Breaking News

Salman Khan -ਸਲਮਾਨ ਖਾਨ ਦੇ ਐਨਜੀਓ ‘ਬੀਂਗ ਹਿਊਮਨ’ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਰਾਜੋ ਕੇ ਦਾ ਕੀਤਾ ਦੌਰਾ, ਪਿੰਡ ਵਾਸੀਆਂ ਨੂੰ ਦਿੱਤੀਆਂ ਦੋ ਕਿਸ਼ਤੀਆਂ

Bollywood star Salman Khan has contributed to relief efforts for the 2025 Punjab floods through his charitable organization, the Being Human Foundation, by donating five boats to assist in rescue operations. Two boats were handed over to officials at the Ferozepur border, while the other three are being used to ferry stranded residents and deliver supplies across flood-affected districts. This support was noted in posts on X and reported by sources like Moneycontrol. The floods, described as the worst in Punjab since 1988, have impacted over 1,400 villages, displaced thousands, and damaged extensive farmland due to heavy monsoon rains and dam water releases.

ਸਲਮਾਨ ਖਾਨ ਦੇ ਐਨਜੀਓ ‘ਬੀਂਗ ਹਿਊਮਨ’ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਰਾਜੋ ਕੇ ਦਾ ਕੀਤਾ ਦੌਰਾ, ਪਿੰਡ ਵਾਸੀਆਂ ਨੂੰ ਦਿੱਤੀਆਂ ਦੋ ਕਿਸ਼ਤੀਆਂ

Salman Khan ਦੀ ਐਨਜੀਓ Being Human ਵਲੋ ਉਨ੍ਹਾਂ ਦੇ ਸਾਥੀ ਸ਼ੇਰਾ , ਦੇ ਨਾਲ ਆਪ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ , ਦੇ ਜ਼ਰੀਏ ਪੰਜਾਬ ਵਿੱਚ ਆਏ ਹੜ੍ਹ ਪੀੜਤਾ ਲਈ ਦੋ ਕਿਸ਼ਤੀਆਂ ਭੇਜੀਆਂ ਗਈਆਂ , ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੇ ਪਿੰਡ ਗੋਦ ਲੈਣ ਵਾਰੇ ਵੀ ਕਿਹਾ ਹੈ

 

 

 

 

 

 

ਸਲਮਾਨ ਖਾਨ ਦੇ ਐਨਜੀਓ ‘ਬੀਂਗ ਹਿਊਮਨ’ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਰਾਜੋ ਕੇ ਦਾ ਕੀਤਾ ਦੌਰਾ, ਪਿੰਡ ਵਾਸੀਆਂ ਨੂੰ ਦਿੱਤੀਆਂ ਦੋ ਕਿਸ਼ਤੀਆਂ

 

 

 

 

 

 

