ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋ.ਲ਼ੀ.ਆਂ ਨਾਲ ਭੁੰ.ਨ੍ਹ’ਤਾ ਮਾਂ ਦਾ ਆਸ਼ਕ
ਬਠਿੰਡਾ – ਬੀਤੇ ਦਿਨੀਂ ਬਠਿੰਡਾ ਦੇ ਮਹਿਣਾ ਚੌਂਕ ‘ਚ ਸੜਕ ਵਿਚਕਾਰ ਇਕ ਬਿਜਲੀ ਮਕੈਨਿਕ ਦਾ ਮੋਟਰਸਾਈਕਲ ਸਵਾਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਜ਼ਿਲ੍ਹਾ ਪੁਲਸ ਦੇ ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ 18 ਨਵੰਬਰ ਦੀ ਦੇਰ ਸ਼ਾਮ ਨੂੰ ਮਹਿਣਾ ਚੌਕ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨਿਰਮਲ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੁਲਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੂਜਾ ਫਰਾਰ ਹੈ।
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਨਿਰਮਲ ਸਿੰਘ ਉਰਫ਼ ਕਰੀਬ 6 ਮਹੀਨੇ ਪਹਿਲਾਂ ਮੱਧ ਪ੍ਰਦੇਸ਼ ਤੋਂ ਇਕ ਵਿਆਹੁਤਾ ਔਰਤ ਨੂੰ ਭਜਾ ਕੇ ਲਿਆਇਆ ਸੀ, ਜਿਸ ਨੂੰ ਮਹਿਣਾ ਚੌਕ ਬਠਿੰਡਾ ਵਿਖੇ ਆਪਣੇ ਕੋਲ ਰੱਖਿਆ ਹੋਇਆ ਸੀ।
18 ਨਵੰਬਰ ਦੀ ਰਾਤ ਨੂੰ ਉਕਤ ਔਰਤ ਦਾ 19 ਸਾਲਾ ਲੜਕਾ ਆਪਣੇ ਮਾਮੇ ਨਾਲ ਬਠਿੰਡਾ ਪਹੁੰਚਿਆ ਅਤੇ ਮਾਂ ਦੇ ਪ੍ਰੇਮੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਸ ਨੇ ਔਰਤ ਦੇ ਭਰਾ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਗੋਲੀ ਚਲਾਉਣ ਵਾਲਾ ਉਸ ਦਾ ਮੁੰਡਾ ਸਰਤਾਜ ਸਿੰਘ ਅਜੇ ਫਰਾਰ ਹੈ।
ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੱਧ ਪ੍ਰਦੇਸ਼ ਵਿੱਚ ਛਾਪੇਮਾਰੀ ਕਰ ਰਹੀ ਹੈ।
ਉਸ ਨੇ ਦੱਸਿਆ ਕਿ ਇਹ ਅੰਨ੍ਹਾ ਕਤਲ ਹੋਣ ਕਾਰਨ ਮੁਲਜ਼ਮਾਂ ਦੀ ਪਛਾਣ ਕਰਨੀ ਔਖੀ ਸੀ ਪਰ ਸਦਰ ਥਾਣਾ ਅਤੇ ਸੀ.ਆਈ.ਏ. ਪੁਲਸ ਦੀ ਟੀਮ ਨੇ ਆਖਰਕਾਰ ਇਸ ਕਤਲ ਦਾ ਸੁਰਾਗ ਲਗਾ ਹੀ ਲਿਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਨਿਰਮਲ ਸਿੰਘ ਵੀ ਗਵਾਲੀਅਰ, ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਤੋਂ ਪਹਿਲਾਂ ਉਹ ਵਿਦੇਸ਼ ਵਿੱਚ ਸੀ।
ਉਹ ਸੋਸ਼ਲ ਮੀਡੀਆ ਰਾਹੀਂ ਉਕਤ ਵਿਆਹੁਤਾ ਦੇ ਸੰਪਰਕ ਵਿੱਚ ਆਇਆ ਸੀ। ਵਾਪਸ ਆਉਣ ’ਤੇ ਉਸ ਦੀ ਔਰਤ ਨਾਲ ਨੇੜਤਾ ਵਧ ਗਈ ਅਤੇ ਛੇ ਮਹੀਨੇ ਪਹਿਲਾਂ ਔਰਤ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਬਠਿੰਡਾ ਰਹਿਣ ਲੱਗ ਪਈ।
ਕਿਉਂਕਿ ਉਹ ਇੱਕ ਇਲੈਕਟ੍ਰੀਕਲ ਮਕੈਨਿਕ ਸੀ, ਉਸ ਨੇ ਇੱਕ ਦੁਕਾਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਔਰਤ ਦਾ ਲੜਕਾ ਅਤੇ ਉਸ ਦਾ ਭਰਾ ਪਿੱਛਾ ਕਰਦੇ ਹੋਏ ਬਠਿੰਡਾ ਪੁੱਜੇ ਤਾਂ ਮਾਮੇ ਅਤੇ ਭਾਣਜੇ ਨੇ ਮਿਲ ਕੇ ਪਹਿਲਾਂ ਉਨ੍ਹਾਂ ਦੀ ਰੇਕੀ ਕੀਤੀ ਤੇ ਫਿਰ ਮੱਧ ਪ੍ਰਦੇਸ਼ ਤੋਂ ਦੇਸੀ ਪਿਸਤੌਲ ਲਿਆ ਕੇ ਉਪਰੋਕਤ ਵਾਰਦਾਤ ਨੂੰ ਅੰਜਾਮ ਦਿੱਤਾ।
ਮੋਟਰਸਾਈਕਲ ਨੂੰ ਅੰਗਰੇਜ਼ ਸਿੰਘ ਚਲਾ ਰਿਹਾ ਸੀ, ਜਦੋਂ ਕਿ ਉਸ ਦੇ ਪਿੱਛੇ 19 ਸਾਲਾ ਲੜਕਾ ਸਰਤਾਜ ਬੈਠਾ ਸੀ, ਜਿਸ ਨੇ ਐਕਟਿਵਾ ਸਵਾਰ ਨਿਰਮਲ ਸਿੰਘ ਨੂੰ ਚਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।