Breaking News

Uppal Farm Video Case : ”ਗਲਤ-ਫਹਿਮੀ ਹੋ ਗਈ ਸੀ”, ਦੋਵਾਂ ਪਰਿਵਾਰਾਂ ‘ਚ ਹੋਇਆ ਸਮਝੌਤਾ, ਪੀੜਤਾ ਬੋਲੀ – ਮਸਲਾ ਹੱਲ ਹੋ ਗਿਐ

Jalandhar sexual assault case takes major U-turn: Families ‘reach settlement’ as girl withdraws complaint;

Uppal Farm Video Case : ”ਗਲਤ-ਫਹਿਮੀ ਹੋ ਗਈ ਸੀ”, ਦੋਵਾਂ ਪਰਿਵਾਰਾਂ ‘ਚ ਹੋਇਆ ਸਮਝੌਤਾ, ਪੀੜਤਾ ਬੋਲੀ – ਮਸਲਾ ਹੱਲ ਹੋ ਗਿਐ

 

 

 

Jalandhar Sexual Assault Case : ਜਲੰਧਰ ‘ਚ 19 ਸਾਲਾ ਕੁੜੀ ਵੱਲੋਂ ਆਪਣੇ ਮੰਗੇਤਰ ਅਤੇ ਉਸ ਦੇ ਦੋਸਤ ਖਿਲਾਫ਼ ਸਰੀਰਕ ਸ਼ੋਸ਼ਣ ਕਰਨ ਅਤੇ ਵੀਡੀਓ ਬਣਾ ਕੇ ਲੀਕ ਕਰਨ ਦੇ ਮਾਮਲੇ ਵਿੱਚ ਵੱਡਾ ਯੂ-ਟਰਨ ਸਾਹਮਣੇ ਆਇਆ ਹੈ। ਪੀੜਤ ਕੁੜੀ ਨੇ ਦੋਵਾਂ ਨੌਜਵਾਨਾਂ ਖਿਲਾਫ਼ ਦੋਸ਼ ਲਾਏ ਸਨ,

 

 

 

ਜਿਸ ‘ਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ਼ ਕੇਸ ਵੀ ਦਰਜ ਕਰ ਲਿਆ ਸੀ। ਪਰ ਖ਼ਬਰ ਸਾਹਮਣੇ ਆਈ ਹੈ ਕਿ ਦੋਵਾਂ ਪਰਿਵਾਰਾਂ ਵਿੱਚ ਮਾਮਲਾ ਹੱਲ ਹੋ ਗਿਆ ਹੈ ਅਤੇ ਸਮਝੌਤਾ ਕਰ ਲਿਆ ਗਿਆ ਹੈ। ਦੋਵਾਂ ਪਰਿਵਾਰਾਂ ਵੱਲੋਂ ਇਸ ਮਸਲੇ ਨੂੰ ‘ਗਲਤ-ਫਹਿਮੀ ਹੋ ਗਈ ਸੀ” ਕਿਹਾ ਜਾ ਰਿਹਾ ਹੈ।

 

 

 

 

 

 

 

 

 

ਦੋਵਾਂ ਪਰਿਵਾਰਾਂ ਨੇ ਗਿਲੇ-ਸ਼ਿਕਵੇ ਦੂਰ ਕਰ ਲਏ ਹਨ : ਮੁੰਡੇ ਦਾ ਪਿਤਾ

ਮੁੰਡੇ ਦੇ ਪਿਤਾ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਅਸੀਂ ਦੋਵਾਂ ਪਰਿਵਾਰਾਂ ਨੇ ਮਿਲ ਕੇ ਵਿਵਾਦ ਨੂੰ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੋਵਾਂ ਪਰਿਵਾਰਾਂ ਦੇ ਮਨਾਂ ਅੰਦਰ ਜੋ ਵੀ ਇਸ ਵਿਵਾਦ ਨੂੰ ਲੈ ਕੇ ਗਿਲੇ-ਸ਼ਿਕਵੇ ਸਨ ਉਹ ਦੂਰ ਕਰ ਲਏ ਹਨ, ਜਿਸ ਤੋਂ ਬਾਅਦ ਅਸੀਂ ਇਸ ਨਤੀਜੇ ‘ਤੇ ਪਹੁੰਚੇ ਹਾਂ ਕਿ ਜੋ ਵੀ ਗੱਲਾਂ ਸਨ, ਉਹ ਸਿਰਫ਼ ਫਰਜ਼ੀ ਸਨ। ਨਾਲ ਹੀ ਜੇਕਰ ਕਿਸੇ ਵਿਅਕਤੀ ਦਾ ਨਾਂਅ ਵਗੈਰਾ ਵੀ ਆਇਆ ਤਾਂ ਉਹ ਵੀ ਸੁਣੀਆ-ਸੁਣਾਈਆਂ ਗੱਲਾਂ ਤੋਂ ਲਿਆ ਗਿਆ।ਉਨ੍ਹਾਂ ਕਿਹਾ, ”ਜੇਕਰ ਮੇਰੇ ਮੁੰਡੇ ਤੋਂ ਮਾਮਲੇ ਵਿੱਚ ਕੋਈ ਗਲਤੀ ਹੋਈ ਹੈ ਤਾਂ ਮੈਂ ਮਾਫੀ ਮੰਗਦਾ ਹਾਂ।”

