Breaking News

ਬੰਦੀ ਛੋੜ ਦਿਵਸ ਦੀ ਪੋਸਟ ਸੰਘੀਆਂ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਦੇ ਮੰਤਰਾਲੇ ਨੇ ਕੀਤੀ ਡਿਲੀਟ

ਬੰਦੀ ਛੋੜ ਦਿਵਸ ਦੀ ਪੋਸਟ ਸਾਂਝੀ ਕਰਕੇ ਕੇਂਦਰ ਨੇ ਕੀਤੀ ਡਿਲੀਟ

ਭਾਜਪਾ ਦੇ ਆਗੂ ਕਈ ਵਾਰ ਸ਼ਿਕਾਇਤ ਕਰਦੇ ਨੇ ਕਿ ਉਨ੍ਹਾਂ ਦੀ ਪਾਰਟੀ ਅਤੇ ਮੋਦੀ ਜੀ ਦੀ ਸਰਕਾਰ ਵੱਲੋਂ ਸਿੱਖਾਂ ਲਈ “ਬਹੁਤ ਕੰਮ” ਕੀਤੇ ਜਾਣ ਦੇ ਬਾਵਜੂਦ ਵੀ ਸਿੱਖ ਉਨ੍ਹਾਂ ਦੇ ਲਾਗੇ ਨਹੀਂ ਆ ਰਹੇ ਤੇ ਉਨ੍ਹਾਂ ‘ਤੇ ਯਕੀਨ ਨਹੀਂ ਕਰ ਰਹੇ।

ਹਿੰਦੁਸਤਾਨ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ‘ਤੇ ਕੀਤੇ ਗਏ ਟਵੀਟ ਨੂੰ ਸੱਜੇ ਪੱਖੀ ਹਿੰਦੂਤਵੀ ਖੌਰੂ ਪਾਊ ਤੱਤਾਂ ਦੇ ਵਿਰੋਧ ਤੋਂ ਬਾਅਦ ਕੁਝ ਘੰਟਿਆਂ ਵਿੱਚ ਹੀ ਡਿਲੀਟ ਕਰ ਦਿੱਤਾ ਗਿਆ।

ਇਸ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਨੇ ਵੀ ਪ੍ਰਤੀਕਰਮ ਦਿੱਤਾ ਹੈ।

ਇਸ ਇੱਕੋ ਘਟਨਾ ਤੋਂ ਸਮਝਿਆ ਜਾ ਸਕਦਾ ਹੈ ਕਿ ਸਿੱਖ ਸੰਘ ਅਤੇ ਭਾਜਪਾ ‘ਤੇ ਯਕੀਨ ਕਿਉਂ ਨਹੀਂ ਕਰਦੇ।

ਜੇ ਇੰਨੇ ਕੁ ਮਸਲੇ ‘ਤੇ ਵੀ ਐਕਸਟ੍ਰੀਮਿਸਟ ਤੱਤਾਂ ਜਾਂ ਆਰੀਆ ਸਮਾਜੀ ਸੋਚ ਵਾਲਿਆਂ ਅੱਗੇ ਕੇਂਦਰ ਸਰਕਾਰ ਗੋਡੇ ਟੇਕ ਦੇਵੇ ਤਾਂ ਵੱਡੇ ਮਸਲਿਆਂ ‘ਤੇ ਯਕੀਨ ਕਿਵੇਂ ਕੀਤਾ ਜਾਵੇ?

ਦੂਜੇ ਪਾਸੇ ਇਹੋ ਜਿਹੇ ਹੀ ਕੱਟੜਵਾਦੀ ਤੱਤਾਂ ਵੱਲੋਂ ਨਫ਼ਰਤੀ ਪ੍ਰਚਾਰ ਲਗਾਤਾਰ ਜਾਰੀ ਹੈ।

ਪਹਿਲਾਂ ਵੀ ਆਰੀਆ ਸਮਾਜੀਆਂ ਨਾਲ ਰਲ ਕੇ ਜਨ ਸੰਘ ਨੇ ਪੰਜਾਬ ਵਿੱਚ ਬਥੇਰਾ ਜ਼ਹਿਰ ਘੋਲਿਆ।

ਕੇਂਦਰ ਸਰਕਾਰ ਵੱਲੋਂ ਸਿੱਖਾਂ ਦੇ ਛੇਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਬੰਦੀ ਛੋੜ ਦਿਵਸ ਮੌਕੇ ਪਾਈ ਗਈ ਇੱਕ ਪੋਸਟ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਦਰਅਸਲ, ਕੇਂਦਰ ਵੱਲੋਂ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ ਗਿਆ, ਇਸ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਪਹਿਲਾਂ ‘ਬੰਦੀ ਛੋੜ ਦਿਵਸ’ ਬਾਰੇ ਟਵੀਟ ਕੀਤਾ ਗਿਆ

ਪਰ ਫਿਰ ਉਸ ਟਵੀਟ ਨੂੰ ਹਟਾ ਲਿਆ ਗਿਆ। ਭਾਜਪਾ ਦੇ ਨੁਮਾਇੰਦੇ ਕਈ ਵਾਰ ਸ਼ਿਕਾਇਤ ਕਰਦੇ ਹਨ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੀ ਬਹੁਤ ਕੁੱਝ ਕੀਤਾ ਹੈ ਪਰ ਸਿੱਖ ਫਿਰ ਵੀ ਨਾਰਾਜ਼ ਹਨ।

