Breaking News

Canada -ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ‘ਚ ਜ਼ਿੰਦਾ ਸੜਿਆ ਮੋਰਿੰਡਾ ਦਾ ਨੌਜਵਾਨ

Canada -ਕੈਨੇਡਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ‘ਚ ਜ਼ਿੰਦਾ ਸੜਿਆ ਮੋਰਿੰਡਾ ਦਾ ਨੌਜਵਾਨ

 

 

 

ਕੈਨੇਡਾ ਵਿਚ ਰਹਿੰਦੇ ਮੋਰਿੰਡਾ ਸ਼ਹਿਰ ਦੇ 31 ਸਾਲ ਦੇ ਨੌਜਵਾਨ ਲੜਕੇ ਦੀ ਕਾਰ ਵਿਚ ਸੜ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਟੇਟ ਬੈਂਕ ਆਫ ਪਟਿਆਲਾ ਤੋਂ ਰਿਟਾਇਰ ਹੋਏ ਜਸਬੀਰ ਸਿੰਘ ਵਾਸੀ ਸੂਦ ਕਲੋਨੀ ਮੋਰਿੰਡਾ ਦਾ ਪੁੱਤਰ ਹਰਵਿੰਦਰ ਸਿੰਘ ਹੈਰੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਹੋਇਆ ਸੀ।

 

 

 

ਜਿੱਥੇ ਉਸ ਦਾ ਦਰਦਨਾਕ ਹਾਦਸਾ ਹਾਈਵੇ 417 ‘ਤੇ ਔਟਵਾ ਕੈਨੇਡਾ ਵਿਚ ਸ਼ਨੀਵਾਰ ਨੂੰ ਹੋਇਆ।ਹਰਵਿੰਦਰ ਸਿੰਘ ਹੈਰੀ ਰੱਖੜੀ ਵਾਲੇ ਦਿਨ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਰੱਖੜੀ ਬਨਵਾਉਣ ਲਈ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਜਿੱਥੇ ਕਾਰ ਸੜਕੇ ਸਵਾਹ ਹੋ ਗਈ ਉਥੇ ਹੀ ਕਾਰ ਵਿਚ ਸਵਾਰ ਹੈਰੀ ਵੀ ਬੁਰੀ ਤਰ੍ਹਾਂ ਨਾਲ ਝੁਲਸਿਆ ਗਿਆ।

 

 

ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।ਹਰਵਿੰਦਰ ਸਿੰਘ ਹੈਰੀ ਦਾ ਵਿਆਹ ਪੰਜ ਮਹੀਨੇ ਪਹਿਲਾਂ 12 ਮਾਰਚ 2025 ਨੂੰ ਮੋਰਿੰਡਾ ਵਿਖੇ ਹੀ ਹੋਇਆ ਸੀ। ਰੱਖੜੀ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਹੈਰੀ ਦੀ ਪਤਨੀ ਹੈਰੀ ਦੀ ਭੈਣ ਕੋਲ ਚਲੇ ਗਈ ਸੀ। ਹੈਰੀ ਨੇ ਉਸ ਨੂੰ ਕਿਹਾ ਸੀ ਕਿ ਉਹ ਰੱਖੜੀ ਵਾਲੇ ਦਿਨ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਆਵੇਗਾ ਤੇ ਫਿਰ ਉਹ ਉਸ ਨੂੰ ਲੈ ਜਾਵੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Check Also

Dharmendra ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਲਈ ਬਦਲਿਆ ਸੀ ਧਰਮ ? ਹੀ-ਮੈਨ ਨੇ ਦੱਸੀ ਸੀ ਸੱਚਾਈ

Dharmendra ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਲਈ ਬਦਲਿਆ ਸੀ ਧਰਮ ? ਹੀ-ਮੈਨ ਨੇ ਦੱਸੀ …