆ ਦੀ ਪਾਇਲਟ ਵੱਲੋਂ ਖੁਦਕੁਸ਼ੀ
ਬੁਆਏਫਰੈਂਡ ਗ੍ਰਿਫ਼ਤਾਰ; ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

Air India pilot dies by suicide

ਗੋਰਖਪੁਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਲੜਕੀ ਦੇ ਪਰਿਵਾਰ ਨੇ ‘ਦ ਇੰਡੀਅਨ ਐਕਸਪ੍ਰੈਸ’ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਉਸ ਦੀ ਹੱਤਿਆ ਕੀਤੀ ਹੈ ਅਤੇ ਇਸ ਨੂੰ ਖੁਦਕੁਸ਼ੀ ਵਰਗਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਉਸ ਨਾਲ ਜਨਤਕ ਤੌਰ ‘ਤੇ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਮਾਸਾਹਾਰੀ ਭੋਜਨ ਖਾਣ ਤੋਂ ਰੋਕਿਆ। ਪਰਿਵਾਰ ਨੇ ਮੁੰਬਈ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਬੇਨਤੀ ਕੀਤੀ ਹੈ।

ਏਅਰ ਇੰਡੀਆ ਦੀ ਇੱਕ 25 ਸਾਲਾ ਮਹਿਲਾ ਪਾਇਲਟ ਨੇ ਆਪਣੇ ਮੁੰਬਈ ਸਥਿਤ ਫਲੈਟ ਵਿੱਚ ਇੱਕ ਡੇਟਾ ਕੇਬਲ ਨਾਲ ਫਾਹਾ ਲੈ ਲਿਆ। ਇੱਕ ਅਧਿਕਾਰੀ ਨੇ ਅੱਜ ਇੱਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੇ ਉਸ ਦੇ ਬੁਆਏਫਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਰੋਲ ਖੇਤਰ ਵਿੱਚ ਕਨਕੀਆ ਰੇਨ ਫੋਰੈਸਟ ਬਿਲਡਿੰਗ ਵਿੱਚ ਰਹਿਣ ਵਾਲੀ ਸ੍ਰਿਸ਼ਟੀ ਤੁਲੀ ਨੇ ਸੋਮਵਾਰ ਤੜਕੇ ਖ਼ੁਦਕੁਸ਼ੀ ਕਰ ਲਈ।

ਪੁਲੀਸ ਨੇ ਮੰਗਲਵਾਰ ਨੂੰ ਉਸ ਦੇ ਬੁਆਏਫਰੈਂਡ ਆਦਿਤਿਆ ਪੰਡਿਤ (27) ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਨੇ ਐੱਫਆਈਆਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਤੁਲੀ ਦੇ ਇੱਕ ਰਿਸ਼ਤੇਦਾਰ ਨੇ ਬੁਆਏਫਰੈਂਡ ’ਤੇ ਉਸ ਨੂੰ ਤੰਗ ਕਰਨ ਅਤੇ ਦੁਰਵਿਵਹਾਰ ਕਰਨ ਅਤੇ ਉਸ ਨੂੰ ਮਾਸਾਹਾਰੀ ਭੋਜਨ ਖਾਣਾ ਬੰਦ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ।

ਪੋਵਈ ਥਾਣੇ ਦੇ ਅਧਿਕਾਰੀ ਅਨੁਸਾਰ ਤੁਲੀ ਉੱਤਰ ਪ੍ਰਦੇਸ਼ ਦੀ ਵਸਨੀਕ ਸੀ ਅਤੇ ਪਿਛਲੇ ਸਾਲ ਜੂਨ ਤੋਂ ਕੰਮ ਲਈ ਮੁੰਬਈ ਰਹਿ ਰਹੀ ਸੀ। ਤੁਲੀ ਅਤੇ ਆਦਿੱਤਿਆ ਦੋ ਸਾਲ ਪਹਿਲਾਂ ਦਿੱਲੀ ਵਿੱਚ ਕਮਰਸ਼ੀਅਲ ਪਾਇਲਟ ਕੋਰਸ ਕਰਦੇ ਸਮੇਂ ਮਿਲੇ ਸਨ ਅਤੇ ਰਿਲੇਸ਼ਨਸ਼ਿਪ ਵਿੱਚ ਆ ਗਏ ਸਨ।

ਖ਼ੁਦਕੁਸ਼ੀ ਦਾ ਖੁਲਾਸਾ ਉਦੋਂ ਹੋਇਆ, ਜਦੋਂ ਆਦਿੱਤਿਆ ਕਾਰ ਰਾਹੀਂ ਦਿੱਲੀ ਜਾ ਰਿਹਾ ਸੀ। ਰਾਹ ਵਿੱਚ ਤੁਲੀ ਨੇ ਆਦਿੱਤਿਆ ਨੂੰ ਫੋਨ ਕਰਕੇ ਕਿਹਾ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ। ਅਧਿਕਾਰੀ ਨੇ ਦੱਸਿਆ ਕਿ ਆਦਿੱਤਿਆ ਮੁੰਬਈ ਪਹੁੰਚਿਆ ਅਤੇ ਦੇਖਿਆ ਕਿ ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ।

