Breaking News

ਕਨੇਡਾ ਵਲੋਂ ਸੰਦੀਪ ਸਿੰੱਧੂ ਨੂੰ ਕਲੀਨ ਚਿੱਟ

ਕਿਵੇਂ ਕਨੇਡਾ ਦੇ ਬੇਕਸੂਰ ਅਫਸਰ ਸੰਦੀਪ ਸਿੱਧੂ ਨੂੰ ਭਾਰਤੀ ਏਜੰਸੀਆ, ਮੀਡੀਆ ਅਤੇ

ਗੋਬਰ ਆਰੀਏ ਵਰਗੇ ਯੂਟਿਊਬਰਾਂ ਨੇ ਟਾੲਗੈਟ ਕੀਤਾ ਅਤੇ ਸਿੱਧੂ ਅਤੇ ਉਸ ਦੇ

ਪਰਿਵਾਰ ਨੂੰ ਕਿਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ।

ਕਨੇਡਾ ਨੇ ਭਾਰਤ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ

ਪੂਰੀ ਜਾਂਚ ਕੀਤੀ ਇਥੋਂ ਤੱਕ ਝੂਠ ਫੜਨ ਵਾਲਾ ਟੈਸਟ ਵੀ ਕੀਤਾ

ਸਿਰਫ ਗੋਬਰ ਆਰੀਆ ਨੇ ਹੀ ਨਹੀਂ,
ਰਿਤੇਸ਼ ਲੱਖੀ ਨੇ ਵੀ ਸਿੱਧੂ ਬਾਰੇ ਗਲਤ ਪ੍ਰਚਾਰ ਕੀਤਾ

A Canadian border agency officer, who was wanted in India over charges of terrorism, has been given a clean chit by his employer Canada Border Services Agency (CBSA). The officer has also been reinstated in his post with CBSA.

Sandeep Singh Sidhu aka Sunny Toronto, who works as a border police official in Canada, was accused of promoting terrorist activities and the murder of a Shaurya Chakra awardee in Punjab by the Indian government. In fact, he was also added to the list of fugitives sought for deportation.

On October 1, 2023, a co-worker told Sidhu that he had been named in a YouTube video posted by a former Indian army major named Gaurav Arya.

Arya is a pro-Modi influencer who appears to be close to India’s intelligence community

ਸ਼੍ਰੋਮਣੀ ਕਮੇਟੀ ਨੇ ਕੈਨੇਡਾ ਦੇ ਮੰਦਿਰ ਦੇ ਬਾਹਰ ਹੋਈ ਛੋਟੀ ਜਿਹੀ ਝੜਪ ਨੂੰ ਮੰਦਰ ‘ਤੇ ਹਮਲੇ ਵਜੋਂ ਪ੍ਰਚਾਰ ਕੇ ਸਿਰਜੇ ਜਾ ਰਹੇ ਖਤਰਨਾਕ ਬਿਰਤਾਂਤ ‘ਤੇ ਇਤਰਾਜ਼ ਜਤਾਇਆ ਹੈ।

ਇਹ ਝੂਠਾ ਬਿਰਤਾਂਤ ਕੇਂਦਰ ਸਰਕਾਰ ਅਤੇ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਨੇ ਅੱਗੇ ਵਧਾਇਆ। ਪੰਜਾਬ ਵਿੱਚੋਂ ਸਭ ਤੋਂ ਅੱਗੇ ਹੋ ਕੇ ਆਮ ਆਦਮੀ ਪਾਰਟੀ ਨੇ ਇਸ ਝੂਠ ਨੂੰ ਫੈਲਾਉਣ ਵਿੱਚ ਹਿੱਸਾ ਪਾਇਆ।

