Election Result: Insta ‘ਤੇ 56 ਲੱਖ ਤੇ FB ‘ਤੇ 41 ਲੱਖ followers, ਵੋਟਾਂ ਮਿਲੀਆਂ ਸਿਰਫ਼ 146, ਸੋਸ਼ਲ ਮੀਡੀਆ ‘ਤੇ ਰੱਜ ਕੇ ਉੱਡਿਆ ਮਜ਼ਾਕ
Bigg Boss fame Ajaz Khan, with 5.6 million Instagram followers, gets only 103 votes in Maharashtra election
Maharashtra : ਅਭਿਨੇਤਾ ਏਜਾਜ਼ ਖ਼ਾਨ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਪਹੁੰਚੇ ਸਨ ਪਰ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
Bigg Boss fame Ajaz Khan polls fewer votes than even NOTA in Versova
Election Results 2024: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਮਹਾਯੁਤੀ ਸੱਤਾ ਬਰਕਰਾਰ ਰੱਖਣ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ।
ਇੱਥੇ ਵਰਸੋਵਾ ਸੀਟ ਦੀ ਗੱਲ ਕਰੀਏ ਤਾਂ ਖ਼ਬਰ ਲਿਖੇ ਜਾਣ ਤੱਕ ਸ਼ਿਵ ਸੈਨਾ ਯੂਬੀਟੀ ਦੇ ਉਮੀਦਵਾਰ ਹਾਰੂਨ ਖਾਨ 61958 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਦੀ ਭਾਰਤੀ ਲਵੇਕਰ 58474 ਵੋਟਾਂ ਨਾਲ ਦੂਜੇ ਸਥਾਨ ‘ਤੇ ਹੈ ਪਰ ਇੱਕ ਉਮੀਦਵਾਰ ਕਾਰਨ ਇਹ ਸੀਟ ਚਰਚਾ ਦਾ ਵਿਸ਼ਾ ਬਣ ਗਈ ਹੈ।
ਦਰਅਸਲ, ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਅਭਿਨੇਤਾ ਏਜਾਜ਼ ਖਾਨ (Ajaz Khan) ਜੋ ਆਪਣੇ ਆਪ ਨੂੰ ਮੁੰਬਈ ਦਾ ਭਾਈ ਜਾਨ ਕਹਿੰਦੇ ਹੈ, ਇਸ ਸੀਟ ਤੋਂ ਚੋਣ ਮੈਦਾਨ ਵਿੱਚ ਸੀ। ਉਨ੍ਹਾਂ ਨੇ ਨਗੀਨਾ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੀ ਤਰਫੋਂ ਚੋਣ ਲੜੀ ਸੀ
ਇੰਸਟਾਗ੍ਰਾਮ ‘ਤੇ 5.6 ਮਿਲੀਅਨ ਤੋਂ ਵੱਧ ਅਤੇ ਫੇਸਬੁੱਕ ‘ਤੇ 4.1 ਮਿਲੀਅਨ ਫਾਲੋਅਰਜ਼ ਵਾਲੇ ਏਜਾਜ਼ ਖਾਨ 18 ਗੇੜਾਂ ਦੀ ਗਿਣਤੀ ਤੋਂ ਬਾਅਦ ਵੀ ਸਿਰਫ 146 ਵੋਟਾਂ ਹੀ ਹਾਸਲ ਕਰ ਸਕੇ ਹਨ। ਇਹ ਅੰਕੜਾ NOTA ਤੋਂ ਵੀ ਕਾਫੀ ਪਿੱਛੇ ਹੈ।
ਨੋਟਾ ਨੂੰ ਵੀ ਹੁਣ ਤੱਕ 1216 ਵੋਟਾਂ ਮਿਲੀਆਂ ਹਨ। ਇਸ ਸੀਟ ‘ਤੇ 20 ਨਵੰਬਰ ਨੂੰ 51.2 ਫੀਸਦੀ ਵੋਟਿੰਗ ਹੋਈ ਸੀ।
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨੇਟੀਜ਼ਨਸ ਨੇ ਏਜਾਜ਼ ਖਾਨ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਇਜਾਜ਼ ਦੀ ਜ਼ਮਾਨਤ ਜ਼ਬਤ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਮੀਮਜ਼ ਵਾਇਰਲ ਹੁੰਦੇ ਵੇਖੇ ਗਏ।
ਇੱਕ ਮੀਮ ਵਿੱਚ, ਯੂਜ਼ਰ ਨੇ ਲਿਖਿਆ ਸੀ ਕਿ ਏਜਾਜ਼ ਨੂੰ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਨਹੀਂ ਮਿਲੀਆਂ।
ਉਥੇ ਹੀ ਇਕ ਹੋਰ ਯੂਜ਼ਰ ਨੇ ਏਜਾਜ਼ ‘ਤੇ ਚੁਟਕੀ ਲੈਂਦਿਆਂ ਲਿਖਿਆ, ‘ਆਖ਼ਰ ਇਹ ਲੋਕ ਕੌਣ ਹਨ ਜਿਨ੍ਹਾਂ ਨੇ ਏਜਾਜ਼ ਨੂੰ ਵੋਟ ਦਿੱਤੀ ਹੈ? ਇਸ ‘ਤੇ ਰਿਸਰਚ ਹੋਣੀ ਚਾਹੀਦੀ ਹੈ।
ट्रोल करने वालों का शुक्रिया, आपने मेरी ताकत बढ़ाई है
जिस तरह से कल और आज मेरी खबरें ट्रेंड में रहीं और जिस तरह ट्रोल्स ने मुझे लगातार निशाना बनाया, उससे एक बात तो साफ हो गई कि मैं कुछ खास हूं।
आज मुझे मेरी हार के लिए ट्रोल किया जा रहा है, लेकिन कल मेरी जीत के लिए लिखा जाएगा। यह वक्त का पहिया है, जो हमेशा घूमता रहता है।
मैं वर्सोवा के सभी वोटर्स का दिल से धन्यवाद करता हूं—उनका भी जिन्होंने मुझे वोट दिया और उनका भी जिन्होंने नहीं दिया। साथ ही जो उम्मीदवार जीते हैं, हारून ख़ान को भी बधाई। मैं उम्मीद करता हूं कि वह अच्छा काम करेंगे, विकास करेंगे, गरीबों की मदद करेंगे, और मजलूमों को रोजगार देंगे।
ट्रोल करने वालों के लिए भी मैं यही चाहता हूं कि उन्हें भी काम मिले, ताकि उनका भविष्य बेहतर हो सके और उनकी ज़िंदगी में भी खुशियां आएं।
मुझे खुशी है कि इतनी भीड़ मुझे ट्रोल करने में लगी है। इसका मतलब है कि मैं मायने रखता हूं। और अगर इन्हें सही दिशा में काम दिया जाए, तो ये समाज का हिस्सा बनकर कुछ अच्छा कर सकते हैं।
मैं खुश हूं, मस्त हूं, और हमेशा रहूंगा।
मैं एक सोशल वर्कर हूं, और समाज की सेवा करना मेरी ज़िंदगी का मकसद है। मैं पहले भी करता था, आगे भी करता रहूंगा।
अल्लाह पर भरोसा है, और यही मेरी ताकत है।
ट्रोल्स का शुक्रिया, क्योंकि आप मुझे मजबूत बना रहे हैं।
लव यू ऑल।
— एजाज़ ख़ान