Breaking News

Rupinder Handa – ਕੈਨੇਡਾ ‘ਚ ਕਾਲੀ Activa ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ, ਚੱਲਦੇ ਸ਼ੋਅ ‘ਚ ਵਗ੍ਹਾ ਮਾਰਿਆ ਮਾਈਕ

Rupinder Handa – ਕੈਨੇਡਾ ‘ਚ ਕਾਲੀ Activa ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ, ਚੱਲਦੇ ਸ਼ੋਅ ‘ਚ ਵਗ੍ਹਾ ਮਾਰਿਆ ਮਾਈਕ

ਕੈਨੇਡਾ – ਐਡਮਿੰਟਨ ਸ਼ੋਅ ਵਾਲਿਆਂ ਨਾਲ ਪਿਆ ਪੰਗਾ , ਮਾਈਕ ਸੁੱਟ ਸਟੇਜ ‘ਤੋਂ ਭੱਜੀ ਰੁਪਿੰਦਰ ਹਾਂਡਾ

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਰੁਪਿੰਦਰ ਦਾ ਕੈਨੇਡਾ ਦੇ ਐਡਮਿੰਟਨ ਵਿਚ ਇਕ ਸ਼ੋਅ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ੋਅ ਵਿਚ ਲੇਟ ਪਹੁੰਚਣ ਕਾਰਨ ਉਨ੍ਹਾਂ ਦੀ, ਉਥੇ ਮੌਜੂਦ ਕੁੱਝ ਸਰੋਤਿਆਂ ਨਾਲ ਬਹਿਸਬਾਜ਼ੀ ਹੋ ਗਈ। ਇਸ ਬਹਿਸਬਾਜ਼ੀ ਸਬੰਧੀ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।

ਇਕ ਵੀਡੀਓ ਵਿਚ ਇਕ ਔਰਤ ਸਟੇਜ ‘ਤੇ ਰੁਪਿੰਦਰ ਨਾਲ ਗੱਲ ਕਰਦੀ ਵੀ ਨਜ਼ਰ ਆ ਰਹੀ ਹੈ, ਜੋ ਕਿ ਉਨ੍ਹਾਂ ਨੂੰ ਪੁੱਛ ਰਹੀ ਹੈ ਕਿ ਕੀ ਤੁਹਾਨੂੰ ਜੱਸੀ ਨਾਇਰ ਨੇ ਪ੍ਰਮੋਟ ਕੀਤਾ ਹੈ, ਜਿਸ ‘ਤੇ ਗਾਇਕਾ ਕਹਿੰਦੀ ਹੈ ਹਾਂ। ਫਿਰ ਅੱਗਿਓਂ ਔਰਤ ਕਹਿੰਦੀ ਹੈ ਕਿ ਮੇਰੇ ਕੋਲ ਕੁੱਝ ਸਬੂਤ ਹਨ, ਇਸ ‘ਤੇ ਰੁਪਿੰਦਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਸਟੇਜ ‘ਤੇ ਹੀ ਮਾਈਕ ਸੁੱਟ ਕੇ ਚਲੀ ਜਾਂਦੀ ਹੈ।

ਇਕ ਹੋਰ ਵੀਡੀਓ ਵਿਚ ਰੁਪਿੰਦਰ ਹਾਂਡਾ ਕਹਿੰਦੀ ਹੈ ਕਿ ਮੈਂ ਜਵਾਬਦੇਹ ਨਹੀਂ ਹਾਂ। ਮੈਂ 1.30 ਵਜੇ ਐਡਮਿੰਟਰ ਵਿਚ ਪਹੁੰਚ ਚੁੱਕੀ ਸੀ ਅਤੇ ਮੇਰੇ ਕੋਲ ਪੋਣੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ। ਹਾਲਾਂਕਿ ਇਸ ਬਹਿਸਬਾਜ਼ੀ ਦੇ ਪਿੱਛੇ ਅਸਲ ਕਾਰਨ ਕੀ ਹੈ ਇਸ ਸਬੰਧੀ ਅਜੇ ਕੁੱਝ ਸਪਸ਼ਟ ਨਹੀਂ ਹੋ ਸਕਿਆ ਹੈ। ਜਿਵੇਂ ਹੀ ਇਸ ਖਬਰ ਸਬੰਧੀ ਕੋਈ ਅਪਡੇਟ ਆਉਂਦੀ ਹੈ ਅਸੀਂ ਉਸ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ।

Check Also

Aishwarya Rai – ਮੇਰਾ ਤੇਰੇ ਕਾਰਨ ਹੋਇਆ ਵਿਆਹ..US Influencer ਨੇ ਐਸ਼ਵਰਿਆ ਨੂੰ ਕਹੀ ਇਹ ਗਲ, ਵੀਡੀਉ ਵਾਇਰਲ

Aishwarya Rai’s Unexpected Link To US Influencer’s Love Story Goes Viral: ‘ Aishwarya Rai’s heartwarming …