ਚੋਣ ਕਮਿਸ਼ਨ ਨੂੰ ਵਰਤਣ ਤੋਂ ਲੈ ਕੇ ਸੱਜੇ ਪੱਖੀ ਭਾਜਪਾ ਨੇ ‘ਪਾੜੋ ਅਤੇ ਰਾਜ ਕਰੋ’ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ।
ਈਵੀਐਮ ਬਾਰੇ ਬੜੇ ਗੰਭੀਰ ਖ਼ਦਸ਼ੇ ਪਰਗਟ ਕੀਤੇ ਜਾ ਰਹੇ ਨੇ।
ਮਹਾਰਾਸ਼ਟਰ ਵਿੱਚ ਇਹ ਮਰਾਠਾ ਬਨਾਮ ਗੈਰ ਮਰਾਠਾ ਸੀ।
ਹਰਿਆਣਾ ਜਾਟ ਬਨਾਮ ਗੈਰ ਜਾਟ
ਬਾਕੀ ਦੇਸ਼ ਵਿੱਚ ਇਹ ਮੁਸਲਿਮ ਬਨਾਮ ਗੈਰ ਮੁਸਲਿਮ ਹੈ।
ਅਲਜਜ਼ੀਰਾ ਨੇ ਝਾਰਖੰਡ ਵਿੱਚ ਬੀਜੇਪੀ ਦੀ ਇੱਕ ਪ੍ਰਚਾਰ ਵੀਡੀਓ ਰਾਹੀਂ ਉਜਾਗਰ ਕੀਤਾ ਕਿ ਕਿਵੇਂ ਉਨ੍ਹਾਂ ਨੇ ਸਾਰੇ ਮੁਸਲਮਾਨਾਂ ਨੂੰ ਬੰਗਲਾਦੇਸ਼ ਦੇ ਘੁਸਪੈਠੀਆਂ ਵਜੋਂ ਲੇਬਲ ਕਰਕੇ ਮੁੱਦੇ ਨੂੰ ਬੰਗਲਾਦੇਸ਼ ਘੁਸਪੈਠੀਆਂ ਬਨਾਮ ਦੂਜਿਆਂ ਵਿੱਚ ਬਦਲ ਦਿੱਤਾ।
ਝਾਰਖੰਡ ਵਿੱਚ ਜ਼ਿਆਦਾਤਰ ਮੁਸਲਮਾਨ ਪੱਛਮੀ ਬੰਗਾਲ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ ਅਤੇ ਬੰਗਾਲੀ ਬੋਲਦੇ ਹਨ। ਇਸ ਲਈ ਭਾਜਪਾ ਸਾਰੇ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਘੁਸਪੈਠੀਆਂ ਵਜੋਂ ਲੇਬਲ ਕਰਨ ਵਿੱਚ ਸਫ਼ਲ ਰਹੀ।
ਇਸੇ ਤਰ੍ਹਾਂ ਹਰਿਆਣਾ ਵਿਚ ਭਾਜਪਾ ਜਾਟ ਬਨਾਮ ਗੈਰ ਜਾਟ ਦੇ ਆਧਾਰ ‘ਤੇ ਵੰਡਣ ਵਿਚ ਕਾਮਯਾਬ ਰਹੀ।
ਚੌਧਰੀ ਪੁਸ਼ਪੇਂਦਰ ਸਿੰਘ ਦੀਆਂ ਵੀਡਿਓ ਕੁਮੈਂਟਾਂ ਵਿਚ ਪਾਈਆਂ ਜਾ ਰਹੀਆਂ ਹਨ, ਜੋ ਇਸ ਵਿਤਕਰੇ ਕਾਰਨ ਜਾਟਾਂ ਨੂੰ ਸਿੱਖੀ ਧਾਰਨ ਕਰਨ ਲਈ ਕਹਿ ਰਿਹਾ ਹੈ। ਦੂਜੇ ਪਾਸੇ ਹਿੰਦੂਤਵੀ ਥਿੰਕ ਟੈਂਕ ਖਾਸ ਤੌਰ ‘ਤੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਾਟਾਂ ਨੂੰ ਆਰੀਆ ਸਮਾਜ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।
ਸਾਬਕਾ ਗਵਰਨਰ ਸਤਿਆਪਾਲ ਮਲਿਕ ਵੀ ਆਪਣੀਆਂ ਇੰਟਰਵਿਊਆਂ ਵਿੱਚ ਦੱਸਦੇ ਰਹੇ ਹਨ ਕਿ ਚੌਧਰੀ ਚਰਨ ਸਿੰਘ ਕਹਿੰਦੇ ਸਨ ਕਿ ਜੇਕਰ ਦਯਾਨੰਦ ਸਰਸਵਤੀ ਨੇ ਜਾਟਾਂ ਨੂੰ ਗੁੰਮਰਾਹ ਨਾ ਕੀਤਾ ਹੁੰਦਾ ਤਾਂ ਹੁਣ ਤੱਕ ਸਾਰੇ ਜਾਟ ਸਿੱਖ ਬਣ ਚੁੱਕੇ ਹੁੰਦੇ।
