ਪਿੰਡ ਹਰੀ ਨੌਂ ਦੇ ਸਿੱਖ ਆਗੂ ਦੇ ਕ਼ਤਲ ਮਾਮਲੇ ’ਚ ਪੁਲਿਸ ਨੇ ਜਾਰੀ ਕੀਤੀਆਂ ਸ਼ੱਕੀਆਂ ਦੀਆਂ ਤਸਵੀਰਾਂ
Farikot News : ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਸੀ ਕ਼ਤਲ, DIG ਫਰੀਦਕੋਟ ਵੱਲੋਂ ਕ਼ਤਲ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ SIT
Farikot News : ਬੀਤੇ ਕੱਲ੍ਹ ਫਰੀਦਕੋਟ ਦੇ ਪਿੰਡ ਹਰੀ ਨੋਂ ਵਿਖੇ ਦੀਪ ਸਿੱਧੂ ਦੀ ਜਥੇਬੰਦੀ ਵਾਰਿਸ ਪੰਜਾਬ ਨਾਲ ਜੁੜੇ ਇੱਕ ਸਿੱਖ ਆਗੂ ਗੁਰਪ੍ਰੀਤ ਸਿੰਘ ਦਾ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲ਼ੀਆਂ ਮਾਰਕੇ ਕ਼ਤਲ ਕਰ ਦਿੱਤਾ ਗਿਆ ਸੀ।
ਜਿਸ ਦੇ ਰੋਸ ਵੱਜੋਂ ਸਿੱਖ ਜਥੇਬੰਦੀਆਂ ਵੱਲੋਂ ਕਾਤਲਾਂ ਦੀ ਤਲਾਸ਼ ਕਰਨ ਤੱਕ ਉਸਦਾ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ।
ਦੂਜੇ ਪਾਸੇ ਇਸ ਮਾਮਲੇ ਨੂੰ ਪੁਲਿਸ ਵੱਲੋਂ ਵੀ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਆਰੰਭ ਕੀਤੀ ਗਈ। ਜਿਸ ਦੌਰਾਨ ਮੌਕਾ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।
ਇਸੇ ਦੌਰਾਨ ਪੁਲਿਸ ਵੱਲੋਂ ਕੁੱਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।
ਜੇਕਰ ਇਨ੍ਹਾਂ ਸ਼ੱਕੀ ਵਿਅਕਤੀਆ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲੇ ਤਾਂ ਪੁਲਿਸ ਨੂੰ ਤੁਰੰਤ ਦੱਸੀ ਜਾਵੇ। ਜਾਣਕਾਰੀ ਦੱਸਣ ਵਾਲੇ ਦਾ ਨਾਂ ਗੁਪਤਾ ਰੱਖਿਆ ਜਾਵੇਗਾ।
ਦੂਜੇ ਪਾਸੇ ਗੱਲ ਕਰੀਏ ਤਾਂ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਡੀਆਈਜੀ ਅਸ਼ਵਨੀ ਕਪੂਰ ਵੱਲੋਂ ਐਸਐਸਪੀ ਫਰੀਦਕੋਟ ਦੀ ਨਿਗਰਾਨੀ ਹੇਠ ਇੱਕ SIT ਗਠਿਤ ਕੀਤੀ ਗਈ ।
ਜਿਸ ਨੂੰ ਐਸਪੀ ਜਸਮੀਤ ਸਿੰਘ ਲੀਡ ਕਰਨਗੇ ਅਤੇ ਤਿੰਨ ਡੀਐਸਪੀ ਇਸ SIT ਦਾ ਹਿੱਸਾ ਹੋਣਗੇ ਜੋ ਇਸ ਕ਼ਤਲ ਮਾਮਲੇ ਦੀ ਜਾਂਚ ਕਰਨਗੇ।