Breaking News

ਭਾਰਤ ਦੇ ਇੱਕ ਵੱਡੇ ਪੱਤਰਕਾਰ ‘ਤੇ ਦੇਸ਼ ਨੂੰ ਤੋੜਨ ਦਾ ਕੇਸ ਪਾਇਆ

FIR against Zubair puts on display India’s shift from de facto Police state to de jure Police state under Modi rule. Fact checker who reported hate speech by a hatemonger Hindu priest gets booked for treason. Why keep the pretense of constitutional normalcy?

ਅਰਥ ਸ਼ਾਸਤਰੀ ਪਰਕਲਾ ਪ੍ਰਭਾਕਰ ਨੇ ਮਹਾਰਾਸ਼ਟਰ ਦੇ ਵੋਟਰਾਂ ਦੇ ਮਤਦਾਨ ਦੇ ਅੰਕੜਿਆਂ ਵਿੱਚ ਅੰਤਰ ਨੂੰ ਉਜਾਗਰ ਕੀਤਾ ਹੈ, ਜਿਸ ਨਾਲ ਚੋਣ ਪ੍ਰਕਿਰਿਆ ਦੇ ਨਿਰਪੱਖ ਤੇ ਠੀਕ ਰਹਿਣ ਬਾਰੇ ਚਿੰਤਾਵਾਂ ਵਧੀਆਂ ਹਨ।

ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਸ਼ਾਮ 5 ਵਜੇ ਮਤਦਾਨ 58.22% ਸੀ ਤੇ ਅਗਲੇ ਦਿਨ ਤੱਕ 66.05% ਤੱਕ ਵਧ ਗਿਆ – ਲਗਭਗ 8%, ਜਾਂ 7.83% ਦੀ ਛਾਲ, 76 ਲੱਖ ਵੋਟਰਾਂ ਦੇ ਬਰਾਬਰ।

ਘੰਟਿਆਂ ਦੇ ਅੰਦਰ-ਅੰਦਰ ਇਹ ਤਿੱਖਾ ਵਾਧਾ ਤਰਕਪੂਰਨ ਤੌਰ ‘ਤੇ ਅਸੰਭਵ ਜਾਪਦਾ ਹੈ ਅਤੇ ਚੋਣ ਕਮਿਸ਼ਨ ਦੁਆਰਾ ਸਪੱਸ਼ਟ ਨਹੀਂ ਕੀਤਾ ਗਿਆ ਹੈ।

ਇਸ ਦੇ ਉਲਟ, ਝਾਰਖੰਡ ਨੇ ਵੋਟਾਂ ਖ਼ਤਮ ਹੋਣ ਤੋਂ ਬਾਅਦ ਬਹੁਤ ਘੱਟ ਵਾਧਾ ਦੇਖਿਆ: ਫੇਜ਼ 1 ਵਿੱਚ 1.79% ਅਤੇ ਫੇਜ਼ 2 ਵਿੱਚ 0.86%।

ਖਾਸ ਤੌਰ ‘ਤੇ, ਮਹਾਰਾਸ਼ਟਰ ਵਿੱਚ, ਜਿੱਥੇ ਮਤਦਾਨ 8% ਵਧਿਆ, ਐਨਡੀਏ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਝਾਰਖੰਡ ਵਿੱਚ, ਘੱਟੋ-ਘੱਟ ਵਾਧੇ ਦੇ ਨਾਲ, INDIA ਬਲਾਕ ਜੇਤੂ ਰਿਹਾ।

ਇਹ ਪੈਟਰਨ ਮਤਦਾਨ ਵਾਧੇ ਅਤੇ ਚੋਣ ਨਤੀਜਿਆਂ ਵਿਚਕਾਰ ਸਬੰਧ ਬਾਰੇ ਸਵਾਲ ਉਠਾਉਂਦਾ ਹੈ, ਜਿਸ ਨਾਲ ਚੋਣ ਕਮਿਸ਼ਨ ਤੋਂ ਸਪੱਸ਼ਟਤਾ ਦੀ ਲੋੜ ਹੈ।

ਅਸੀਂ ਆਪਣੀਆਂ ਪਿਛਲੀਆਂ ਪੋਸਟਾਂ ਵਿੱਚ ਕਈ ਵਾਰ ਲਿਖਿਆ ਹੈ ਕਿ ਹਿੰਦੂਤਵ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਇੱਕ ਰੋਲਿੰਗ ਪ੍ਰੋਜੈਕਟ ਹੈ। ਆਰੀਆ ਸਮਾਜ, ਆਰ.ਐਸ.ਐਸ., ਜਨ ਸੰਘ, ਬੀਜੇਪੀ, ਹਿੰਦੂ ਮਹਾਸਭਾ ਸਾਰੇ ਹਿੰਦੂਤਵ ਪ੍ਰੋਜੈਕਟ ਦੇ Special Purpose Vehicles “ਵਿਸ਼ੇਸ਼ ਪ੍ਰੋਜੈਕਟ ਵਾਹਨ” ਹਨ। ਇਹ ਸਾਰੇ ਬਾਹਰੋਂ ਵੱਖ-ਵੱਖ ਵੀ ਜਾਪਦੇ ਨੇ ਪਰ ਅਖ਼ੀਰ ਇਹ ਅੰਤ ਵਿਚ ਸਾਂਝੇ ਨਤੀਜੇ ਪ੍ਰਾਪਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਦੇ ਹਨ।

ਗੰਭੀਰ ਅਤੇ ਖੋਜੀ ਪੱਤਰਕਾਰ ਰਾਹੁਲ ਭਾਟੀਆ ਵੀ ਇਨ੍ਹਾਂ ਸੰਸਥਾਵਾਂ ਵਿੱਚ ਸੌ ਸਾਲ ਪਹਿਲਾਂ ਅਤੇ ਹੁਣ 2014 ਤੋਂ ਲੈ ਕੇ ਹੁਣ ਤੱਕ ਦੀ ਸੋਚ ਅਤੇ ਕਾਰਜ ਦੀ ਸਮਾਨਤਾ ਕਰਕੇ ਇਸੇ ਨਤੀਜੇ ’ਤੇ ਪਹੁੰਚਿਆ ਹੈ।
ਪੰਜਾਬ ਵਿੱਚ ਬਹੁਤ ਘੱਟ ਪੱਤਰਕਾਰ ਹਨ ਜੋ ਰਾਹੁਲ ਭਾਟੀਆ ਵਾਂਗ ਇਸ ਪੱਧਰ ਦੀ ਖੋਜ ਅਤੇ ਸੋਚ ਦਾ ਮੁਜ਼ਾਹਰਾ ਕਰਦੇ ਹਨ।

ਪੰਜਾਬ ਦੇ ਪੱਤਰਕਾਰਾਂ ਅਤੇ ਹੋਰ ਗੰਭੀਰ ਗੱਲਾਂ ਸਮਝਣ ਵਾਲਿਆਂ ਸੱਜਣਾਂ ਨੂੰ ਅਪੂਰਵਾਨੰਦ, ਰਾਹੁਲ ਭਾਟੀਆ ਅਤੇ ਨਿਧੀਸ਼ ਤਿਆਗੀ ਵਿਚਕਾਰ ਇਹ ਲੰਬੀ ਪਰ ਬਹੁਤ ਹੀ ਦਿਲਚਸਪ ਅਤੇ ਭਰਵੀਂ ਗੱਲਬਾਤ ਸੁਣਨ ਲਈ ਸਮਾਂ ਕੱਢਣ ਦੀ ਲੋੜ ਹੈ।