ਸਬੰਧਤ ਵੀਡੀਓਜ਼
#Unpopular_Opinions
#Unpopular_Ideas
#Unpopular_Facts
In India’s tribal-dominated Jharkhand, BJP labels Muslims as ‘Bangladeshis’
ਡੰਕਾ ਵੱਜ ਰਿਹਾ
ਨਿਊਯਾਰਕ ਟਾਈਮਜ਼ ਨੇ ਲਿਖਿਆ ਹੈ ਕਿ ਕਿਵੇਂ ਭਾਜਪਾ ਨੇ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਸੱਤਾ ਹਾਸਲ ਕਰਨ ਲਈ ਦਲ-ਬਦਲੀ ਅਤੇ ਰਿਜ਼ੋਰਟ ਰਣਨੀਤੀਆਂ ਨੂੰ ਤਿਆਰ ਕੀਤਾ।
ਭਾਜਪਾ ਨੇ ਭਾਰਤ ਪੱਧਰ ‘ਤੇ ਧਰਮ ਦੇ ਨਾਂ ‘ਤੇ ਵੋਟਰਾਂ ਨੂੰ ਵੰਡ ਕੇ ਮਹਾਰਾਸ਼ਟਰ ਅਤੇ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਹਰਿਆਣਾ ਵਿਚ ਜਾਟ ਬਨਾਮ ਗੈਰ ਜਾਟ ਦੇ ਆਧਾਰ ‘ਤੇ ਵੰਡਿਆ ਗਿਆ। ਮਹਾਰਾਸ਼ਟਰ ਵਿੱਚ ਮਰਾਠਾ ਬਨਾਮ ਗੈਰ ਮਰਾਠਾ ਦੇ ਆਧਾਰ ‘ਤੇ। ਇਸੇ ਤਰ੍ਹਾਂ ਗੁਜਰਾਤ ਵਿੱਚ ਪਟੇਲ ਬਨਾਮ ਗੈਰ ਪਟੇਲ ਦੇ ਆਧਾਰ ‘ਤੇ।
ਭਾਜਪਾ ਨੇ ਵਿਧਾਇਕਾਂ ਨੂੰ ਅਗਵਾ ਕਰਨ ਅਤੇ ਸੱਤਾਧਾਰੀ ਪਾਰਟੀ ਵਿਚ ਫੁੱਟ ਪਾਉਣ ਦੀ ਇੰਜੀਨੀਅਰਿੰਗ ਦੀ ਕਲਾ ਵੀ ਪੂਰੀ ਕੀਤੀ ਹੈ।
ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੇ ਕਾਂਗਰਸ ਦਾ ਗਰਾਫ ਬਹੁਤ ਹੇਠਾਂ ਸੁੱਟਿਆ ਅਤੇ ਫਿਰ ਉਸ ਖੱਪੇ ਨੂੰ ਕੇਂਦਰ ਵਿੱਚ ਭਾਜਪਾ ਨੇ ਭਰਿਆ। “ਆਪ” ਦਾ ਤਾਂ ਜਨਮ ਹੀ ਉਸੇ ਵਿੱਚੋਂ ਹੋਇਆ ਸੀ।
ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਅੰਨਾ ਹਜ਼ਾਰੇ ਵੀ ਸਿਰਫ ਮਖੌਟਾ ਹੀ ਸੀ, ਅਸਲ ਵਿੱਚ ਉਸ ਦੇ ਅੰਦੋਲਨ ਦੀ ਘਾੜਤ ਵਿਵੇਕਾਨੰਦ ਫਾਊਂਡੇਸ਼ਨ ਵਿਖੇ ਘੜੀ ਗਈ ਸੀ ਤੇ ਸੱਜੇ ਪੱਖੀ ਤਾਕਤਾਂ ਇਸ ਦੇ ਮਗਰ ਸਨ।
2014 ਵਿੱਚ ਮੋਦੀ ਨੂੰ ਅੱਗੇ ਲਾ ਕੇ ਭਾਜਪਾ ਦੀ ਚਲਾਈ ਗਈ ਚੋਣ ਮੁਹਿੰਮ ਵਿੱਚ ਸ਼ਰੇਆਮ ਅਦਾਨੀ ਨੇ ਪੈਸਾ ਲਾਇਆ।
