Breaking News

ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਦਿਖਾਇਆ ਆਪਣਾ ਪਰਿਵਾਰ, ਤਸਵੀਰਾਂ ਵਾਇਰਲ

ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਦਿਖਾਇਆ ਆਪਣਾ ਪਰਿਵਾਰ, ਤਸਵੀਰਾਂ ਵਾਇਰਲ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਰਿਵਾਰਕ ਬਾਰੇ ਹੁਣ ਤੱਕ ਕਿਸੇ ਨੂੰ ਨਹੀਂ ਪਤਾ ਸੀ ਪਰ ਹੁਣ ਦਿਲਜੀਤ ਨੇ ਖੁਦ ਆਪਣੀ ਮਾਂ ਅਤੇ ਭੈਣ ਬਾਰੇ ਦੱਸਿਆ ਹੈ। ਮਾਨਚੈਸਟਰ ‘ਚ ਦਿਲ-ਲੁਮਿਨਾਟੀ ਸ਼ੋਅ ਦੌਰਾਨ ਦਿਲਜੀਤ ਦੀ ਮਾਂ ਅਤੇ ਭੈਣ ਉਨ੍ਹਾਂ ਦਾ ਸ਼ੋਅ ਦੇਖਣ ਆਈਆਂ ਸਨ।

ਗਾਇਕ ਸਾਲਾਂ ਤੋਂ ਆਪਣੇ ਪਰਿਵਾਰ ਦੀ ਸੁਰੱਖਿਆ ਕਰਦਾ ਰਿਹਾ ਹੈ। ਇਸ ਸਾਲ ਦੇ ਸ਼ੁਰੂ ‘ਚ ਉਸ ਨੇ ਆਪਣੇ ਪਰਿਵਾਰ ਬਾਰੇ ਗੱਲ ਕੀਤੀ ਸੀ ਪਰ ਉਸ ਨੇ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ।

ਦਿਲਜੀਤ ਦੇ ਕੰਸਰਟ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਦਿਲਜੀਤ ਆਪਣੀ ਮਾਂ ਦੇ ਸਾਹਮਣੇ ਭਾਵੁਕ ਹੋ ਗਏ ਹਨ। ਭਾਵੁਕ ਹੁੰਦੇ ਹੋਏ ਦਿਲਜੀਤ ਨੇ “ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ, ਜਾਨ ਤੇਰੇ ਕਦਮ ‘ਚ ਰੱਖੀ ਹੋਈ ਏ” ਗਾਇਆ ਅਤੇ ਆਪਣੀ ਮਾਂ ਸੁਖਵਿੰਦਰ ਕੌਰ ਦੀ ਜਾਣ-ਪਛਾਣ ਕਰਵਾਈ।

ਜਦੋਂ ਦਿਲਜੀਤ ਨੇ ਮਾਂ ਨੂੰ ਜੱਫੀ ਪਾ ਕੇ ਸਿਰ ‘ਤੇ ਚੁੰਮਿਆ ਤਾਂ ਉਨ੍ਹਾਂ ਦੀ ਮਾਂ ਵੀ ਭਾਵੁਕ ਹੋ ਗਈ। ਆਪਣੀ ਭੈਣ ਦੀ ਜਾਣ-ਪਛਾਣ ਕਰਾਉਂਦੇ ਹੋਏ ਉਸ ਨੇ ਕਿਹਾ ਇਹ ਮੇਰੀ ਭੈਣ ਹੈ।

ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ‘ਚ ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਸੀ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਨਾਨਕੇ ਘਰ ਭੇਜਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਉਸ ਦਾ ਆਪਣੇ ਪਰਿਵਾਰ ਨਾਲ ਰਿਸ਼ਤਾ ਟੁੱਟ ਗਿਆ।

ਰਣਵੀਰ ਇਲਾਹਾਬਾਦੀਆ ਨਾਲ ਪੋਡਕਾਸਟ ‘ਤੇ ਗੱਲ ਕਰਦੇ ਹੋਏ ਦਿਲਜੀਤ ਨੇ ਕਿਹਾ ਸੀ ਕਿ, ” ਮੈਂ 11 ਸਾਲ ਦਾ ਸੀ, ਜਦੋਂ ਮੈਂ ਆਪਣਾ ਘਰ ਛੱਡ ਕੇ ਆਪਣੇ ਮਾਮੇ ਨਾਲ ਰਹਿਣ ਲੱਗਾ ਸੀ। ਮੈਂ ਆਪਣਾ ਪਿੰਡ ਪਿੱਛੇ ਛੱਡ ਕੇ ਸ਼ਹਿਰ ਆ ਗਿਆ। ਮੈਂ ਲੁਧਿਆਣੇ ਚਲਾ ਗਿਆ ਸੀ।”


