Abohar News : ਮ੍ਰਿਤਕ ਦੇ ਤਿੰਨ ਦੋਸਤਾਂ ਨੁ ਕੀਤਾ ਕਾਬੂ, 1 ਫਰਾਰ
Abohar News : ਅਬੋਹਰ ਪੁਲਿਸ ਨੇ 2 ਘੰਟਿਆਂ ਵਿੱਚ ਕਤਲ ਦੀ ਇੱਕ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ । ਮ੍ਰਿਤਕ ਦੀ ਪਹਿਚਾਣ 31 ਸਾਲਾ ਮਨਿੰਦਰ ਸਿੰਘ ਵਾਸੀ ਧਰਮ ਨਗਰੀ ਵਜੋਂ ਹੋਈ ਹੈ । ਮ੍ਰਿਤਕ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਨੌਕਰੀ ਕਰਦਾ ਸੀ ਅਤੇ ਉਹ ਕਰੀਬ 10 ਦਿਨ ਪਹਿਲਾ ਅਬੋਹਰ ਆਪਣੇ ਪਰਿਵਾਰ ਵਿਚ ਆਇਆ ਸੀ । ਮ੍ਰਿਤਕ ਦੀ ਲਾਸ਼ ਅਬੋਹਰ ਦੀ ਜੰਮੂ ਬਸਤੀ ਇਲਾਕੇ ਦੀਆਂ ਝਾੜੀਆਂ ਵਿਚੋਂ ਬਰਾਮਦ ਹੋਈ ਸੀ ।
ਪੁਲਿਸ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲਣ ਤੋ ਬਾਅਦ ਅਬੋਹਰ ਥਾਣਾ ਪੁਲਿਸ ਦੇ ਮੁਖੀ ਮਨਿੰਦਰ ਸਿੰਘ ਵਲੋਂ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਵਲੋਂ ਦਿੱਤੇ ਗਏ ਬਿਆਨ ਦੇ ਅਧਾਰ ਤੇ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੇ ਚਾਰ ਦੋਸਤ ਹੀ ਆਪਣੇ ਦੋਸਤ ਦੇ ਕਤਲ ਮਾਮਲੇ ਵਿਚ ਸ਼ਾਮਲ ਹਨ ।
ਥਾਣਾ ਮੁਖੀ ਅਨੁਸਾਰ ਮ੍ਰਿਤਕ ਪਹਿਲਾ ਨਸ਼ੇ ਦਾ ਆਦਿ ਸੀ ਅਤੇ ਉਸਦੇ ਪਰਿਵਾਰ ਵਲੋਂ ਹਰਿਆਣਾ ਦੇ ਇੱਕ ਨਸ਼ਾ ਛਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਸੀ । ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਵਲੋ ਕਰਵਾਇਆ ਗਿਆ ਹੈ ਅਤੇ ਇਸ ਮਾਮਲੇ ਵਿਚ ਜਾਣਕਾਰੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਪੁਲਿਸ ਮੁਤਾਬਿਕ ਇਸ ਮਾਮਲੇ ਵਿਚ ਮ੍ਰਿਤਕ ਦੇ ਤਿੰਨ ਦੋਸਤਾਂ ਨੁ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਅਮਨਦੀਪ ਸਿੰਘ ਉਰਫ ਸੂਰਜ ਵਾਸੀ ਨਿਊ ਧਰਮ ਨਗਰੀ, ਚੰਚਲ ਵਾਸੀ ਬਾਬਾ ਜੀਵਨ ਸਿੰਘ ਨਗਰ ਅਤੇ ਸਿਮਰਨਜੀਤ ਸਿੰਘ ਉਰਫ ਗੁਰੀ ਵਾਸੀ ਬਾਬਾ ਜੀਵਨ ਸਿੰਘ ਨਗਰ ਵਜੋਂ ਹੋਈ ਹੈ ਜਦਕਿ ਹਰਮੇਲ ਸਿੰਘ ਉਰਫ ਹੈਪੀ ਡਾਕਟਰ ਦੀ ਭਾਲ ਕੀਤੀ ਜਾ ਰਹੀ ਹੈ ।