ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਾਨਲੇਵਾ ਬਿਮਾਰੀ ? ਜਾਣੋ ਮਨੁੱਖੀ ਸਰੀਰ ਨੂੰ ਕਿਵੇਂ ਕਰਦੀ ਕਮਜ਼ੋਰ…?
CM ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਸਨ ਦਾਖ਼ਲ
ਭਗਵੰਤ ਮਾਨ ਦੇ ਫੇਫੜਿਆਂ ਅਤੇ ਗੁਰਦੇ ਨੂੰ ਇੱਕ ਬਹੁਤ ਹੀ ਵਿਲੱਖਣ ਬੈਕਟੀਰੀਆ ਨੇ ਜਕੜਿਆ ਹੈ, ਜੋ ਜਾਨਲੇਵਾ ਸਿੱਧ ਹੋ ਸਕਦਾ ਹੈ।
ਇਹ ਬੈਕਟੀਰੀਆ ਕਿਸੇ ਦੇ ਨਹੁੰਆਂ ‘ਚੋਂ ਦੂਜੇ ਵਿਅਕਤੀ ਤੱਕ ਪਹੁੰਚ ਸਕਦਾ। ਕੁੱਤੇ ਜਾਂ ਕਿਸੇ ਹੋਰ ਜਾਨਵਰ ਤੋਂ ਕਿਸੇ ਦੇ ਨਹੁੰਆਂ ‘ਚ ਜਾ ਸਕਦਾ ਤੇ ਅੱਗੇ ਫੈਲ ਸਕਦਾ।
ਆਦਰਸ਼ਕ ਤੌਰ ‘ਤੇ ਫੋਰਟਿਸ ਹਸਪਤਾਲ ਨੂੰ ਉਂਗਲਾਂ ਦੇ ਨਹੁੰਆਂ ਦੀ ਜਾਂਚ ਕਰਨੀ ਚਾਹੀਦੀ ਹੈ।
ਉਸ ਦਿਨ ਬੋਲਣ ਨਹੀਂ ਦਿੱਤਾ ਗਿਆ ਪਰ ਹਰ ਕੋਈ ਉਸਨੂੰ ਮਿਲਕ ਕੇਕ ਖਾਣ ਲਈ ਮਜਬੂਰ ਕਰ ਰਿਹਾ ਸੀ। ਮਿਲਕ ਕੇਕ ਅਤੇ ਖੁਆਉਣ ਵਾਲਿਆਂ ਦੇ ਨਹੁੰਆਂ ਦੀ ਪੜਤਾਲ ਹੋਣੀ ਚਾਹੀਦੀ ਹੈ।
ਵੈਸੇ ਰੁਟੀਨ ਵਿਚ ਮੁੱਖ ਮੰਤਰੀ ਜੋ ਕੁਝ ਵੀ ਖਾਂਦਾ-ਪੀਂਦਾ ਉਹ ਪਹਿਲਾਂ ਟੈਸਟ ਹੁੰਦਾ ਤੇ ਇਹ ਸਾਰਾ ਕੁਝ ਸਖਤ ਸੁਰੱਖਿਆ ਪ੍ਰਬੰਧ ਵਿੱਚ ਹੁੰਦਾ।
Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀ ਖਰਾਬ ਸਿਹਤ ਦੇ ਚਲਦਿਆਂ ਹਸਪਤਾਲ ਭਰਤੀ ਸਨ।
Visuals of #Punjab CM Bhagwant Mann leaving the Fortis hospital after being discharged. A meeting to be held at his residence on the procurement today at 5 PM.
ਫਿਲਹਾਲ ਉਨ੍ਹਾਂ ਨੂੰ ਹੁਣ ਛੁੱਟੀ ਮਿਲ ਗਈ ਹੈ। ਦੱਸ ਦਈਏ ਕਿ ਉਨ੍ਹਾਂ ਨੂੰ 26 ਸਤੰਬਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਅੱਜ ਅਸੀ ਤੁਹਾਨੂੰ ਉਸ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਸੀਐਮ ਮਾਨ ਨੂੰ ਇਲਾਜ ਲਈ ਹਸਪਤਾਲ ਭਰਤੀ ਹੋਣਾ ਪਿਆ। ਜਾਣਕਾਰੀ ਲਈ ਦੱਸ ਦੇਈਏ ਕਿ ਭਗਵੰਤ ਮਾਨ ਗੰਭੀਰ ਬੀਮਾਰੀ ਤੋਂ ਪੀੜਤ ਹਨ। ਉਹ ਲੈਪਟੋਸਪਾਇਰੋਸਿਸ ਨਾਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਏ ਹਨ। ਇਹ ਬਿਮਾਰੀ ਕੀ ਹੈ? ਇਸ ਦੇ ਲੱਛਣ ਕੀ ਹਨ, ਇਸ ਖਬਰ ਰਾਹੀਂ ਤੁਸੀ ਵੀ ਜ਼ਰੂਰ ਜਾਣ ਲਓ।
ਲੈਪਟੋਸਪਾਇਰੋਸਿਸ ਕੀ ਹੈ? ਲੈਪਟੋਸਪਾਇਰੋਸਿਸ (Leptospirosis) ਇੱਕ ਗੰਭੀਰ ਬੈਕਟੀਰੀਆ ਲਾਗ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ, ਜਿਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਹਨ। ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਬੀਮਾਰੀ ਦਾ ਕਾਰਨ ਜੀਨਸ ਨਾਂ ਦਾ ਬੈਕਟੀਰੀਆ ਹੈ। ਇਹ ਬਿਮਾਰੀ ਆਮ ਜਾਂ ਮਾਮੂਲੀ ਨਹੀਂ ਹੈ, ਗੰਭੀਰ ਮਾਮਲਿਆਂ ਵਿੱਚ ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਦਿਲ, ਗੁਰਦੇ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਕਾਰਨ ਮੌਤ ਹੋਣ ਦਾ ਵੀ ਖਦਸ਼ਾ ਹੈ।