ਪਰ ਸਵਾਲ ਇਹ ਹੈ ਇਸ ਮਸਲੇ ‘ਤੇ ਅਕਾਲੀ ਦਲ ਤੇ ਕਾਬਜ਼ ਲੀਡਰਸ਼ਿਪ ਕਿਉਂ ਚੁੱਪ ਹੈ? ਜੋ ਗੱਲ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ, ਇਹੀ ਗੱਲ ਬਾਦਲ ਦਲ ਦੇ ਆਗੂ ਵੀ ਕਹਿ ਸਕਦੇ ਸਨ।
ਉਹ ਮੁਜ਼ਾਹਰੇ ਦੀ ਆਲੋਚਨਾ ਕਰਕੇ ਵੀ ਇਸ ਜਾਅਲੀ ਬਿਰਤਾਂਤ ਨੂੰ ਚੈਲੇੰਜ ਕਰ ਸਕਦੇ ਸਨ ਪਰ ਨਹੀਂ ਕੀਤਾ।

ਦਾਅਵੇ ਭਾਜਪਾ ਨਾਲ ਲੜਨ ਦੇ ਪਰ ਇਸ ਦੀ ਸਰਕਾਰ ਅਤੇ ਮੀਡੀਏ ਵੱਲੋਂ ਸਿਰਜੇ ਜਾ ਰਹੇ ਖਤਰਨਾਕ ਬਿਰਤਾਂਤ ‘ਤੇ ਬਿਲਕੁਲ ਚੁੱਪ।

ਇਸ ਨੂੰ ਕੀ ਸਮਝਿਆ ਜਾਵੇ ?

ਸ਼ਤਰੰਜ…
ਲੰਘੇ ਹਫਤੇ ਕਨੇਡਾ ਚ ਦਸ ਬੰਦਿਆਂ ਦੇ ਸ਼ਾਂਤੀ ਰੋਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਤੇ ਭਾਰਤੀ ਮੀਡੀਆ ਵਲੋਂ ਹਿੰਦੂ ਮੰਦਰ ਤੇ ਸਿੱਖ ਹਮਲੇ ਦੇ ਰੂਪ ਵਿੱਚ ਪ੍ਰਚਾਰਕੇ ਆਪ ਹੀ ਸਿੱਧ ਕਰ ਦਿੱਤਾ ਹੈ ਕਿ ਘੱਟ ਗਿਣਤੀ ਸਿੱਖਾਂ ਪ੍ਰਤੀ (ਕਾਂਗਰਸ-ਬੀਜੇਪੀ) ਦੀ ਸੋਚ ਇੱਕੋ ਹੀ ਹੈ।

ਮਾਲਟਨ ਗੁਰੂ ਘਰ ਤੇ ਹਮਲਾ ਕਰਨ ਲਈ ਇੱਕ ਦਮ ਸੈਂਕੜਿਆਂ ਦੀ ਗਿਣਤੀ ਵਿੱਚ ਭੀੜ ਦਾ ਇਕੱਠੇ ਹੋ ਜਾਣਾ ਇਹ ਸਿੱਧ ਕਰਦਾ ਕਿ ਤਾਰਾਂ ਉਥੋਂ ਹੀ ਹਿਲ ਰਹੀਆਂ ਹਨ, ਜਿਸ ਬਾਰੇ ਕਨੇਡਾ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ ਦੇ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕਨੇਡਾ ਦੀ ਪਾਰਲੀਮੈਂਟ ਚ ਸਟੇਟਮੈਂਟ ਦੇ ਕੇ ਦੋਸ਼ ਆਇਦ ਕੀਤੇ ਸਨ।

ਕਨੇਡਾ ਦੀਆਂ ਖੁਫੀਆ ਏਜੰਸੀਆਂ ਵੱਲੋਂ ਇਸ ਕਤਲ ਪਿੱਛੇ ਵਿਸ਼ਵ ਗੁਰੂ ਦਾ ਸੁਪਨਾ ਲੈਣ ਵਾਲੇ ਦੇਸ ਭਾਰਤ ਦੇ ਗ੍ਰਹਿ ਮੰਤਰੀ ਦਾ ਨਾਂ ਆਉਣ ਤੋਂ ਬਾਅਦ ਅੰਦਰ ਖਾਤੇ ਪ੍ਰੈਸ਼ਰ ਬਣਨਾ ਸੁਭਾਵਿਕ ਸੀ।