ਮੋਦੀ ਦੇ ਰਾਜ ਵਿੱਚ ਇਸ ਵਕਤ ਮੁਲਕ ਵਿੱਚ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਕਿਤੇ ਵੱਧ ਹੈ ਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸ ਦਾ ਡੰਕਾ ਵੱਜ ਰਿਹਾ ਹੈ। ਪਰ ਭਾਜਪਾ ਜਾਂ ਸੰਘ ਵਾਲਿਆਂ ਨੂੰ ਕੋਈ ਸ਼ਰਮ ਨਹੀਂ ਆ ਰਹੀ।
ਸਿਰਫ ਹਿੰਦੁਸਤਾਨ ਵਿੱਚ ਹੀ ਜਨਤਕ ਜਾਇਦਾਦ ਅਤੇ ਵੱਡੇ ਪ੍ਰੋਜੈਕਟ ਅਦਾਨੀ ਹਵਾਲੇ ਨਹੀਂ ਕੀਤੇ ਗਏ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਮੋਦੀ ਸਰਕਾਰ ਨੇ ਉਸ ਨੂੰ ਬਹੁਤ ਵੱਡੇ ਪ੍ਰੋਜੈਕਟ ਦਵਾਏ।
ਹਿੰਦੂਤਵ ਦੇ ਪ੍ਰੋਜੈਕਟ ਦੀ ਆਰਥਿਕਤਾ ਦਾ ਇਸ ਵੇਲੇ ਸਭ ਤੋਂ ਵੱਡਾ ਸਰੋਤ ਅਦਾਨੀ ਹੈ।
ਜੇ ਭਾਜਪਾ ਮੁਲਕ ਦੇ ਢਾਂਚੇ ਅਤੇ ਰਾਜਨੀਤੀ ਵਿੱਚ ਕੇਂਦਰੀਕਰਨ ਨੂੰ ਵਧਾ ਰਹੀ ਹੈ ਤਾਂ ਦੂਜੇ ਪਾਸੇ ਪੈਸੇ ਅਤੇ ਕਾਰੋਬਾਰ ਦਾ ਕੇਂਦਰੀਕਰਨ ਅਦਾਨੀ ਵਰਗੀਆਂ ਕੋਲ ਕਰਾਇਆ ਜਾ ਰਿਹਾ ਹੈ।
ਆਮ ਲੋਕਾਂ ਦੀ ਆਰਥਿਕ ਹਾਲਤ ਮਾੜੀ ਹੋ ਰਹੀ ਹੈ ਪਰ ਹਿੰਦੂਤਵ ਦੇ ਨਾਅਰਿਆਂ ਨਾਲ ਅਤੇ ਅਥਾਹ ਪੈਸਾ ਖਰਚ ਕੇ ਭਾਜਪਾ ਚੋਣਾਂ ਜਿੱਤ ਰਹੀ ਹੈ।
ਅਮਰੀਕਾ ਵਿਚ ਅਦਾਨੀ ਖਿਲਾਫ ਅਦਾਲਤ ਵਿੱਚ ਪਾਏ ਕੇਸ ਨੇ ਮੋਦੀ ਦੇ ਅਕਸ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਬਾਅਦ ਕੀਨੀਆ ਦੇ ਰਾਸ਼ਟਰਪਤੀ ਨੇ ਅਦਾਨੀ ਨੂੰ ਏਅਰਪੋਰਟ ਅਤੇ ਬਿਜਲੀ ਦੇ ਦਿੱਤੇ ਵੱਡੇ ਪ੍ਰੋਜੈਕਟ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਫਿਲਹਾਲ ਇਹ ਵੀ ਨਜ਼ਰ ਆ ਰਿਹਾ ਹੈ ਕਿ ਇੰਨਾ ਵੱਡਾ ਭ੍ਰਿਸ਼ਟਾਚਾਰ ਹੋਣ ਦੇ ਬਾਵਜੂਦ ਵੀ ਭਾਜਪਾ ਦੇ ਹਿੰਦੂਤਵੀ ਵੋਟ ਬੈਂਕ ‘ਤੇ ਸ਼ਾਇਦ ਕੋਈ ਫਰਕ ਨਾ ਪਵੇ।
#Unpopular_Opinions
#Unpopular_Ideas
#Unpopular_Facts