Truck Driver Harjinder Singh Case -ਅਮਰੀਕੀ ਟਰੱਕ ਹਾ+ਦ+ਸੇ ਵਿਚ ਸੈ+ਲ+ਫ ਹੇ+ਟ ਦੇ ਸ਼ਿ+ਕਾ+ਰ ਵਿਦਵਾਨ ਨੂੰ ਪਿੱਪਲ ਸਿੰਘ ਦੀ ਦਲੀਲ ਤੇ ਗਲ ਨਾ ਆਈ
ਅਮਰੀਕੀ ਟਰੱਕ ਹਾਦਸੇ ਵਿਚ ਸੈਲਫ ਹੇਟ ਦੇ ਸ਼ਿਕਾਰ ਵਿਦਵਾਨ ਨੂੰ ਪਿੱਪਲ ਸਿੰਘ ਦੀ ਦਲੀਲ ਤੇ ਗਲ ਨਾ ਆਈ, ਚੱਲਦੇ ਲਾਈਵ ਵਿਚੋਂ ਕੱਢਿਆ ਬਾਹਰ
ਅਮਰੀਕਨ ਟਰੱਕ ਡਰਾਈਵਰ ਦੇ ਮਸਲੇ ਤੇ ਲਿਖਣਾ ਚਾਹੁੰਦਾ ਸੀ, ਪਰ ਸਮਾਂ ਨਹੀ ਲੱਗਾ। ਕੁਦਰਤੀ ਅੱਜ ਇਸ ਸਵੈ ਨਫ਼ਰਤ ਨਾਲ ਗ੍ਰਸਤ ਵਿਦਵਾਨ ਦਾ ਲਾਈਵ ਸਾਹਮਣੇ ਆ ਗਿਆ ਤੇ ਏਧਰ ਗੁੱਭ ਗੁਭਾਟ ਨਿਕਲ ਗਿਆ।-
ਅਮਰੀਕਨ ਟਰੱਕ ਡਰਾਈਵਰ ਦੇ ਮਸਲੇ ਤੇ ਲਿਖਣਾ ਚਾਹੁੰਦਾ ਸੀ, ਪਰ ਸਮਾਂ ਨਹੀ ਲੱਗਾ। ਕੁਦਰਤੀ ਅੱਜ ਇਸ ਸਵੈ ਨਫ਼ਰਤ ਨਾਲ ਗ੍ਰਸਤ ਵਿਦਵਾਨ ਦਾ ਲਾਈਵ ਸਾਹਮਣੇ ਆ ਗਿਆ ਤੇ ਏਧਰ ਗੁੱਭ ਗੁਭਾਟ ਨਿਕਲ ਗਿਆ।
ਇਸ ਹਾਦਸੇ ਤੋਂ ਬਾਅਦ ਜੋ ਵੀ ਕਾਨੂੰਨ ਬਦਲੇ ਨੇ ਓ ਆਮ ਗੋਰੇ ਦੀ ਮਾਨਸਿਕ ਸੰਤੁਸ਼ਟੀ ਤੇ ਗੈਰ ਗੋਰੇ ਨੂੰ ਏ ਦੱਸਣ ਲਈ ਨੇ ਕੇ ਤੁਸੀਂ ਕੱਲ ਵੀ ਗੁਲਾਮ ਸੀ ਤੇ ਅੱਜ ਵੀ ਓ, ਤੇ ਹਮੇਸ਼ਾਂ ਰਹੋਗੇ।
ਨਾਂ ਤੇ ਏ ਦੁਨੀਆਂ ਦਾ ਕੋਈ ਪਹਿਲਾ ਟਰੱਕ ਹਾਦਸਾ ਸੀ ਤੇ ਨਾਂ ਹੀ ਮੁੰਡੇ ਵੱਲੋਂ ਏ ਮਿੱਥ ਕੇ ਕੀਤਾ ਗਿਆ। ਮੁੰਡਾ ਗਲਤ ਸੀ, ਪਰ ਗਲਤੀ ਸਿਰਫ ਟਰੈਫਿਕ ਨਿਯਮਾਂ ਨੂੰ ਨਾਂ ਮੰਨਣ ਤੱਕ ਮੰਨੀ ਜਾ ਸਕਦੀ ਆ।
ਪਰ ਜਿਸ ਨਫਰਤ ਦਾ ਪਾਤਰ ਓ ਆਪਣੇ, ਬਿਗਾਨਿਆਂ ਤੇ ਮੀਡੀਆ ਵੱਲੋਂ ਬਣਿਆ, ਓ ਇਸਦਾ ਹੱਕਦਾਰ ਨਹੀ ਸੀ।
ਪਿਛਲੇ ਸਮੇਂ ‘ਚ ਅਮਰੀਕਾ ਤੋਂ ਡਿਪੋਰਟ ਕੀਤੇ ਮੁੰਡਿਆਂ ਦੀਆਂ ਪੱਗਾਂ ਲਾਹਕੇ ਓਹਨਾਂ ਦੇ ਹੱਥ ਬੰਨ੍ਹਕੇ ਪੰਜਾਬ ਤੋਰਿਆ ਗਿਆ ਸੀ। ਅਮਰੀਕਾ ਆਪਣੇ ਸੀਰੀਅਲ ਕਿਲਰ ਤੇ ਬੱਚੇਬਾਜ ਮੁਜਰਮਾਂ ਨਾਲ ਵੀ ਏਦਾਂ ਦਾ ਵਿਹਾਰ ਨਹੀ ਕਰਦਾ। ਬਹੁਤੇ ਮੁਲਕਾਂ ‘ਚ ਮੁਜਰਮ ਨੂੰ ਏ ਖਾਸ ਹਿਦਾਇਤ ਹੁੰਦੀ ਆ ਕੇ ਅਦਾਲਤ ‘ਚ ਵੀ ਸੂਟ ਪਾਕੇ ਆਓਣਾ।
ਕਿਸੇ ਵੀ ਮੁਲਕ ਦਾ ਕਾਨੂੰਨ ਬੰਦੇ ਨੂੰ ਸਜਾ ਦੇ ਸਕਦਾ, ਜਲੀਲ ਕਰਨ ਦੀ ਹੱਦ ਤੱਕ ਜਾਣਾ ਸਟੇਟ ਦਾ ਬੰਦੇ ਦੀ ਬਿਰਤੀ ਵਾਂਗ ਵਿਹਾਰ ਕਰਨ ਵਰਗਾ।
ਪਰ ਬਹੁਗਿਣਤੀ ਦੀ ਮਾਨਸਿਕ ਸੰਤੁਸ਼ਟੀ ਲਈ ਹਰ ਸਟੇਟ ਦੇ ਕੰਮ ਬੇਸ਼ਰਮੀ ਨਾਲ ਕਰਦੀ ਆ। ਜੇ ਏ ਕੁਝ ਧਾਨੂੰ ਨਸਲੀ ਵਿਤਕਰਾ ਤੇ ਗੁਲਾਮੀ ਨਹੀ ਲੱਗਦੀ, ਤੇ ਤੁਸੀਂ ਸਵੈ ਨਫਰਤ ਨਾਲ ਗ੍ਰਸਤ ਓ, ਆਪਣਾ ਇਲਾਜ ਕਰਾਓ।
Pippal Singh