Could a ‘Transactional’ Trump Leverage the Pannun Case to Get Modi to Buy US Fighter Aircraft?
India Ready to Chip of $25 Billion to Get Rid of Pannun Case ??
KS Chatha ਲਿਖਦੇ ਹਨ –
ਭਾਰਤੀ ਨੀਤੀ ਘਾੜਿਆਂ ਦੀ ਅਕਲ ਦਾ ਜਲੂਸ ਇਹ ਆਰਟੀਕਲ ।
ਇਹ ਆਰਟੀਕਲ the wire ਵਿੱਚ ਪਬਲਿਸ਼ ਹੋਇਆ ਹੈ ਪੂਰਾ ਆਰਟੀਕਲ ਸੱਜਣ ਆਪ ਹੀ ਪੜ੍ਹ ਸਕਦੇ ਹਨ ।
ਆਰਟੀਕਲ ਤੇ ਇਸ ਗੱਲ ਤੇ ਚਰਚਾ ਕੀਤੀ ਗਈ ਹੈ ਕਿ ਗੁਰਪਤਵੰਤ ਸਿੰਘ ਪੰਨੂ ਤੇ ਕਤਲ ਕੇਸ ਵਿੱਚੋਂ ਨਿਕਲਣ ਲਈ ਅਮਰੀਕਾ ਦੇ ਅਗਲੇ ਪ੍ਰੈਜੀਡੈਂਟ ਡੋਨਲ ਟਰੰਪ ਨਾਲ ਇੱਕ ਡੀਲ ਬਣਾਈ ਜਾਵੇ ਜਿਸ ਦੇ ਵਿੱਚ 25 ਬਿਲੀਅਨ ਡਾਲਰ (25000000000 ) ਰਿਸ਼ਵਤ ਦੇ ਰੂਪ ਵਿੱਚ ਜਹਾਜ ਖਰੀਦੇ ਜਾਣ ਆਰਟੀਕਲ ਵਿੱਚ ਉਹਨਾਂ ਨੇ ਬਲੱਡ ਮਨੀ ਸ਼ਬਦ ਵਰਤਿਆ ਇਹ ਭਾਰਤੀ ਨੀਤੀ ਘਾੜਿਆਂ ਅਕਲ ਤੋਂ ਕੰਗਾਲ ਹੋਣ ਦੀ ਇੱਕ ਨਿਸ਼ਾਨੀ ਹੈ ਅਜਿਹੀਆਂ ਰਿਸ਼ਵਤ ਦੀਆਂ ਗੱਲਾਂ ਕਰਕੇ ਉਹ ਅਮਰੀਕਾ ਵਿੱਚੋਂ ਕੇਸ ਵਿੱਚੋਂ ਨਿਕਲ ਸਕਦੇ ਹਨ ?।
ਭਾਰਤੀ ਇੰਟੈਲੀਜੈਂਸ ਮਿਲਟਰੀ ਇੰਟੈਲੀਜ ਦੀ ਸੋਚ ਅਤੇ ਪਲਾਨ ਤੇ ਹੀ ਹਾਸਾ ਆਉਂਦਾ ਹੈ ।। ਦਰਅਸਲ ਇਸ ਤਰ੍ਹਾਂ ਦੇ ਆਰਟੀਕਲ ਪਬਲਿਸ਼ ਕਰਵਾ ਕੇ ਥਿੰਕ ਟੈਂਕਾਂ ਕੋਲ ਭੇਜੇ ਜਾਂਦੇ ਹਨ ਤਾਂ ਕਿ ਉਹ ਅੱਗੋਂ ਕਿਸੇ ਡੀਲ ਲਈ ਅਮਰੀਕੀ ਥਿੰਕ ਟੈਂਕਾਂ ਨੂੰ ਜਾਂ ਨੀਤੀ ਘਾੜਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਤਾਂ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਕ੍ਰਿਮੀਨਲ ਕੇਸਾਂ ਵਿੱਚੋਂ ਨਿਕਲਿਆ ਜਾ ਸਕੇ। ਪਰ ਆਰਟੀਕਲ ਦੀ ਭਾਸ਼ਾ ਇਹਨਾਂ ਦੀ ਅਕਲ ਦਾ ਜਨਾਜ਼ਾ ਕੱਢਦੀ ।