ਇਸ ਤਰਾਂ ਦਾ ਪ੍ਰੈਸ਼ਰ ਕੋਲੰਬੀਆ ਚ ਪੈਦਾ ਹੋਏ ਦੁਨੀਆਂ ਦੇ ਸਭ ਤੋਂ ਅਮੀਰ ਡਰੱਗ ਡੀਲਰ ਪਾਬਲੋ ਐਸਕੋਬਾਰ ਤੇ 1989 ਚ ਬਣ ਗਿਆ ਸੀ ਜਦ ਅਮਰੀਕਾ ਕੋਲੰਬੀਆ ਦੀ ਸਰਕਾਰ ਦੇ ਆਪਸ ਚ ਹੋਏ ਸਮਝੌਤੇ ਤਹਿਤ ਅਮਰੀਕਾ ਨੂੰ ਪਾਬਲੋ ਐਸਕੋਬਾਰ ਦੀ ਹਵਾਲਗੀ ਲਈ ਰਾਹ ਸਾਫ ਹੋ ਗਿਆ ਸੀ। ਆਪ ਦੀ ਕਾਨੂੰਨੀ ਹਵਾਲਗੀ ਨੂੰ ਰੋਕਣ ਲਈ ਉਸ ਨੇ ਆਪ ਦੇ ਹੀ ਲੋਕਾਂ, ਵਕੀਲਾਂ, ਜੱਜਾਂ ਦੇ ਦਿਨ ਦਿਹਾੜੇ ਕਤਲ ਕਰ ਸਮਾਜ ਚ ਅਰਾਜਕਤਾ ਫੈਲਾ ਦਿੱਤੀ ਸੀ।

ਸੁਨੇਹਾ ਸਾਫ ਸੀ ਕਿ ਜੇ ਕਿਸੇ ਨੇ ਉਸ ਨੂੰ ਹੱਥ ਪਾਇਆ ਤਾਂ ਭੁਲਿਓ ਨਾ ਉਸਦੀ ਸਮਰੱਥਾ ਕੀ ਹੈ। ਕੋਲੰਬੀਆ ਨੂੰ ਉਸ ਵੱਲੋਂ ਚੁੱਕੇ ਕਦਮਾਂ ਲਈ ਬਹੁਤ ਭਾਰੀ ਕੀਮਤ ਅਦਾ ਕਰਨੀ ਪਈ ਸੀ।

ਬਣੇ ਪ੍ਰੈਸ਼ਰ ਦੇ ਚਲਦਿਆਂ ਨਵੰਬਰ 3,2024 ਨੂੰ ਉਸੇ ਤਰਜ ਤੇ ਕਨੇਡਾ ਚ ਸਿੱਖਾਂ ਅਤੇ ਹਿੰਦੂਆਂ ਦੇ ਟਕਰਾਅ ਦੇ ਰਾਹ ਸਮਾਜ ਚ ਨਫਰਤ ਫੈਲਾ ਅੰਗਰੇਜ਼ ਨੂੰ ਸੁਨੇਹਾ ਦਿੱਤਾ ਗਿਆ ਕਿ ਉਹ ਉਹੀ ਸਮਰੱਥਾ ਰੱਖਦੇ ਹਨ। ਪਰ ਭਾਰਤ ਭੁੱਲ ਰਿਹਾ ਹੈ ਕਿ ਪੱਛਮ ਇਸ ਨੂੰ ਧੌਂਸ ਪ੍ਰਸਤੀ ਮੰਨਦਾ ਤੇ ਜਿਸ ਦੇ ਭਵਿੱਖਤ ਨਤੀਜੇ ਕਦੇ ਵੀ ਭਾਰਤ ਦੇ ਹੱਕ ਵਿੱਚ ਨਹੀਂ ਆਉਣਗੇ।