ਸ਼ੇਖਾਵਤ ਜੀ ਭਾਜਪਾ ਦੇ ਇਸ ਰਵੱਈਏ ਨਾਲ ਸਿੱਖਾਂ ਨੂੰ ਭਾਰਤ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।

ਤੁਹਾਡੇ ਮੰਤਰਾਲੇ ਨੇ ਸਿੱਖ ਭਾਈਚਾਰੇ ਲਈ ਬੇਹੱਦ ਮਹੱਤਵਪੂਰਨ ਦਿਨ ਬਾਰੇ ਪੋਸਟ ਕਿਉਂ ਹਟਾਈ ਕਿਰਪਾ ਕਰਕੇ ਸਿੱਖਾਂ ਨੂੰ ਜਵਾਬ ਦਿਓ, ਭਾਜਪਾ ਦਾ ਇਹ ਸਭ ਕਰਨਾ ਨਿੰਦਨਯੋਗ ਹੈ ਅਤੇ ਇਹ ਭਾਜਪਾ ਦੇ ਦੋਹਰੇ ਮਾਪਦੰਡ ਨੂੰ ਦਰਸਾਉਂਦਾ ਹੈ।

ਦੱਸ ਦਈਏ ਕਿ ਕੇਂਦਰ ਵੱਲੋ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਉੱਤੇ ਲਿਖਿਆ ਸੀ, ਕੀ ਤੁਸੀਂ ਜਾਣਦੇ ਹੋ? ਦੁਨੀਆ ਭਰ ਦੇ ਸਿੱਖ ਬੰਦੀਛੋੜ ਦਿਵਸ ਨੂੰ ਏਕਤਾ ਤੇ ਦਇਆ ਦੇ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਮਨਾਉਂਦੇ ਹਨ। ਇਹ ਪਰੰਪਰਾ ਦੀਵਾਲੀ ਦੇ ਨਾਲ-ਨਾਲ ਮਨਾਈ ਜਾਂਦੀ ਹੈ।

ਮੰਤਰਾਲੇ ਦੀ ਪੋਸਟ ਨੇ ਕਿਹਾ, “ਇਹ ਤਿਉਹਾਰ 1619 ਵਿੱਚ ਗਵਾਲੀਅਰ ਦੇ ਕਿਲ੍ਹੇ ਤੋਂ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਸਿੰਘ ਜੀ ਦੀ ਰਿਹਾਈ ਦੀ ਯਾਦ ਦਿਵਾਉਂਦਾ ਹੈ।

ਬੰਦੀ ਛੋੜ ਦਿਵਸ ਦੀ ਪੋਸਟ ਸਾਂਝੀ ਕਰਕੇ ਕੇਂਦਰ ਨੇ ਕੀਤੀ ਡਿਲੀਟ, ਮਜੀਠੀਆ ਨੇ ਕਿਹਾ-ਸਿੱਖਾਂ ਨੂੰ ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ

👉ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਪਹਿਲਾਂ ‘ਬੰਦੀ ਛੋੜ ਦਿਵਸ’ ਬਾਰੇ ਟਵੀਟ ਕੀਤਾ ਗਿਆ। ਪਰ ਫਿਰ ਉਸ ਟਵੀਟ ਨੂੰ ਹਟਾ ਲਿਆ ਗਿਆ।

👉 ਭਾਜਪਾ ਦੇ ਨੁਮਾਇੰਦੇ ਕਈ ਵਾਰ ਸ਼ਿਕਾਇਤ ਕਰਦੇ ਹਨ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੀ ਬਹੁਤ ਕੁੱਝ ਕੀਤਾ ਹੈ ਪਰ ਸਿੱਖ ਫਿਰ ਵੀ ਨਾਰਾਜ਼ ਹਨ।

👉ਸ਼ੇਖਾਵਤ ਜੀ ਭਾਜਪਾ ਦੇ ਇਸ ਰਵੱਈਏ ਨਾਲ ਸਿੱਖਾਂ ਨੂੰ ਭਾਰਤ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਤੁਹਾਡੇ ਮੰਤਰਾਲੇ ਨੇ ਸਿੱਖ ਭਾਈਚਾਰੇ ਲਈ ਬੇਹੱਦ ਮਹੱਤਵਪੂਰਨ ਦਿਨ ਬਾਰੇ ਪੋਸਟ ਕਿਉਂ ਹਟਾਈ❓

👉ਕਿਰਪਾ ਕਰਕੇ ਸਿੱਖਾਂ ਨੂੰ ਜਵਾਬ ਦਿਓ❗️

👉ਭਾਜਪਾ ਦਾ ਇਹ ਸਭ ਕਰਨਾ ਨਿੰਦਨਯੋਗ ਹੈ ਅਤੇ ਇਹ ਭਾਜਪਾ ਦੇ ਦੋਹਰੇ ਮਾਪਦੰਡ ਨੂੰ ਦਰਸਾਉਂਦਾ ਹੈ।

Union Culture Minister Gajendra Singh Shekhawat’s Ministry first tweeted a video about Bandi Chor Diwas and then deleted it.

BJP occasionally complains that Modi government has done so much for Sikh community but community never rewards the party.

Mr. Gajendra Singh Shekhawat such behaviour of BJP forces Sikhs to feel alienated.

Why your Ministry deleted a post on historically very significant day for Sikh community ?

Pls give answer to Sikhs
Such conduct is highly condemnable and also exposes double speak of BJP.