We won’t allow Hindi to be made compulsory, says Uddhav Thackeray
ਮੁੰਬਈ – ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਹਿੰਦੀ ਭਾਸ਼ਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ਵਿੱਚ ਹਿੰਦੀ ਨੂੰ ਲਾਜ਼ਮੀ ਨਹੀਂ ਹੋਣ ਦੇਵੇਗੀ ਕਿਉਂਕਿ ਰਾਜ ਸਰਕਾਰ ਨੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ ਬਣਾਉਣ ਦਾ ਫੈਸਲਾ ਕੀਤਾ ਹੈ।
ਠਾਕਰੇ ਨੇ ਹੋਰ ਕੀ ਕਿਹਾ?
ਦਰਅਸਲ ਊਧਵ ਠਾਕਰੇ ਸ਼ਿਵ ਸੈਨਾ (UBT) ਦੀ ਮਜ਼ਦੂਰ ਵਿੰਗ ਭਾਰਤੀ ਕਾਮਗਾਰ ਸੈਨਾ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਹਿੰਦੀ ਭਾਸ਼ਾ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਨੂੰ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਇਹ ਟਿੱਪਣੀ ਮਹਾਰਾਸ਼ਟਰ ਸਰਕਾਰ ਦੇ ਰਾਜ ਭਰ ਦੇ ਮਰਾਠੀ ਅਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਲਾਜ਼ਮੀ ਤੀਜੀ ਭਾਸ਼ਾ ਬਣਾਉਣ ਦੇ ਫੈਸਲੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਆਈ ਹੈ, ਜਿਸ ਨਾਲ ਦੋ ਭਾਸ਼ਾਵਾਂ ਦੀ ਪੜ੍ਹਾਈ ਦੀ ਪ੍ਰਥਾ ਟੁੱਟ ਗਈ ਹੈ।
The Shiv Sena (UBT) will not allow the move to make Hindi compulsory in Maharashtra, said the party’s chief, Uddhav Thackeray, on Saturday (April 19, 2025).
ਹਿੰਦੀ ਠੋਸਣ ਲਈ ਕੇਂਦਰ ਸਰਕਾਰ ਇਸ ਹੱਦ ਤੱਕ ਜਾ ਰਹੀ ਹੈ ਕਿ ਐਨਸੀਆਰਟੀ ਦੀਆਂ ਅੰਗਰੇਜ਼ੀ ਮਾਧਿਅਮ ਦੀਆਂ ਕਿਤਾਬਾਂ ਦੇ ਨਾਂ ਵੀ ਹਿੰਦੀ ਵਿੱਚ ਕੀਤੇ ਜਾ ਰਹੇ ਨੇ। ਅੰਗਰੇਜ਼ੀ ਵਿੱਚ ਹਿਸਾਬ ਦੀ ਕਿਤਾਬ ਦਾ ਨਾਂ “ਗਣਿਤ ਪ੍ਰਕਾਸ਼” ਕਰ ਦਿੱਤਾ ਗਿਆ ਹੈ।
ਦੱਖਣੀ ਸੂਬੇ ਇਸ ‘ਤੇ ਇਤਰਾਜ਼ ਜਤਾ ਰਹੇ ਨੇ।
ਮਹਾਰਾਸ਼ਟਰ ਵਿੱਚ ਨਵੀਂ ਸਿੱਖਿਆ ਨੀਤੀ ਅਧੀਨ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਹਿੰਦੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਉੱਥੇ ਮਰਾਠੀ ਅਤੇ ਅੰਗਰੇਜ਼ੀ ਹੀ ਲਾਜ਼ਮੀ ਸਨ।
ਜਦੋਂ ਇਸ ਹਿੰਦੀ ਕੱਟੜਵਾਦ ਤੇ ਮੁਲਕ ਵਿੱਚ ਵੱਡੇ ਬਹਿਸ ਚੱਲ ਰਹੀ ਹੈ ਤਾਂ ਪੰਜਾਬੀਆਂ ਨੂੰ ਛੇ ਸੱਤ ਦਹਾਕੇ ਪਹਿਲਾਂ ਪੰਜਾਬ ਵਿੱਚ ਰਾਸ਼ਟਰਵਾਦ ਦੇ ਨਾਂ ‘ਤੇ ਆਰੀਆ ਸਮਾਜੀਆਂ ਤੇ ਹੋਰਾਂ ਵੱਲੋਂ ਹਿੰਦੀ ਕੱਟੜਵਾਦ ਰਾਹੀਂ ਕੀਤੇ ਗਏ ਨੁਕਸਾਨ ਤੇ ਪਾਈ ਗਈ ਫਿਰਕੂ ਵੰਡ ਬਾਰੇ ਸਾਰੇ ਮੁਲਕ ਨੂੰ ਦੱਸਣਾ ਚਾਹੀਦਾ ਹੈ।