Breaking News

BJP MP Nishikant Dubey – “ਮੁਲਕ ਵਿੱਚ ਹੋ ਰਹੇ ਗ੍ਰਹਿ ਯੁੱਧ ਲਈ ਚੀਫ ਜਸਟਿਸ ਆਫ ਇੰਡੀਆ ਜਿੰਮੇਵਾਰ ਨੇ”

Delhi: “…Supreme Court is responsible for inciting religious wars in the country. The Supreme Court is going beyond its limits. If one has to go to the Supreme Court for everything, then Parliament and State Assembly should be shut…” says BJP MP Nishikant Dubey

“ਮੁਲਕ ਵਿੱਚ ਹੋ ਰਹੇ ਗ੍ਰਹਿ ਯੁੱਧ ਲਈ ਚੀਫ ਜਸਟਿਸ ਆਫ ਇੰਡੀਆ ਜਿੰਮੇਵਾਰ ਨੇ”
ਜੇ ਕਿਸੇ ਵੇਲੇ ਇਹ ਨਾ ਪਤਾ ਲੱਗੇ ਕਿ ਕੋਈ ਕਿਹੋ ਜਿਹਾ ਰੋਲ ਨਿਭਾਅ ਰਿਹਾ ਹੈ ਤਾਂ ਉਸ ਵੇਲੇ ਮੁੱਖ ਜਾਂ ਵੱਡਾ ਵਿਰੋਧੀ ਕੀ ਕਹਿੰਦਾ ਹੈ ਜਾਂ ਕਰਦਾ ਹੈ, ਉਸ ਤੋਂ ਵੀ ਸਮਝਿਆ ਜਾ ਸਕਦਾ ਹੈ।
ਭਾਜਪਾ ਨੇ ਚੀਫ ਜਸਟਿਸ ਆਫ ਇੰਡੀਆ ਸੰਜੀਵ ਖੰਨਾ ‘ਤੇ ਸਿੱਧਾ ਹਮਲਾ ਸ਼ੁਰੂ ਕਰ ਦਿੱਤਾ ਹੈ।

ਇਸ ਦੇ ਐਮਪੀ ਨਿਸ਼ੀਕਾਂਤ ਦੂਬੇ, ਜਿਸ ਦੀ ਪਛਾਣ ਸਰਕਾਰ ਦੇ ਵਿਰੋਧੀਆਂ ‘ਤੇ ਘਟੀਆ ਤਰੀਕੇ ਨਾਲ ਹਮਲੇ ਕਰਨ ਲਈ ਬਣੀ ਹੈ, ਨੇ ਦੋਸ਼ ਲਾਇਆ ਹੈ ਕਿ ਮੁਲਕ ਵਿੱਚ ਹੋ ਰਹੇ ਗ੍ਰਹਿ ਯੁੱਧ ਲਈ ਸ੍ਰੀ ਖੰਨਾ ਜਿੰਮੇਵਾਰ ਨੇ।

 


ਦੂਬੇ ਨੇ ਇਹ ਗੱਲ ਗੋਦੀ ਮੀਡੀਆ ਦੀ ਸਭ ਤੋਂ ਵੱਡੀ ਏਜੰਸੀ ਏਐਨਆਈ ‘ਤੇ ਕਹੀ ਹੈ। ਇਸ ਕੰਮ ਲਈ ਸਵਾਲ ਵੀ ਉਸ ਤਰੀਕੇ ਦਾ ਘੜਿਆ ਗਿਆ।
ਦੂਬੇ ਦੀ ਇਸ ਘਟੀਆ ਟਿੱਪਣੀ ਤੋਂ ਸਮਝ ਆਉਂਦਾ ਹੈ ਕਿ ਸੰਘ-ਭਾਜਪਾ-ਕਾਰਪੋਰੇਟ ਦਾ ਗਠਜੋੜ ਜਸਟਿਸ ਖੰਨਾ ਦੇ ਵਕਫ ਬੋਰਡ ਬਾਰੇ ਬਣਾਏ ਕਾਨੂੰਨ ਦੀ ਸੁਣਵਾਈ ਦੌਰਾਨ ਰਵਈਏ ਤੋਂ ਬੇਹੱਦ ਖਫਾ ਹੈ।

 