 

 

 

 

 

”ਮਸਲਾ ਹੱਲ ਹੋ ਗਿਐ, ਮੈਂ ਕਾਰਵਾਈ ਨਹੀਂ ਚਾਹੁੰਦੀ”

ਉਧਰ, ਪੀੜਤਾ ਕੁੜੀ ਨੇ ਰਜ਼ਾਮੰਦੀ ਤੋਂ ਬਾਅਦ ਵੀਡੀਓ ਵਿੱਚ ਕਿਹਾ, ”ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਜੋ ਗੱਲਾਂ ਚੱਲ ਰਹੀਆਂ ਸਨ, ਉਸ ਸਬੰਧੀ ਜਦੋਂ ਅਸੀਂ ਇੱਕ-ਦੂਜੇ ਨਾਲ ਬੈਠ ਕੇ ਗੱਲਬਾਤ ਕੀਤੀ ਤਾਂ ਉਹ ਗਲਤ-ਫਹਿਮੀ ਸੀ। ਅਸੀਂ ਇੱਕ-ਦੂਜੇ ਨੂੰ ਸਮਝਾਇਆ ਹੈ। ਇਸ ਲਈ ਸਾਡਾ ਮਸਲਾ ਹੱਲ ਹੋ ਗਿਆ ਹੈ, ਮੈਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੀ।”

 

 

 

 

 

 

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੀ ਸੂ-ਮੋਟੋ

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਸੂ-ਮੋਟੋ ਨੋਟਿਸ ਲਿਆ ਸੀ ਅਤੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਦੱਸਿਆ ਸੀ। ਕਮਿਸ਼ਨ ਵੱਲੋਂ ਮਾਮਲੇ ‘ਚ ਐਸਐਸਪੀ ਜਲੰਧਰ ਨੂੰ 22 ਅਗਸਤ ਤੱਕ ਦੋ ਦਿਨਾਂ ਵਿੱਚ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਸਨ।

 

 

 

 

 

 

 

 

Uppal Farm ਵੀਡੀਓ ਮਾਮਲਾ : ਨਿਬੜ ਗਿਆ ਪੰਗਾ, ਹੋ ਗਿਆ ਸਮਝੌਤਾ, ਕਹਿੰਦੇ – ‘ਬੱਸ ਕੁੱਝ ਨਹੀਂ ਹੋਈ ਸੀ ਗਲਤਫਹਿਮੀ’

In a dramatic turn of events, the case of a 19-year-old girl who had accused her fiancé and his friend of sexual assault and leaking objectionable videos has taken a new direction. The complainant and the accused families have reached a mutual settlement, describing the incident as a “misunderstanding.”

Earlier, the police had registered a case against both accused following the girl’s allegations. However, after a series of discussions between the families, both sides declared the matter resolved.

Avtar Singh Sandhu, father of one of the accused, said, “Today, both our families have resolved the dispute amicably. Any grievances we had have been cleared. Whatever was being said was baseless. If my son has made a mistake, I apologise for it.”

Check Also

Hoshiarpur tragedy: ਅੱਡਾ ਮੰਡਿਆਲਾਂ ’ਚ LPG ਟੈਂਕਰ ਨੂੰ ਅੱਗ

Hoshiarpur tragedy: ਅੱਡਾ ਮੰਡਿਆਲਾਂ ’ਚ LPG ਟੈਂਕਰ ਨੂੰ ਅੱਗ, ਇੱਕ ਮੌਤ, ਕਈ ਗੰਭੀਰ ਜ਼ਖ਼ਮੀ; ਘਰ …