ਉਲਟਾ ਭਾਰਤ ਨੇ ਇਹ ਕਦਮ ਚੁੱਕ ਕੇ ਕਨੇਡਾ ਵਲੋਂ ਕਨੇਡੀਅਨ ਨਾਗਰਿਕ ਦੀ ਹੱਤਿਆ ਦੇ ਦੋਸ਼ਾਂ ਪਿੱਛੇ ਖੁਦ ਹੀ ਆਪਣਾ ਹੱਥ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਕਨੇਡੀਅਨ ਸਮਾਜ ਅੰਦਰ ਆਪਣੇ ਪਿਆਦਿਆਂ ਦੀ ਪਛਾਣ ਜਨਤਕ ਕਰ ਦਿੱਤੀ ਹੈ।

ਇਹਨਾਂ ਪਿਆਦਿਆਂ ਵਲੋਂ ਸਿੱਖਾਂ ਦੇ ਕਾਰੋਬਾਰਾਂ ਦੀਆਂ ਲਿਸਟਾਂ ਬਣਾ ਕੇ ਸੋਸ਼ਲ ਮੀਡੀਏ ਤੇ ਹਿੰਦੂ ਭੀੜਾਂ ਨੂੰ ਹਮਲੇ ਲਈ ਉਕਸਾਉਣ ਪਿੱਛੇ ਚੱਲ ਰਹੀ ਸੋਚ ਉਹੀ ਸੀ ਜੋ 1984 ਵਿੱਚ ਕਮਲਨਾਥ , ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਲੋਕਾਂ ਦੀ ਸੀ। ਫਰਕ ਸਿਰਫ ਇੰਨਾ ਹੈ ਕਿ ਉਸ ਵੇਲੇ ਉਹਨਾਂ ਨੂੰ ਕਾਂਗਰਸ ਦੀ ਸਰਪ੍ਰਸਤੀ ਸੀ ਇਸ ਵਾਰ ਸਰਪ੍ਰਸਤੀ ਬਦਲ ਕੇ ਬੀਜੇਪੀ ਦੀ ਹੋ ਗਈ ਹੈ।

ਨੈਸ਼ਨਲ ਪੋਸਟ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਨੇ ਸਾਫ ਕਰ ਦਿੱਤਾ ਕਿ ਸਾਨੂੰ ਸਭ ਪਤਾ ਹੈ ਕਿ ਕਿਵੇਂ ਭਾਰਤ ਆਪਣੇ ਏਜੰਟਾਂ ਰਾਹੀਂ ਕਨੇਡਾ ਵਸਦੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਧਰਮ ਦੀ ਆੜ ਚ ਭਾਵਨਾਵਾਂ ਨੂੰ ਭੜਕਾਉਣ ਦੀ ਰਾਜਨੀਤੀ ਖੇਡ ਰਹੀਆਂ ਹਨ।

2025 ਚ ਕਨੇਡਾ ਅੰਦਰ ਹੋਣ ਵਾਲੀਆਂ ਪ੍ਰਧਾਨ ਮੰਤਰੀ ਦੀਆਂ ਚੋਣਾਂ ਦੇ ਮੱਦੇ ਨਜ਼ਰ ਭਾਰਤੀ ਬਹੁ ਗਿਣਤੀ ਦੀ ਵੋਟ ਬੈਂਕ ਤੇ ਅੱਖ ਰੱਖੀ ਬੈਠੇ ਕੰਜਰਵੇਟਿਵ ਪਾਰਟੀ ਦੇ ਲੀਡਰ ਪੋਲੀਏਵ ਨੂੰ ਨਵੰਬਰ 3,2024 ਨੂੰ ਸਿੱਖਾਂ ਪ੍ਰਤੀ ਭਾਰਤੀ ਸਟੇਟ ਵੱਲੋਂ ਸਿਰਜੇ ਵਿਰਤਾਂਤ ਦੇ ਚਲਦਿਆਂ National security ਨੂੰ ਲੈਕੇ ਆਪਦਾ ਸਟੈਂਡ ਸਪਸ਼ਟ ਕਰਨਾ ਹੀ ਪਵੇਗਾ।

