DSP Mandeep Kaur -ਮੈਨੂੰ ਕਿਸਾਨਾਂ ਨੇ ਗਲਤ ਤਰੀਕੇ ਨਾਲ ਟੱਚ ਕੀਤਾ
ਮੈਨੂੰ ਕਿਸਾਨਾਂ ਨੇ ਗਲਤ ਤਰੀਕੇ ਨਾਲ ਟੱਚ ਕੀਤਾ
– ਡੀ.ਐਸ.ਪੀ ਮਨਦੀਪ ਕੌਰ
In Punjab’s Nabha, farmers are protesting outside the DSP office, demanding that an additional case be registered against Sujeet Chawla (a case regarding trolley theft has already been filed). DSP Mandeep Kaur alleged that the farmers misbehaved with her and did not allow her vehicle to pass. However, the farmers claim that their turbans were tossed off and denied misbehaving with the DSP.
Farmer leader Sarwan Singh Pandher, recalling the Ajay Mishra Teni incident in Lakhimpur Kheri, said that DSP Mandeep Kaur tried to ram her car into the farmers. Further, Pandher denied all the allegations made by the DSP and demanded action against her.
DSP Mandeep Kaur Cheema -ਸਿੱਖ ਜਿਸਦੀ ਮਦਦ ਕਰਨ, ਓਹੀ ਸਿੱਖਾਂ ਦੇ ਡਾਂਗ ਵਰ੍ਹਾਉਂਦਾ।
ਕਿਸਾਨਾਂ ਨੂੰ ਗੁੰਡੇ ਕਹਿਣ ਵਾਲੀ DSP ਮਨਦੀਪ ਕੌਰ ਚੀਮਾ ਨੇ ਜਦੋਂ ਸਰੀ, ਕਨੇਡਾ ਵਿਖੇ ਸਿੱਖਾਂ ਤੋਂ ਮੰਗੀ ਮਦੱਦ
ਤਾਂ ਪੜਾਈ ਲਈ ਸਿੱਖਾਂ ਨੇ ਦਿੱਤੇ ੫ ਲੱਖ ਰੁਪਏ
ਸਿੱਖ ਜਿਸਦੀ ਮਦਦ ਕਰਨ, ਓਹੀ ਸਿੱਖਾਂ ਦੇ ਡਾਂਗ ਵਰ੍ਹਾਉਂਦਾ।
ਨਾਭਾ ਦੀ ਡੀਐਸਪੀ ਮਨਦੀਪ ਕੌਰ ਚੀਮਾ 15 ਕੁ ਸਾਲ ਪਹਿਲਾਂ ਪਿੱਛੇ ਜਾਵੇ ਤਾਂ ਉਸਨੂੰ ਯਾਦ ਆਵੇਗਾ ਕਿ ਇਹ ਸਰੀ ਆਈ ਸੀ, ਇਹ ਮੰਗ ਲੈ ਕੇ ਗਰੀਬ ਘਰ ਦੀ ਐਥਲੀਟ ਹਾਂ ਤੇ ਅੱਗੇ ਪੜ੍ਹਨ ਲਈ ਪੈਸੇ ਹੈਨੀ, ਮਦਦ ਕਰੋ। ਮੈਂ ਇਸ ‘ਤੇ ਆਪਣੇ ਅਖਬਾਰ “ਚੜ੍ਹਦੀ ਕਲਾ” ਵਿੱਚ ਸਟੋਰੀ ਵੀ ਕੀਤੀ ਸੀ।
ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਸੰਗਤ ਨੇ ਉਸ ਵਕਤ ਪੰਜ ਕੁ ਲੱਖ ਰੁਪਿਆ ਇਕੱਠਾ ਕਰਕੇ ਇਸਦੀ ਝੋਲੀ ਪਾਇਆ ਸੀ ਕਿ ਜਾ ਬੱਚੀਏ! ਆਪਣਾ ਭਵਿੱਖ ਸੁਆਰ ਲੈ। ਨਗਰ ਕੀਰਤਨ ‘ਚ ਇਸਨੂੰ ਸਨਮਾਨਿਤ ਵੀ ਕੀਤਾ ਤਾਂ ਕਿ ਹੌਂਸਲਾ ਅਫਜ਼ਾਈ ਹੋਵੇ। (ਇਹ ਤਸਵੀਰ ਓਸੇ ਵਕਤ ਦੀ ਹੈ, ਹੋਰ ਵੀ ਲੱਭ ਪੈਣਗੀਆਂ)
ਪਰ ਬੜਾ ਦੁੱਖ ਹੋਇਆ ਜਦੋਂ ਉਹੀ ਮਨਦੀਪ ਕੌਰ ਚੀਮਾ (ਡੀਐਸਪੀ) ਕਿਸਾਨਾਂ ਨਾਲ ਖੁਦ ਉਲਝੀ, ਉਨ੍ਹਾਂ ਦੀਆਂ ਪੱਗਾਂ ਲੁਹਾਈਆਂ, ਕਿਸਾਨ ਔਰਤ ਦੇ ਵਾਲ ਪੱਟੇ ਤੇ ਉਲਟਾ ਕਿਸਾਨਾਂ ਨੂੰ ਗੁੰਡੇ ਦੱਸ ਰਹੀ ਹੈ।
ਭੈਣੇ, ਸ਼ਰਮ ਕਰ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