Breaking News

ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਦਾ ਮਾਮਲਾ:

ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਦਾ ਮਾਮਲਾ: ਪ੍ਰਬੰਧਕ ਸਿੰਧੀ ਆਗੂ ਦੀ ਹਾਰਟ ਅਟੈਕ ਨਾਲ ਮੌਤ, ਸਵਾਂਗ ਰਚਣ ਵਾਲੀ ਲੜਕੀ ਡਿਪਰੈਸ਼ਨ ਦਾ ਸ਼ਿਕਾਰ

ਚੰਡੀਗੜ੍ਹ, 27 ਨਵੰਬਰ 2024 – ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਨ ਵਾਲੀ ਲੜਕੀ ਜਿੱਥੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ, ਉਥੇ ਹੀ ਜਾਣਕਾਰੀ ਹੈ ਕਿ ਸਿੰਧੀ ਸਮਾਜ ਜਥੇਬੰਦੀ ਦੇ ਸੈਕਟਰੀ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ, ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ ਦੇ ਸਬੰਧ ਵਿੱਚ ਸਿੰਧੀ ਸਮਾਜ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਇੱਕ ਲੜਕੀ ਵੱਲੋਂ ਗੁਰੂ ਨਾਨਕ ਸਾਹਿਬ ਦਾ ਸਵਾਂਗ ਰਚਾਇਆ ਗਿਆ ਸੀ, ਜਿਸ ਤੋਂ ਬਾਅਦ ਕਾਫੀ ਵਿਵਾਦ ਵਧਿਆ ਤੇ ਐਸਜੀਪੀਸੀ ਨੇ ਇਸ ਦਾ ਸਖਤ ਨੋਟਿਸ ਲਿਆ ਸੀ।

ਇਸ ਦੇ ਨਾਲ ਹੀ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਸਿੰਧੀ ਸਮਾਜ ਅਤੇ ਉਕਤ ਲੜਕੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਸੀ। ਸਿੰਧੀ ਸਮਾਜ ਦੇ ਪ੍ਰਬੰਧਕਾਂ ਨੇ ਟੀਵੀ ਤੇ ਆ ਕੇ ਮੁਆਫੀ ਵੀ ਮੰਗੀ ਸੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਦੌਰਾਨ ਦੀ ਗੱਲ ਵੀ ਕਹੀ ਸੀ।

ਇਸ ਤੋਂ ਬਾਅਦ ਮਾਮਲਾ ਠੰਡਾ ਪੈ ਗਿਆ ਸੀ, ਪਰ ਅੱਜ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਿੰਧੀ ਸਮਾਜ ਜਥੇਬੰਦੀ ਦੇ ਸੈਕਟਰੀ ਦੀ ਮੌਤ ਹੋ ਗਈ ਹੈ, ਜਦੋਂ ਕਿ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ। ਜਾਣਕਾਰੀ ਦੇ ਮੁਤਾਬਿਕ ਹਾਰਟ ਅਟੈਕ ਕਾਰਨ ਕਿਸ਼ਨ ਸੋਨਪਾਲ ਦੀ ਮੌਤ ਹੋਈ ਹੈ।