ਹਾਲਾਂਕਿ ਜਸਟਿਸ ਖੰਨਾ ਨੇ ਸਾਰੇ ਦੇ ਸਾਰੇ ਨਵੇਂ ਕਾਨੂੰਨ ਖਿਲਾਫ ਕੋਈ ਗੱਲ ਨਹੀਂ ਕੀਤੀ ਤੇ ਇਹ ਵੀ ਕਿਹਾ ਕਿ ਇਸ ਵਿੱਚ ਕੁਝ ਗੱਲਾਂ ਚੰਗੀਆਂ ਨੇ ਪਰ ਉਨ੍ਹਾਂ ਦੇ ਕੁਝ ਕੁ ਸਵਾਲਾਂ ਨੇ ਹੀ ਸਰਕਾਰ ਦੀ ਬਦਨੀਅਤ ਨੰਗੀ ਕਰ ਦਿੱਤੀ। ਸਰਕਾਰ ਨੂੰ ਵਕਫ ਬੋਰਡ ਵਿੱਚ ਨਵੀਆਂ ਨਿਯੁਕਤੀਆਂ ਨਾ ਕਰਨ ਬਾਰੇ ਅਗਲੇ ਹੁਕਮਾਂ ਤੱਕ ਯਕੀਨ ਦਵਾਉਣਾ ਪਿਆ।
ਕੁਝ ਹੋਰ ਮਾਮਲਿਆਂ ਵਿੱਚ ਵੀ ਜਸਟਿਸ ਖੰਨਾ ਨੇ ਨਿਆਂ ਪੱਖੀ ਸੋਚ ਦਾ ਮੁਜ਼ਾਹਰਾ ਕੀਤਾ ਹੈ।

 

 

 

ਪੰਜਾਬੀ ਮੂਲ ਦੇ ਖੰਨਾ, ਸੁਪਰੀਮ ਕੋਰਟ ਤੇ ਜੱਜ ਰਹੇ ਮਰਹੂਮ ਐਚ ਆਰ ਖੰਨਾ ਦੇ ਭਤੀਜੇ ਨੇ। ਜਸਟਿਸ ਐਚ ਆਰ ਖੰਨਾ ਨੇ ਐਮਰਜੈਂਸੀ ਵੇਲੇ ਜੀਵਨ ਅਤੇ ਆਜ਼ਾਦੀ ਦੇ ਮੁਢਲੇ ਅਧਿਕਾਰਾਂ ਬਾਰੇ ਵਿਆਖਿਆ ਕਰਦਿਆਂ ਪੰਜ ਜੱਜਾਂ ਦੇ ਬੈਂਚ ਵਿੱਚੋਂ ਆਪਣੀ ਵੱਖਰੀ ਜਜਮੈਂਟ ਦਿੱਤੀ ਸੀ ਅਤੇ ਇਤਿਹਾਸ ਸਿਰਜਿਆ ਸੀ। ਉਹ ਚਾਰ ਜੱਜਾਂ ਵੱਲੋਂ ਸਰਕਾਰ ਦੇ ਹੱਕ ਵਿੱਚ ਕੀਤੀ ਵਿਆਖਿਆ ਦੀ ਬਜਾਏ ਨਾਗਰਿਕਾਂ ਦੇ ਮੁੱਢਲੇ ਹੱਕਾਂ ਵੱਲ ਭੁਗਤੇ।

 

 

 

 

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇੰਨੀ ਨਰਾਜ਼ ਹੋਈ ਕਿ ਕੁਝ ਮਹੀਨੇ ਬਾਅਦ ਜਸਟਿਸ ਖੰਨਾ ਦੇ ਸਭ ਤੋਂ ਸੀਨੀਅਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਉਲੰਘ ਕੇ ਜਸਟਿਸ ਐਚ ਐਮ ਬੇਗ ਨੂੰ ਮੁਲਕ ਦਾ ਚੀਫ ਜਸਟਿਸ ਬਣਾਇਆ।
ਆਪਣੀ ਰੀੜ੍ਹ ਦੀ ਹੱਡੀ ਕਾਇਮ ਰੱਖਦਿਆਂ ਜਸਟਿਸ ਐਚ ਆਰ ਖੰਨਾ ਨੇ ਅਸਤੀਫਾ ਦੇ ਦਿੱਤਾ।
#Unpopular_Opinions
#Unpopular_Ideas

BJP targets the Supreme Court.

“…The Supreme Court is responsible for inciting religious wars in the country…” says BJP MP Nishikant Dubey.

Everyone knows which party and leaders are responsible for inciting religious and communal tension across India

Check Also

Graham Staines murder case: ਆਸਟਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਜ਼ ਦੇ ਹੱਤਿਆਰੇ ਨੂੰ 25 ਸਾਲ ਬਾਅਦ ਰਿਹਾਈ

Graham Staines murder case: accused and Dara Singh associate released from Odisha jail after 25 …