Baldev Singh Sirsa –
ਦਿੱਲੀ ’ਚ ਸੀਨੀਅਰ ਕਿਸਾਨ ਆਗੂ ਨੂੰ ਮੈਟਰੋ ਰੇਲ ’ਚ ਸਫ਼ਰ ਕਰਨ ਤੋਂ ਰੋਕਿਆ, ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ ’ਚ ਨਹੀਂ ਕਰਨ ਦਿੱਤਾ ਸਫ਼ਰ, ਕਿਰਪਾਨ ਪਹਿਨਣ ਕਾਰਨ ਨਹੀਂ ਮਿਲੀ ਇਜਾਜ਼ਤ
ਦਿੱਲੀ ’ਚ ਸੀਨੀਅਰ ਕਿਸਾਨ ਆਗੂ ਨੂੰ ਮੈਟਰੋ ਰੇਲ ’ਚ ਸਫ਼ਰ ਕਰਨ ਤੋਂ ਰੋਕਿਆ, ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ ’ਚ ਨਹੀਂ ਕਰਨ ਦਿੱਤਾ ਸਫ਼ਰ, ਕਿਰਪਾਨ ਪਹਿਨਣ ਕਾਰਨ ਨਹੀਂ ਮਿਲੀ ਇਜਾਜ਼ਤ
Baldev Singh Sirsa News : ਸ੍ਰੀ ਸਾਹਿਬ ਪਹਿਨਣ ਕਾਰਨ ਮੈਟਰੋ ਰੇਲ ‘ਚ ਨਹੀਂ ਕਰਨ ਦਿੱਤਾ ਸਫ਼ਰ
Baldev Singh Sirsa News in Punjabi : ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦਿੱਲੀ ’ਚ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਮੈਟਰੋ ਰੇਲ ’ਚ ਸਫ਼ਰ ਕਰਨ ਤੋਂ ਰੋਕਿਆ ਗਿਆ ਹੈ। ਬਲਦੇਵ ਸਿੰਘ ਸਿਰਸਾ ਨੂੰ ਦਿੱਲੀ ਰੇਲਵੇ ਮੈਟਰੋ ’ਚ ਕਿਰਪਾਨ ਪਹਿਨਣ ਕਾਰਨ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ । ਬਲਦੇਵ ਸਿੰਘ ਸਿਰਸਾ ਨੂੰ ਦਿੱਲੀ ਤੋਂ ਬੰਗਲਾ ਸਾਹਿਬ ਜਾਣਾ ਸੀ।
ਸਿਰਸਾ ਨੇ ਗੁੱਸੇ ਵਿਚ ਆ ਕਿਹਾ ਕਿ ਆਜ਼ਾਦ ਭਾਰਤ ਵਿਚ ਸਿੱਖਾਂ ਨਾਲ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ । ਜਦ ਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਵਲੋਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬੀ ਕਿਥੇ ਜਾਣ, ਕੀ ਸਿੱਖਾਂ ਲਈ ਵੱਖਰੇ ਕਾਨੂੰਨ ਹੈ। ਅਸੀਂ ਕਿੱਥੇ ਜਾਈਏ। ਇਸ ਮੌਕੇ ਸਿਰਸਾ ਵਲੋਂ ਰੇਲਵੇ ਸਟੇਸ਼ਨ ਤੋਂ ਵੀਡੀਓ ਵੀ ਬਣਾਈ ਗਈ।
ਇਸੇ ਤਰ੍ਹਾਂ ਇੱਕ ਮਾਮਲੇ ਵਿਚ ਹਰਿਆਣਾ ’ਚ ਇੱਕ ਵਿਦਿਆਰਥੀ ਨੂੰ ਕਕਾਰ ਪਹਿਨਣ ਕਰਕੇ ਪੇਪਰ ਦੇਣ ਤੋਂ ਰੋਕਿਆ ਗਿਆ ਸੀ ।
ਦੂਜਾ ਮਾਮਲਾ ਦਿੱਲੀ ਦੇ ਲਾਲ ਕਿਲ੍ਹੇ ਵਿਖੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਮੌਕੇ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਪ੍ਰੋਗਰਾਮ ਦੌਰਾਨ ਲਾਲ ਕਿਲੇ ਵਿੱਚ ਅੰਦਰ ਇਸ ਕਰਕੇ ਨਹੀਂ ਜਾਣ ਦਿੱਤਾ ਕਿਉਂਕਿ ਉਨ੍ਹਾਂ ਨੇ ਕਿਰਪਾਨ ਪਾਈ ਹੋਈ ਸੀ।