ਨਵੰਬਰ 5,2024 ਨੂੰ ਹੋਈਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਡੋਨਲਡ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਤੇ ਭਾਰਤ ਭਾਵੇਂ ਕੁਝ ਰਾਹਤ ਮਹਿਸੂਸ ਕਰ ਰਿਹਾ ਹੈ ਪਰ ਅਸਲ ਹਕੀਕਤ ਇਹ ਹੈ ਕਿ ਭਾਰਤ ਵੱਲੋਂ ਅਮਰੀਕਾ ਅੰਦਰ ਵੜ ਕੇ ਉਸਦੇ ਨਾਗਰਿਕ ਦੇ ਕਤਲ ਦੀ ਯੋਜਨਾ ਚ ਸ਼ਮੂਲੀਅਤ ਨੇ ਭਾਰਤ ਦੀ ਭਰੋਸਗੀ ਉੱਪਰ ਸਵਾਲੀਆ ਚਿੰਨ ਲਾ ਦਿੱਤਾ ਹੈ।

ਡੋਨਲਡ ਟਰੰਪ ਨੇ ਪਿਛਲੇ ਕਾਰਜਕਾਲ ਦੌਰਾਨ ਇਮਰਾਨ ਖਾਨ ਨੂੰ ਪਾਕਿਸਤਾਨ ਚ ਚੁਣੇ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਭੂਤ ਕਾਲ ਚ ਕੀਤੀਆਂ ਕਰਤੂਤਾਂ ਦੇ ਮੱਦੇ ਨਜ਼ਰ ਮੂੰਹ ਨਹੀਂ ਸੀ ਲਾਇਆ ਤੇ ਉਹ ਚੀਨ ਵੱਲ ਉਲਰ ਗਿਆ ਸੀ।

ਭਾਰਤ ਵੱਲੋਂ ਬਰਿਕਸ ਅੰਦਰ ਨਿਭਾਈ ਭੂਮਿਕਾ ਤੇ ਰੂਸ ਵਾਲੇ ਪਾਸੇ ਝੁਕਣ ਤੋਂ ਬਾਅਦ ਏਸ਼ੀਆ ਚ ਤੇਜੀ ਨਾਲ ਬਦਲੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਆਪਣੀਆਂ ਸ਼ਰਤਾਂ ਤੇ ਵਾਪਸ ਆਪਣੇ ਖੇਮੇ ਵਿੱਚ ਸ਼ਾਮਲ ਕਰ ਲੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਾਰਤ ਆਪਣੀ Foreign policy ਦੇ ਤਹਿਤ ਕਦੇ ਇੰਗਲੈਂਡ, ਕਦੇ ਫਰਾਂਸ, ਕਦੇ ਇਜਰਾਇਲ, ਕਦੇ ਸਾਊਦੀ ਅਰਬ, ਕਦੇ ਚੀਨ, ਕਦੇ ਰੂਸ ਤੇ ਕਦੇ ਅਮਰੀਕਾ ਨੂੰ ਵਰਤਦਾ ਆ ਰਿਹਾ ਹੈ, ਬਦਲੇ ਹਾਲਾਤਾਂ ਚ ਜੇ ਅਮਰੀਕਾ ਦਾ ਉਸਦੇ ਨਾਗਰਿਕ ਦੇ ਕਤਲ ਦੀ ਯੋਜਨਾ ਵਿੱਚ ਭਾਰਤ ਨਾਲ ਕੋਈ ਵੀ ਸਮਝੌਤਾ ਸਿਰੇ ਚੜਦਾ ਹੈ ਤਾਂ ਉਹ ਸਮਝੋਤਾ ਨਿਰੋਲ ਅਮਰੀਕਾ ਦੀਆਂ ਸ਼ਰਤਾਂ ਮੁਤਾਬਕ ਹੀ ਸਿਰੇ ਚੜੇਗਾ।