ਇਹ ਬਿਮਾਰੀ ਕਿਵੇਂ ਹੁੰਦੀ ਹੈ? ਇਸ ਬਿਮਾਰੀ ਹੋਣ ਦਾ ਕਾਰਨ ਬੈਕਟੀਰੀਆ ਵਾਲੇ ਜਾਨਵਰਾਂ ਦੇ ਪਿਸ਼ਾਬ ਦੇ ਸੰਪਰਕ ਵਿੱਚ ਆਉਣ ਨਾਲ ਹੋ ਸਕਦੀ ਹੈ। ਸੰਕਰਮਿਤ ਜਾਨਵਰ ਦੀ ਲਾਰ ਦੇ ਸੰਪਰਕ ਵਿੱਚ ਆਉਣ ਨਾਲ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ। ਇਹ ਬੈਕਟੀਰੀਆ ਸੂਰ, ਕੁੱਤੇ, ਬਿੱਲੀਆਂ ਜਾਂ ਚੂਹਿਆਂ ਵਰਗੇ ਜਾਨਵਰਾਂ ਤੱਕ ਵੀ ਆਸਾਨੀ ਨਾਲ ਪਹੁੰਚ ਜਾਂਦਾ ਹੈ। ਇਹ ਬਿਮਾਰੀ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਹੁੰਦੀ ਹੈ ਜੋ ਮੱਛੀਆਂ ਫੜਦੇ ਹਨ ਜਾਂ ਤੈਰਾਕੀ ਨਾਲ ਸਬੰਧਤ ਕੰਮ ਕਰਦੇ ਹਨ। ਇਸ ਬਿਮਾਰੀ ਦਾ ਖਤਰਾ ਵੈਟਰਨਰੀ ਡਾਕਟਰਾਂ, ਬੁੱਚੜਖਾਨੇ ਦੇ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸੀਐਮ ਮਾਨ ਨੂੰ ਇਹ ਬਿਮਾਰੀ ਆਪਣੇ ਪਾਲਤੂ ਕੁੱਤਿਆਂ ਤੋਂ ਲੱਗੀ ਹੈ।
ਇਸ ਬਿਮਾਰੀ ਦੇ ਲੱਛਣ ਤੇਜ਼ ਬੁਖਾਰ ਅਤੇ ਸਿਰ ਦਰਦ ਠੰਡਾ ਲੱਗਣਾ ਮਾਸਪੇਸ਼ੀ ਵਿੱਚ ਦਰਦ ਹੋਣਾ ਪੀਲੀਆ ਹੋਣਾ ਅੱਖਾਂ ਲਾਲ ਦਿਖਾਈ ਦੇਣੀਆ ਢਿੱਡ ਦਰਦ ਅਤੇ ਉਲਟੀਆਂ ਅਤੇ ਦਸਤ ਚਮੜੀ ‘ਤੇ ਲਾਲ ਚਟਾਕ
ਰੋਕਥਾਮ ਉਪਾਅ ਇਸ ਬਿਮਾਰੀ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਦੂਸ਼ਿਤ ਪਾਣੀ ਤੋਂ ਦੂਰ ਰਹੋ ਅਤੇ ਪਸ਼ੂਆਂ ਦੇ ਪਿਸ਼ਾਬ ਦੇ ਸੰਪਰਕ ਵਿੱਚ ਨਾ ਆਉਣਾ। ਜੇਕਰ ਜਾਨਵਰ ਕਿਸੇ ਨਦੀ ਜਾਂ ਝਰਨੇ ਵਿੱਚ ਤੈਰਦੇ ਹਨ ਜਾਂ ਨਹਾਉਂਦੇ ਹਨ, ਤਾਂ ਉਨ੍ਹਾਂ ਵਿੱਚ ਇਸ਼ਨਾਨ ਨਾ ਕਰੋ।
ਲੈਪਟੋਸਪਾਇਰੋਸਿਸ ਦਾ ਇਲਾਜ ਇਸ ਬਿਮਾਰੀ ਵਿੱਚ ਤੁਹਾਨੂੰ ਕਦੇ ਵੀ ਆਪਣੇ ਆਪ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਜੇਕਰ ਤੁਸੀਂ ਕੋਈ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਡਾਕਟਰ ਨਾਲ ਸੰਪਰਕ ਕਰੋ ਅਤੇ ਉਸ ਦੀ ਸਲਾਹ ਤੋਂ ਬਾਅਦ ਹੀ ਇਲਾਜ ਕਰਵਾਓ।
Breaking: After being discharged from the hospital, CM Mann is back in action mode and has called for a meeting at 5:00 PM at his residence. CM Bhagwant Mann has called the meeting to discuss the issue of paddy procurement in mandis and will hold a review on procurement-related issues.