ਅਤੇ ਇੱਕ ਦਿਨ ਪਹਿਲਾਂ ਹੀ ਅਦਾਨੀ ਤੇ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇ ਦੋਸ਼ ਵਿੱਚ ਨਿਊਯਾਰਕ ਵਿੱਚ ਕੇਸ ਰਜਿਸਟਰ ਹੋਇਆ ਹੈ । ਜਿਸ ਨਾਲ ਅੱਗੋਂ ਅਦਾਨੀ ਦੇ ਵਿਦੇਸ਼ਾਂ ਵਿੱਚ ਚਲਦੇ ਪ੍ਰੋਜੈਕਟ ਸਾਰੇ ਰੱਦ ਹੋ ਜਾਣਗੇ ਅਤੇ ਉਸਦੇ ਲੋਨ ਵੀ ਰੱਦ ਹੋ ਜਾਣਗੇ ਤੇ ਉਸਨੂੰ ਜੇਲ ਦੀ ਹਵਾ ਵੀ ਭੁਗਤਨੀ ਪੈ ਸਕਦੀ ਹੈ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਸਾਰਾ ਰਿਸ਼ਵਤ ਦਾ ਕਾਂਡ ਭਾਰਤ ਵਿੱਚ ਹੋਇਆ ਹੈ ਤੇ ਫਿਰ ਅਮਰੀਕਾ ਵਿੱਚ ਉਸਦੇ ਕੇਸ ਕਿਵੇਂ ਦਰਜ ਹੋ ਗਿਆ।
ਦਰਅਸਲ ਅਦਾਨੀ ਨੇ 550 ਮਿਲੀਅਨ ਡਾਲਰ ਦਾ ਲੋਨ ਅਮਰੀਕਾ ਤੋਂ ਸ੍ਰੀ ਲੰਕਾ ਦੀ ਬੰਦਰਗਾਹ ਦੇ ਸੰਬੰਧ ਵਿੱਚ ਲਿਆ ਸੀ । ਅਤੇ ਉਸ ਪੈਸੇ ਵਿੱਚੋਂ ਉਸਨੇ 250 ਮਿਲੀਅਨ ਡਾਲਰ ਮਤਲਬ ਅੱਧਾ ਲੋਨ ਸਿਰਫ ਰਿਸ਼ਵਤ ਲਈ ਹੀ ਦੇ ਦਿੱਤਾ ਅਮਰੀਕਾ ਦੇ ਵਿੱਚ ਕਾਨੂੰਨ ਹੈ ਕਿ ਉਹਨਾਂ ਦੀਆਂ ਬੈਂਕਾਂ ਵਿੱਚੋਂ ਲਿਆ ਪੈਸਾ ਕਰਪਸ਼ਨ ਜਾਂ ਡਰੱਗ ਵਿੱਚ ਵਰਤਿਆ ਜਾਵੇ ਤਾਂ ਉਹ ਉਸਨੂੰ ਅਦਾਲਤ ਵਿੱਚ ਲੈ ਜਾਂਦੇ ਹਨ ਅਤੇ ਜੇਲ ਵਿੱਚ ਵੀ ਦੇ ਦਿੰਦੇ ਹਨ। ਯਾਦ ਕਰੋ ਉਹਨਾਂ ਨੇ ਪਨਾਮਾ ਦੇ ਰਾਸ਼ਟਰਪਤੀ ਨੂੰ ਪਨਾਮਾ ਤੋਂ ਚੱਕ ਕੇ ਅਮਰੀਕਾ ਦੀ ਜੇਲ ਵਿੱਚ ਬੰਦ ਕਰ ਦਿੱਤਾ ਸੀ।
ਅਦਾਨੀ ਨਾਲ ਕੀ ਹੁੰਦਾ ਹੈ ਇਹ ਤਾਂ ਭਵਿੱਖ ਦੀ ਗੋਂਦ ਵਿੱਚ ਹੈ ਪਰ ਹਾਲ ਦੀ ਘੜੀ ਅਦਾਨੀ ਦੇ ਭਾਂਡੇ ਮੁੱਦੇ ਬਣਨ ਲਈ ਨੌਬਤ ਆ ਗਈ ਹੈ। ਕਿਉਂਕਿ ਉਸ ਦੇ ਦੁਨੀਆਂ ਭਰ ਚਲਦੇ ਪ੍ਰੋਜੈਕਟ ਉਸ ਦੇ ਕਰੀਮੀਨਲ ਕੇਸ ਦਰਜ ਹੋਣ ਕਾਰਨ ਕੰਟਰੈਕਟ ਖਤਮ ਹੋ ਜਾਣੇ ਨੇ ।ਜੇ ਅਮਰੀਕਾ ਨੇ ਉਸ ਤੇ ਗ੍ਰਿਫਤਾਰੀ ਦੇ ਵਰੰਟ ਕੱਢ ਦਿੱਤੇ ਤੇ ਭਾਰਤ ਨੂੰ ਮਜਬੂਰਨ ਉਸ ਨੂੰ ਅਮਰੀਕਾ ਦੀ ਅਦਾਲਤ ਵਿੱਚ ਪੇਸ਼ ਕਰਨਾ ਪਵੇਗਾ ਕਿਉਂਕਿ ਭਾਰਤ ਤੇ ਅਮਰੀਕਾ ਦੀ ਇੱਕ ਦੂਜੇ ਦੀ ਮੁਜਰਮਾਂ ਦੀ ਹਵਾਲਗੀ ਦੀ ਸੰਧੀ ਹੈ। ਪਰ ਇੰਨੀ ਗੱਲ ਜਰੂਰ ਹੈ ਕਿ ਅਦਾਨੀ ਦਾ ਭਵਿੱਖ ਡੁੱਬਣ ਦੇ ਕਿਨਾਰੇ ਹੈ ਬਾਕੀ ਤਾਂ ਵਾਹਿਗੁਰੂ ਜਾਣਦਾ।
KS Chatha