ਭਾਰਤ ਚ ਪੈਦਾ ਹੋਈ ਸ਼ਤਰੰਜ ਚ ਆਪ ਨੂੰ ਮਾਹਿਰ ਸਮਝਣ ਵਾਲੀ ਭਾਰਤੀ ਸਟੇਟ ਸਮਝ ਨਹੀਂ ਸਕੀ ਕਿ ਭਾਵੇਂ ਸ਼ਤਰੰਜ ਭਾਰਤ ਚ ਪੈਦਾ ਹੋਈ ਮੰਨੀ ਜਾਂਦੀ ਹੈ ਪਰ ਦੁਨੀਆਂ ਅੰਦਰ ਸਿਰੇ ਦੇ ਸ਼ਤਰੰਜ ਦੇ ਖਿਲਾੜੀ ਬੈਠੇ ਹਨ। ਡੋਨਲਡ ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਵੇਂ ਸ਼ਤਰੰਜ ਦੇ ਖਿਲਾੜੀ ਬਦਲ ਜਾਣਗੇ ਪਰ ਭੁਲਣਾ ਨਹੀਂ ਚਾਹੀਦਾ ਕਿ ਸ਼ਤਰੰਜ ਤਾਂ ਉਹੀ ਰਹੇਗੀ। ਹਾਲਾਤਾਂ ਚ ਦੁਨੀਆਂ ਭਰ ਚ ਬੈਠੇ ਸੂਝਵਾਨ ਤੇ ਸੁਹਿਰਦ ਸਿੱਖਾਂ ਨੂੰ ਹਰ ਕਦਮ ਸੰਭਲਕੇ ਪੁੱਟਣ ਦੀ ਲੋੜ ਹੈ।

ਅਕਾਲ ਤਖਤ ਸਾਹਿਬ ਦੇ ਸਰਕਾਰੀ ਜਥੇਦਾਰ ਜਿਸ ਤੋਂ ਸਿੱਖ ਪੰਥ ਨਾਲ ਕੀਤੀਆਂ ਨੰਗੀਆਂ ਚਿੱਟੀਆਂ ਗਦਾਰੀਆਂ ਤੇ ਪੰਥ ਵਲੋਂ ਨਕਾਰੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੂੰ ਪਾਸੇ ਨਹੀਂ ਕੀਤਾ ਜਾ ਸਕਿਆ, ਜਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ “ਜੇ ਉਹ ਬੇਕਸੂਰ ਹੈ ਤਾਂ ਉਸ ਨੂੰ ਸਰਕਾਰ ਮੂਹਰੇ ਪੇਸ਼ ਹੋ ਜਾਣਾ ਚਾਹੀਦਾ ਹੈ” ਕਹਿ ਕੇ ਸਾਫ ਕਰ ਦਿੱਤਾ ਸੀ ਕਿ ਉਹ ਕਿੱਧਰ ਖੜਾ ਹੈ, ਉਸ ਤੋਂ ਦੁਨੀਆਂ ਪੱਧਰ ਤੇ ਬਦਲ ਰਹੇ ਹਾਲਾਤਾਂ ਦੇ ਮੱਦੇ ਨਜ਼ਰ ਸਿੱਖ ਕੌਮ ਦੇ ਭਵਿੱਖ ਲਈ ਸੇਧ ਦੀ ਆਸ ਕਰਨਾ ਕੰਧ ਵਿੱਚ ਟੱਕਰ ਮਾਰਨ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ।
ਭੁੱਲ ਚੁੱਕ ਲਈ ਮਾਫੀ
ਪਰਮਿੰਦਰ ਸਿੰਘ