ਤਿੰਨ ਹਫ਼ਤੇ ਪਹਿਲਾਂ ਕੈਨੇਡਾ ਵਿੱਚ ਮੰਦਰ ‘ਤੇ ਹਮਲੇ ਦਾ ਝੂਠਾ ਬਿਰਤਾਂਤ ਰੱਜ ਕੇ ਪ੍ਰਚਾਰਿਆ ਗਿਆ। ਜਦਕਿ ਇਹ ਮੰਦਰ ਦੇ ਬਾਹਰ ਇੱਕ ਛੋਟੀ ਜਿਹੀ ਝੜਪ ਸੀ। ਪ੍ਰਧਾਨ ਮੰਤਰੀ, ਹਿੰਦੂਤਵੀ ਆਈਟੀ ਸੈਲ ਅਤੇ ਗੋਦੀ ਮੀਡੀਏ ਨੇ ਇਸ ਝੂਠ ਨੂੰ ਅੱਗੇ ਵਧਾਇਆ।
ਸਿੱਖ ਕਾਰਕੁੰਨਾਂ ਨੇ ਇਸ ਬਿਰਤਾਂਤ ਨੂੰ ਤੋੜਨ ਦਾ ਭਰਪੂਰ ਯਤਨ ਕੀਤਾ ਅਤੇ ਕੁਝ ਕਾਮਯਾਬ ਵੀ ਹੋਏ। ਗਿਆਨੀ ਹਰਪ੍ਰੀਤ ਸਿੰਘ ਇਸ ਖਿਲਾਫ ਜ਼ਰੂਰ ਵਕਤ ਸਿਰ ਬੋਲੇ ਸਨ।
ਪਰ ਬਾਦਲ ਦਲ ਦੇ ਕਿਸੇ ਸੀਨੀਅਰ ਆਗੂ ਜਾਂ ਆਈਟੀ ਸੈਲ ਨੇ ਦੋ ਹਫਤੇ ਇਸ ਵਿੱਚ ਕੋਈ ਹਿੱਸਾ ਨਹੀਂ ਪਾਇਆ। ਹਾਲਾਂਕਿ ਕੁਝ ਦਿਨ ਬਾਅਦ ਸ਼੍ਰੋਮਣੀ ਕਮੇਟੀ ਵੀ ਇਸ ਜਾਅਲੀ ਬਿਰਤਾਂਤ ਦੇ ਖਿਲਾਫ ਬੋਲੀ।
ਬਿਲਕੁਲ ਇਸੇ ਸਮੇਂ ਦੌਰਾਨ ਬਾਦਲ ਦਲ ਦੇ ਆਈਟੀ ਸੈੱਲ ਵਾਲੇ ਸਿੱਖ ਬੁੱਧੀਜੀਵੀਆਂ ਜਾਂ ਕਾਰਕੁੰਨਾਂ, ਜਿਹੜੇ ਇਨ੍ਹਾਂ ਮੁਤਾਬਕ ਨਹੀਂ ਚੱਲਦੇ, ਨੂੰ ਇੱਕ-ਇੱਕ ਕਰਕੇ ਨਿਸ਼ਾਨਾ ਬਣਾਉਂਦੇ ਰਹੇ।
ਜਦੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦਾ ਮਸਲਾ ਗਰਮ ਹੋਇਆ ਤਾਂ ਆਈਟੀ ਸੈਲ ਨੇ ਝੱਟ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਟਵਿੱਟਰ ‘ਤੇ ਟਰੈਂਡ ਕਰਵਾ ਦਿੱਤਾ। ਮੁੜ ਕੇ ਉਨ੍ਹਾਂ ਨੇ ਇਸ ਗੱਲ ਨੂੰ ਵੱਡੇ ਪੱਧਰ ‘ਤੇ ਪ੍ਰਚਾਰਿਆ ਵੀ।
ਭਾਵ ਬਾਦਲ ਦਲ ਦੇ ਆਈਟੀ ਸੈਲ ਕੋਲ ਸਮਰੱਥਾ ਹੈ ਪਰ ਉਸ ਉਸ ਦੀ ਸਿੱਖਾਂ ਖਿਲਾਫ ਸਿਰਜੇ ਜਾਂਦੇ ਬਿਰਤਾਂਤ ਦਾ ਟਾਕਰਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ।
ਜਦ ਕਿ ਇਹ ਸਾਰੇ ਮੰਦਰ ਦੇ ਬਾਹਰ ਹੋਏ ਮੁਜ਼ਾਹਰੇ ਦੀ ਆਲੋਚਨਾ ਕਰਕੇ ਵੀ ਇਸ ਬਿਰਤਾਂਤ ਨੂੰ ਆਰਾਮ ਨਾਲ ਚੈਲੇਂਜ ਕਰ ਸਕਦੇ ਸਨ।
ਦੋ ਹਫਤੇ ਬਾਅਦ ਜਦੋਂ ਸਾਰਾ ਕੁਝ ਮੱਠਾ ਪੈ ਚੁੱਕਾ ਸੀ, ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਇਸ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ।
#Unpopular_Opinions
#Unpopular_Ideas
#Unpopular_Facts