ਫਿਰ ਉਸ ਨੇ ਚਾਬੀ ਬਣਾਉਣ ਵਾਲੇ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਤੁਲੀ ਨੂੰ ਡਾਟਾ ਕੇਬਲ ਨਾਲ ਲਟਕਦਾ ਦੇਖਿਆ। ਤੁਲੀ ਨੂੰ ਸੇਵਨਹਿਲਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਘਰ ਵਿੱਚੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ।

ਤੁਲੀ ਦੇ ਚਾਚਾ ਨੇ ਬਾਅਦ ਵਿੱਚ ਪੁਲੀਸ ਕੋਲ ਇਹ ਦੋਸ਼ ਲਗਾਇਆ ਕਿ ਆਦਿੱਤਿਆ ਅਕਸਰ ਤੁਲੀ ਨੂੰ ਤੰਗ ਕਰਦਾ ਸੀ ਅਤੇ ਜਨਤਕ ਤੌਰ ’ਤੇ ਉਸ ਦਾ ਅਪਮਾਨ ਵੀ ਕਰਦਾ ਸੀ।

ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਰਿਸ਼ਤੇਦਾਰ ਨੇ ਦਾਅਵਾ ਕੀਤਾ ਕਿ ਆਦਿੱਤਿਆ ਨੇ ਤੁਲੀ ’ਤੇ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣ ਲਈ ਵੀ ਦਬਾਅ ਪਾਇਆ ਸੀ। ਚਾਚੇ ਦੀ ਸ਼ਿਕਾਇਤ ਦੇ ਆਧਾਰ ’ਤੇ ਆਦਿੱਤਿਆ ਨੂੰ ਭਾਰਤੀ ਨਿਆ ਸੰਹਿਤ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਚਾਰ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

ਐਫਆਈਆਰ ਮੁਤਾਬਕ ਦੋਵਾਂ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਦਿੱਲੀ ਵਿੱਚ ਕਮਰਸ਼ੀਅਲ ਪਾਇਲਟ ਲਾਇਸੈਂਸ (ਸੀਪੀਐਲ) ਟਰੇਨਿੰਗ ਦੌਰਾਨ ਹੋਈ ਸੀ। ਟਰੇਨਿੰਗ ਦੌਰਾਨ ਤੁਲੀ ਦਿੱਲੀ ਦੇ ਦਵਾਰਕਾ ‘ਚ ਰਹਿੰਦੀ ਸੀ। ਟ੍ਰੇਨਿੰਗ ਤੋਂ ਬਾਅਦ ਉਸ ਨੂੰ ਏਅਰ ਇੰਡੀਆ ‘ਚ ਨੌਕਰੀ ਮਿਲ ਗਈ ਅਤੇ ਜੂਨ 2023 ‘ਚ ਮੁੰਬਈ ਆ ਗਈ।

ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਹ ਮੁਲਜ਼ਮ ਦੇ ਵਿਵਹਾਰ ਤੋਂ ਅਕਸਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਵਿਵੇਕਕੁਮਾਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ, ‘ਉਹ ਜਨਤਕ ਤੌਰ ‘ਤੇ ਉਸ ‘ਤੇ ਚਿਲਾਉਂਦਾ ਸੀ। ਇੱਕ ਵਾਰ ਇੱਕ ਪਾਰਟੀ ਵਿੱਚ ਉਸਨੇ ਮਾਸਾਹਾਰੀ ਭੋਜਨ ਖਾਣ ਲਈ ਉਸ ਉੱਤੇ ਚਿਕ ਪਿਆ ਅਤੇ ਉਸਨੂੰ ਦੁਬਾਰਾ ਅਜਿਹਾ ਕਰਨ ਤੋਂ ਰੋਕ ਦਿੱਤਾ। ਉਹ ਉਸ ਦੀ ਕਾਰ ਨੂੰ ਨੁਕਸਾਨ ਪਹੁੰਚਾਉਂਦਾ ਸੀ ਅਤੇ ਸੜਕ ਦੇ ਵਿਚਕਾਰ ਛੱਡ ਦਿੰਦਾ ਸੀ। ਉਹ ਉਸਨੂੰ ਬਹੁਤ ਪਰੇਸ਼ਾਨ ਕਰਦਾ ਸੀ, ਪਰ ਸ੍ਰਿਸ਼ਟੀ ਤੁਲੀ ਉਸਨੂੰ ਬਹੁਤ ਪਿਆਰ ਕਰਦੀ ਸੀ।

Mumbai News: Dead Air India Pilot Harassed, ‘Stopped From Eating Non-Veg