ਚੋਣ ਕਮਿਸ਼ਨ ਨੂੰ ਵਰਤਣ ਤੋਂ ਲੈ ਕੇ ਸੱਜੇ ਪੱਖੀ ਭਾਜਪਾ ਨੇ ‘ਪਾੜੋ ਅਤੇ ਰਾਜ ਕਰੋ’ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ।
ਈਵੀਐਮ ਬਾਰੇ ਬੜੇ ਗੰਭੀਰ ਖ਼ਦਸ਼ੇ ਪਰਗਟ ਕੀਤੇ ਜਾ ਰਹੇ ਨੇ।
ਮਹਾਰਾਸ਼ਟਰ ਵਿੱਚ ਇਹ ਮਰਾਠਾ ਬਨਾਮ ਗੈਰ ਮਰਾਠਾ ਸੀ।
ਹਰਿਆਣਾ ਜਾਟ ਬਨਾਮ ਗੈਰ ਜਾਟ
ਬਾਕੀ ਦੇਸ਼ ਵਿੱਚ ਇਹ ਮੁਸਲਿਮ ਬਨਾਮ ਗੈਰ ਮੁਸਲਿਮ ਹੈ।
ਅਲਜਜ਼ੀਰਾ ਨੇ ਝਾਰਖੰਡ ਵਿੱਚ ਬੀਜੇਪੀ ਦੀ ਇੱਕ ਪ੍ਰਚਾਰ ਵੀਡੀਓ ਰਾਹੀਂ ਉਜਾਗਰ ਕੀਤਾ ਕਿ ਕਿਵੇਂ ਉਨ੍ਹਾਂ ਨੇ ਸਾਰੇ ਮੁਸਲਮਾਨਾਂ ਨੂੰ ਬੰਗਲਾਦੇਸ਼ ਦੇ ਘੁਸਪੈਠੀਆਂ ਵਜੋਂ ਲੇਬਲ ਕਰਕੇ ਮੁੱਦੇ ਨੂੰ ਬੰਗਲਾਦੇਸ਼ ਘੁਸਪੈਠੀਆਂ ਬਨਾਮ ਦੂਜਿਆਂ ਵਿੱਚ ਬਦਲ ਦਿੱਤਾ।
ਝਾਰਖੰਡ ਵਿੱਚ ਜ਼ਿਆਦਾਤਰ ਮੁਸਲਮਾਨ ਪੱਛਮੀ ਬੰਗਾਲ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ ਅਤੇ ਬੰਗਾਲੀ ਬੋਲਦੇ ਹਨ। ਇਸ ਲਈ ਭਾਜਪਾ ਸਾਰੇ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਘੁਸਪੈਠੀਆਂ ਵਜੋਂ ਲੇਬਲ ਕਰਨ ਵਿੱਚ ਸਫ਼ਲ ਰਹੀ।
ਇਸੇ ਤਰ੍ਹਾਂ ਹਰਿਆਣਾ ਵਿਚ ਭਾਜਪਾ ਜਾਟ ਬਨਾਮ ਗੈਰ ਜਾਟ ਦੇ ਆਧਾਰ ‘ਤੇ ਵੰਡਣ ਵਿਚ ਕਾਮਯਾਬ ਰਹੀ।
ਚੌਧਰੀ ਪੁਸ਼ਪੇਂਦਰ ਸਿੰਘ ਦੀਆਂ ਵੀਡਿਓ ਕੁਮੈਂਟਾਂ ਵਿਚ ਪਾਈਆਂ ਜਾ ਰਹੀਆਂ ਹਨ, ਜੋ ਇਸ ਵਿਤਕਰੇ ਕਾਰਨ ਜਾਟਾਂ ਨੂੰ ਸਿੱਖੀ ਧਾਰਨ ਕਰਨ ਲਈ ਕਹਿ ਰਿਹਾ ਹੈ। ਦੂਜੇ ਪਾਸੇ ਹਿੰਦੂਤਵੀ ਥਿੰਕ ਟੈਂਕ ਖਾਸ ਤੌਰ ‘ਤੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਾਟਾਂ ਨੂੰ ਆਰੀਆ ਸਮਾਜ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।
ਸਾਬਕਾ ਗਵਰਨਰ ਸਤਿਆਪਾਲ ਮਲਿਕ ਵੀ ਆਪਣੀਆਂ ਇੰਟਰਵਿਊਆਂ ਵਿੱਚ ਦੱਸਦੇ ਰਹੇ ਹਨ ਕਿ ਚੌਧਰੀ ਚਰਨ ਸਿੰਘ ਕਹਿੰਦੇ ਸਨ ਕਿ ਜੇਕਰ ਦਯਾਨੰਦ ਸਰਸਵਤੀ ਨੇ ਜਾਟਾਂ ਨੂੰ ਗੁੰਮਰਾਹ ਨਾ ਕੀਤਾ ਹੁੰਦਾ ਤਾਂ ਹੁਣ ਤੱਕ ਸਾਰੇ ਜਾਟ ਸਿੱਖ ਬਣ ਚੁੱਕੇ ਹੁੰਦੇ।
ਸਬੰਧਤ ਵੀਡੀਓਜ਼
#Unpopular_Opinions
#Unpopular_Ideas
#Unpopular_Facts
In India’s tribal-dominated Jharkhand, BJP labels Muslims as ‘Bangladeshis’
ਡੰਕਾ ਵੱਜ ਰਿਹਾ
ਨਿਊਯਾਰਕ ਟਾਈਮਜ਼ ਨੇ ਲਿਖਿਆ ਹੈ ਕਿ ਕਿਵੇਂ ਭਾਜਪਾ ਨੇ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਸੱਤਾ ਹਾਸਲ ਕਰਨ ਲਈ ਦਲ-ਬਦਲੀ ਅਤੇ ਰਿਜ਼ੋਰਟ ਰਣਨੀਤੀਆਂ ਨੂੰ ਤਿਆਰ ਕੀਤਾ।
ਭਾਜਪਾ ਨੇ ਭਾਰਤ ਪੱਧਰ ‘ਤੇ ਧਰਮ ਦੇ ਨਾਂ ‘ਤੇ ਵੋਟਰਾਂ ਨੂੰ ਵੰਡ ਕੇ ਮਹਾਰਾਸ਼ਟਰ ਅਤੇ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਹਰਿਆਣਾ ਵਿਚ ਜਾਟ ਬਨਾਮ ਗੈਰ ਜਾਟ ਦੇ ਆਧਾਰ ‘ਤੇ ਵੰਡਿਆ ਗਿਆ। ਮਹਾਰਾਸ਼ਟਰ ਵਿੱਚ ਮਰਾਠਾ ਬਨਾਮ ਗੈਰ ਮਰਾਠਾ ਦੇ ਆਧਾਰ ‘ਤੇ। ਇਸੇ ਤਰ੍ਹਾਂ ਗੁਜਰਾਤ ਵਿੱਚ ਪਟੇਲ ਬਨਾਮ ਗੈਰ ਪਟੇਲ ਦੇ ਆਧਾਰ ‘ਤੇ।
ਭਾਜਪਾ ਨੇ ਵਿਧਾਇਕਾਂ ਨੂੰ ਅਗਵਾ ਕਰਨ ਅਤੇ ਸੱਤਾਧਾਰੀ ਪਾਰਟੀ ਵਿਚ ਫੁੱਟ ਪਾਉਣ ਦੀ ਇੰਜੀਨੀਅਰਿੰਗ ਦੀ ਕਲਾ ਵੀ ਪੂਰੀ ਕੀਤੀ ਹੈ।