ਦੁਨੀਆ ਭਰ ਦੀ ਮਦਦ ਕਰਨ ਵਾਲੇ ਪੰਜਾਬੀਆਂ ‘ਤੇ ਜਦੋਂ ਮੁਸੀਬਤ ਆਣ ਪਾਈ ਤਾਂ ਹੋਰਾਂ ਤੋਂ ਇਲਾਵਾ ਫ਼ਿਲਮ ਇੰਡਸਟਰੀ ਦੇ ਕੁਝ ਕਲਾਕਾਰ ਵੀ ਪਾਣੀਆਂ ਵਿੱਚ ਆਣ ਉੱਤਰੇ। ਇਸੇ ਸਿਲਸਿਲੇ ਵਿੱਚ ਬਾਲੀਵੁੱਡ ਦੇ ‘ਹਿਊਮਨ ਬੀਂਗ’ ਸਲਮਾਨ ਖਾਨ ਦੀ ‘ਬੀਂਗ ਹਿਊਮਨ’ ਨੇ ਵੀ ਸਰਹੱਦੀ ਪਿੰਡ ਰਾਜੋ ਕੀ ਗੱਟੀ ਨੂੰ ਦੋ ਕਿਸ਼ਤੀਆਂ ਦਿੱਤੀਆਂ। ਸ਼ਨੀਵਾਰ ਨੂੰ ਫਿਰੋਜ਼ਪੁਰ ਵਿਖ਼ੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦਾ ਹਾਲ ਚਾਲ ਜਾਨਣ ਲਈ ਪਿੰਡ ਗੱਟੀ ਰਾਜੋ ਕੇ ਪੁੱਜੇ ਦੀਪਕ ਬਾਲੀ (ਜਨਰਲ ਸਕੱਤਰ ਆਮ ਆਦਮੀ ਪਾਰਟੀ, ਚੇਅਰਮੈਨ ਟੂਰਿਸਮ ਪੰਜਾਬ ਤੇ ਵਾਈਸ ਪ੍ਰਧਾਨ ਪੰਜਾਬ ਕ੍ਰਿਕੇਟ ਐਸੋਸਿਸ਼ਨ) ਵਲੋਂ ਇਹ ਦੋਵੇਂ ਕਿਸ਼ਤੀਆਂ ਪਿੰਡ ਵਾਸੀਆਂ ਦੇ ਸਪੁਰਦ ਕੀਤੀਆਂ।

 

 

 

 

 

 

 

 

 

 

 

 

 

 

‎ਇਸ ਦੌਰਾਨ ਦੀਪਕ ਬਾਲੀ ਨੇ ਆਖਿਆ ਕਿ ਇਹ ਇੱਕ ਕੁਦਰਤੀ ਆਫ਼ਤ ਹੈ, ਜਿਸ ਦਾ ਸਾਰਿਆਂ ਨੇ ਰੱਲ ਮਿਲ ਕੇ ਹੀ ਸਾਹਮਣਾ ਕਰਨਾ ਹੈ ਅਤੇ ਇਸ ਔਖੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਾਸੋਂ ਵੀ ਲਗਾਤਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਪਿੰਡ ਵਾਸੀਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਰਾਹਤ ਕਾਰਜਾਂ ਵਿੱਚ ਭਰਵਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ਼ ਇੱਥੇ ਲੋਕਾਂ ਦਾ ਹਾਲ ਚਾਲ ਜਾਨਣ ਅਤੇ ਉਨ੍ਹਾਂ ਦੀ ਮੱਦਦ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਫਿਲਮੀ ਐਕਟਰ ਸਲਮਾਨ ਖਾਨ ਦੀ ਐਨਜੀਓ ਬੀਂਗ ਹਿਊਮਨ ਨਾਲ ਗੱਲਬਾਤ ਕੀਤੀ ਗਈ ਅਤੇ ਅੱਜ ਇਸ ਪਿੰਡ ਲਈ 02 ਕਿਸ਼ਤੀਆਂ ਦੀ ਸੇਵਾ ਭੇਜੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਪਾਣੀ ਨਿਕਲਣ ਉਪਰੰਤ ਵੀ ਉਨ੍ਹਾਂ ਵੱਲੋਂ ਕਈ ਪਿੰਡਾਂ ਨੂੰ ਗੋਦ ਲਿਆ ਜਾਵੇਗਾ ਅਤੇ ਪੂਰੀ ਸਹਾਇਤਾ ਕੀਤੀ ਜਾਵੇਗੀ।

Check Also

Crime News: ਪ੍ਰੇਮਿਕਾ ਨੇ ਸੱਦਿਆ,ਪਹੁੰਚਿਆ ਪ੍ਰੇਮੀ… ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਲੈ ਲਈ ਜਾਨ, ਜਾਣੋ ਕੀ ਹੈ ਪੂਰਾ ਮਾਮਲਾ

Crime News: ਪ੍ਰੇਮਿਕਾ ਨੇ ਸੱਦਿਆ,ਪਹੁੰਚਿਆ ਪ੍ਰੇਮੀ… ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਲੈ ਲਈ ਜਾਨ, ਜਾਣੋ …