Breaking News

BMW ਨੇ ਮੋਟਰਸਾਈਕਲ ਨੂੰ ਮਾਰੀ ਟੱਕਰ; ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੀ ਮੌਤ, ਤਿੰਨ ਜ਼ਖ਼ਮੀ

Senior Finance Ministry official killed, three injured as BMW hits motorcycle in Delhi

 

 

 

 

 

 

 

ਇੱਥੇ ਰਿੰਗ ਰੋਡ ’ਤੇ ਦਿੱਲੀ ਛਾਉਣੀ ਮੈਟਰੋ ਸਟੇਸ਼ਨ ਨੇੜੇ ਇੱਕ ਬੀਐਮਡਬਲਿਊ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਕੇਂਦਰੀ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਸਣੇ ਤਿੰਨ ਜ਼ਖਮੀ ਹੋ ਗਏ।

 

 

 

ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਡਿਪਟੀ ਸਕੱਤਰ ਨਵਜੋਤ ਸਿੰਘ ਵਜੋਂ ਹੋਈ ਹੈ ਅਤੇ ਉਹ ਹਰੀ ਨਗਰ ਦਾ ਰਹਿਣ ਵਾਲਾ ਸੀ। ਪੁਲੀਸ ਨੇ ਦੱਸਿਆ ਕਿ ਧੌਲਾ ਕੂਆਂ-ਦਿੱਲੀ ਛਾਉਣੀ ਮੈਟਰੋ ਸਟੇਸ਼ਨ ਖੇਤਰ ’ਤੇ ਮੈਟਰੋ ਪਿੱਲਰ ਨੰਬਰ 67 ਦੇ ਨੇੜੇ ਹਾਦਸਾ ਵਾਪਰਿਆ।

 

 

 

 

 

 

 

ਇਸ ਦੌਰਾਨ ਬੀਐਮਡਬਲਿਊ ਤੇ ਮੋਟਰਸਾਈਕਲ ਹਾਦਸਾਗ੍ਰਸਤ ਮਿਲੇ। ਚਸ਼ਮਦੀਦਾਂ ਨੇ ਪੁਲੀਸ ਨੂੰ ਦੱਸਿਆ ਕਿ ਇੱਕ ਔਰਤ ਕਾਰ ਚਲਾ ਰਹੀ ਸੀ ਜਿਸ ਨੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ।

 

 

 

 

 

 

ਪੁਲੀਸ ਨੇ ਕਿਹਾ ਕਿ ਨਵਜੋਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਉਸ ਦੀ ਪਤਨੀ ਪਿੱਛੇ ਬੈਠੀ ਸੀ। ਸੂਤਰਾਂ ਅਨੁਸਾਰ ਸਿੰਘ ਅਤੇ ਉਸ ਦੀ ਪਤਨੀ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਬਜਾਏ, ਹਾਦਸੇ ਵਾਲੀ ਥਾਂ ਤੋਂ ਲਗਪਗ 17 ਕਿਲੋਮੀਟਰ ਦੂਰ ਜੀਟੀਬੀ ਨਗਰ ਦੇ ਨਿਊਲਾਈਫ ਹਸਪਤਾਲ ਲਿਜਾਇਆ ਗਿਆ।

Check Also

Child Helpline ‘ਤੇ ਬੱਚੀ ਨੇ ਫ਼ੋਨ ਕਰਕੇ ਆਪਣੇ ਮਾਪਿਆਂ ‘ਤੇ ਲਗਾਏ ਸਨਸਨੀਖੇਜ਼ ਦੋਸ਼ ,ਕਿਹਾ – “ਮੈਂ ਉਨ੍ਹਾਂ ਨਾਲ ਨਹੀਂ ਰਹੂਗੀ”

Child Helpline ‘ਤੇ ਬੱਚੀ ਨੇ ਫ਼ੋਨ ਕਰਕੇ ਆਪਣੇ ਮਾਪਿਆਂ ‘ਤੇ ਲਗਾਏ ਸਨਸਨੀਖੇਜ਼ ਦੋਸ਼ ,ਕਿਹਾ – …