Punjab -ਪਿਓ ਆਪਣੀ ਹੀ ਧੀ ਨਾਲ ਕਰਦਾ ਰਿਹਾ ਗ਼ਲਤ ਕੰਮ, ਧੀ ਨੇ ਕੀਤੇ ਕਈ ਖੁਲਾਸੇ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਕਈ ਦਿਨਾਂ ਤੱਕ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਲਯੁਗੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। 12 ਸਾਲਾ ਲੜਕੀ, ਜੋ ਸੱਤਵੀ ਜਮਾਤ ਦੀ ਵਿਦਿਆਰਥਣ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਮਾਂ ਅਤੇ ਤਾਈ ਇੱਕ ਫੈਕਟਰੀ ‘ਚ ਰਾਤ ਦੀ ਡਿਊਟੀ ਕਰਦੀਆਂ ਹਨ। ਇਸ ਦੌਰਾਨ ਘਰ ਵਿੱਚ ਉਹ, ਉਸਦਾ ਛੋਟਾ ਭਰਾ ਅਤੇ ਪਿਤਾ ਹੀ ਹੁੰਦੇ ਹਨ। ਬਚੀ ਦੇ ਅਨੁਸਾਰ ਲਗਭਗ ਇਕ ਮਹੀਨਾ ਪਹਿਲਾਂ ਉਸਦੇ ਪਿਤਾ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਜਬਰ ਜਨਾਹ ਕੀਤਾ ਸੀ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।
ਬਚੀ ਨੇ ਦੱਸਿਆ ਕਿ ਇਹ ਗਲਤ ਹਰਕਤ ਦਿਨੋਂ ਦਿਨ ਵਧਦੀ ਗਈ ਅਤੇ ਉਹ ਹਰ ਰਾਤ ਇਸ ਜ਼ੁਲਮ ਦਾ ਸ਼ਿਕਾਰ ਬਣਦੀ ਰਹੀ। ਹਾਲ ਹੀ ਵਿੱਚ ਜਦੋਂ ਉਹ ਰੋ ਰਹੀ ਸੀ ਤਾਂ ਉਸਦੀ ਤਾਈ ਨੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ‘ਤੇ ਮਾਸੂਮ ਨੇ ਸਾਰੀ ਘਟਨਾ ਦੱਸ ਦਿੱਤੀ। ਇਸ ਤੋਂ ਬਾਅਦ ਮਾਤਾ, ਮਾਮੇ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65(1), 68, 351(3)(BNS) ਅਤੇ POSCO ਐਕਟ ਦੀ ਧਾਰਾ 6 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਤਰੇਏ ਪਿਓ ਨੇ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਧੀ ਨਾਲ ਕੀਤਾ ਗਲਤ ਕੰਮ, ਦੇਖੋ ਹੁਣ Police ਦੀ ਗ੍ਰਿਫਤ ‘ਚ ਕੀ ਕਹਿ ਰਿਹਾ ?
ਦਰਿੰਦਾ ਪਿਓ ! ਕਲਯੁਗੀ ਪਿਓ ਨੇ ਆਪਣੀ ਹੀ ਧੀ ਨਾਲ ਕੀਤਾ ਗਲਤ ਕੰਮ , ਹਸਪਤਾਲ ‘ਚ Police ਦੇ ਸਾਹਮਣੇ ਪਰਿਵਾਰ ਨੇ ਮਾਰੇ ਥੱ/ਪੜ ਤੇ ਥੱ/ਪੜ : LIVE
ਹੁਣ ਮੰਨ ਰਿਹਾ ਆਪਣੀ ਗਲਤੀ