ਟਰੰਪ ਨੇ ਅਮਰੀਕਨ ਸਰਕਾਰ ਦਾ ਪ੍ਰਮੁੱਖ ਅਹੁਦਾ “ਸੈਕਟਰੀ ਆਫ ਸਟੇਟ” ਮਾਰਕੋ ਰੂਬਿਓ ਨੂੰ ਸੌਂਪਿਆ ਹੈ। ਸੀਆਈਏ ਦਾ ਮੁਖੀ ਜੌਹਨ ਰੈਟਕਲਿਫ ਨੂੰ ਬਣਾਇਆ ਹੈ ਤੇ ਹੋਮਲੈਂਡ ਸਕਿਓਰਟੀ ਦੀ ਸਕੱਤਰੀ ਕ੍ਰਿਸਟੀ ਨੋਇਮੀ ਨੂੰ ਫੜਾਈ ਹੈ।
ਨਿਊ ਯੌਰਕ ਜੇਲ੍ਹ ‘ਚ ਕੈਦੀਆਂ ਦੇ ਮਨੋਰੰਜਨ ਦਾ ਮਹਿਕਮਾ ਨਿਖਿਲ ਗੁਪਤਾ ਕੋਲ ਹੀ ਰਹੇਗਾ। ਅੱਗੇ ਚੱਲ ਕੇ ਉਨ੍ਹਾਂ ਨਾਲ ਵਿਕਾਸ਼ ਯਾਧਵ ਵਾਧੂ ਕਾਰਜਭਾਰ ਸੰਭਾਲਣਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਟਰੰਪ ਨੇ ਰੂਬੀਓ ਨੂੰ ਵਿਦੇਸ਼ ਮੰਤਰੀ ਅਤੇ ਮਾਈਕਲ ਵਾਲਟਜ਼ ਨੂੰ ਐੱਨਐੱਸਏ ਚੁਣਿਆ
ਲੀ ਜ਼ੈਲਡਿਨ ਈਪੀਏ ਦੇ ਮੁਖੀ ਤੇ ਸਟੀਫਨ ਮਿੱਲਰ ਨੀਤੀ ਮਾਮਲਿਆਂ ਦੇ ਉਪ ਮੁਖੀ ਨਿਯੁਕਤ
ਵਾਸ਼ਿੰਗਟਨ, 12 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਤੇ ਸੰਸਦ ਮੈਂਬਰ ਮਾਈਕਲ ਵਾਲਟਜ਼ ਨੂੰ ਕੌਮੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਹੈ। ਰੂਬੀਓ (53) ਨੂੰ ਭਾਰਤ ਦਾ ਦੋਸਤ ਮੰਨਿਆ ਜਾਂਦਾ ਹੈ।
ਉਹ ਭਾਰਤ-ਅਮਰੀਕਾ ਸਬੰਧਾਂ ਦੇ ਹਮਾਇਤੀ ਰਹੇ ਹਨ। ਵਾਲਟਜ਼ (50) ਵੀ ਭਾਰਤ ਦੇ ਪੁਰਾਣੇ ਹਮਾਇਤੀ ਰਹੇ ਹਨ। ਟਰੰਪ ਨੇ ਰੂਬੀਓ ਨੂੰ ਵਿਦੇਸ਼ ਮੰਤਰੀ ਤੇ ਵਾਲਟਜ਼ ਨੂੰ ਕੌਮੀ ਸੁਰੱਖਿਆ ਸਲਾਹਕਾਰ ਚੁਣ ਕੇ ਆਪਣੇ ਪ੍ਰਸ਼ਾਸਨ ਤਹਿਤ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗਾਰੰਟੀ ਦਿੱਤੀ ਹੈ।
ਇਸੇ ਤਰ੍ਹਾਂ ਟਰੰਪ ਨੇ ਸਾਬਕਾ ਪ੍ਰਤੀਨਿਧ ਲੀ ਜ਼ੈਲਡਿਨ ਨੂੰ ਵਾਤਾਵਰਣ ਰੱਖਿਆ ਏਜੰਸੀ (ਈਪੀਏ) ਦਾ ਮੁਖੀ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿਆਸੀ ਸਲਾਹਕਾਰ ਸਟੀਫਨ ਮਿੱਲਰ ਨੂੰ ਆਪਣੇ ਨਵੇਂ ਪ੍ਰਸ਼ਾਸਨ ’ਚ ਨੀਤੀ ਮਾਮਲਿਆਂ ਦਾ ਉਪ ਮੁਖੀ ਨਿਯੁਕਤ ਕੀਤਾ ਹੈ।