ਦਿਲਜੀਤ ਨੇ ਪੋਡਕਾਸਟ ‘ਚ ਕਿਹਾ ਸੀ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਬਿਨਾਂ ਪੁੱਛੇ ਸ਼ਹਿਰ ਭੇਜ ਦਿੱਤਾ ਸੀ। ਉਸ ਨੇ ਅੱਗੇ ਕਿਹਾ ਕਿ “ਮੈਂ ਇਕ ਛੋਟੇ ਜਿਹੇ ਕਮਰੇ ਵਿਚ ਇਕੱਲਾ ਰਹਿੰਦਾ ਸੀ। ਮੈਂ ਬੱਸ ਸਕੂਲ ਜਾਂਦਾ ਸੀ ਅਤੇ ਵਾਪਸ ਆ ਜਾਂਦਾ ਸੀ। ਉੱਥੇ ਕੋਈ ਟੀਵੀ ਨਹੀਂ ਸੀ। ਮੇਰੇ ਕੋਲ ਬਹੁਤ ਸਮਾਂ ਹੁੰਦਾ ਸੀ। ਨਾਲ ਹੀ, ਉਸ ਸਮੇਂ ਸਾਡੇ ਕੋਲ ਮੋਬਾਈਲ ਫ਼ੋਨ ਨਹੀਂ ਸੀ।

ਇਸ ਲਈ ਮੈਂ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ। ਦਿਲਜੀਤ ਨੇ ਅੱਗੇ ਕਿਹਾ ਕਿ ਮੈਂ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੇਰੇ ਪਿਤਾ ਜੀ ਬਹੁਤ ਪਿਆਰੇ ਵਿਅਕਤੀ ਹਨ। ਉਨ੍ਹਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ। ਉਨ੍ਹਾਂ ਨੇ ਇਹ ਵੀ ਨਹੀਂ ਪੁੱਛਿਆ ਕਿ ਮੈਂ ਕਿਸ ਸਕੂਲ ਵਿੱਚ ਪੜ੍ਹਿਆ ਪਰ ਮੇਰਾ ਉਨ੍ਹਾਂ ਨਾਲ ਰਿਸ਼ਤਾ ਟੁੱਟ ਗਿਆ। ਸਿਰਫ਼ ਉਨ੍ਹਾਂ ਤੋਂ ਹੀ ਨਹੀਂ, ਸਗੋਂ ਸਾਰਿਆਂ ਤੋਂ।”

Diljit Dosanjh First Time Introduce Mother And Sister: ਦਿਲਜੀਤ ਦੋਸਾਂਝ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਸ਼ੰਸਕਾਂ ਤੋਂ ਹਮੇਸ਼ਾ ਪ੍ਰਾਈਵੇਟ ਰੱਖਿਆ ਹੈ। ਉਹ ਕਦੇ ਵੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਨਹੀਂ ਕਰਦੇ। ਪਰ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਦਿਲ-ਲੁਮਿਨਾਟੀ ਟੂਰ ਦੌਰਾਨ ਆਪਣੇ ਇਸ ਸਿਧਾਂਤ ਨੂੰ ਫੈਨਜ਼ ਲਈ ਤੋੜ ਦਿੱਤਾ।

ਮਾਨਚੈਸਟਰ ‘ਚ ਆਪਣੇ ਇਕ ਕੰਸਰਟ ਦੌਰਾਨ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਆਪਣੀ ਮਾਂ ਅਤੇ ਭੈਣ ਨਾਲ ਮੁਲਾਕਾਤ ਕਰਵਾਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਇਕ ਔਰਤ ਦੇ ਅੱਗੇ ਝੁਕਦੇ ਹਨ ਅਤੇ ਫਿਰ ਉਸ ਨੂੰ ਜੱਫੀ ਪਾਉਂਦੇ ਹਨ। ਇਸ ਤੋਂ ਬਾਅਦ ਉਹ ਆਪਣਾ ਹੱਥ ਚੁੱਕਦੇ ਹਨ ਅਤੇ ਕਹਿੰਦੇ ਹਨ- ‘ਵੈਸੇ, ਇਹ ਮੇਰੀ ਮਾਂ ਹੈ।’ ਇਸ ਤੋਂ ਬਾਅਦ ਦਿਲਜੀਤ ਆਪਣੀ ਮਾਂ ਨੂੰ ਫਿਰ ਗਲੇ ਲਗਾਉਂਦੇ ਹਨ ਅਤੇ ਉਨ੍ਹਾਂ ਦਾ ਮੱਥਾ ਚੁੰਮਦੇ ਹਨ। ਅਜਿਹੇ ‘ਚ ਮਾਂ ਦੀਆਂ ਅੱਖਾਂ ‘ਚ ਹੰਝੂ ਆ ਜਾਂਦੇ ਹਨ।


ਦਿਲਜੀਤ ਦੀ ਮਾਂ ਅਤੇ ਭੈਣ ਨੂੰ ਮਿਲ ਕੇ ਪ੍ਰਸ਼ੰਸਕ ਖੁਸ਼

ਦਿਲਜੀਤ ਆਪਣੀ ਮਾਂ ਤੋਂ ਬਾਅਦ ਕਿਸੇ ਹੋਰ ਔਰਤ ਅੱਗੇ ਝੁਕਦੇ ਹਨ। ਉਹ ਉਸ ਨਾਲ ਹੱਥ ਮਿਲਾ ਕੇ ਕਹਿੰਦੇ ਹਨ- ‘ਇਹ ਮੇਰੀ ਭੈਣ ਹੈ।’ ਅੱਜ ਮੇਰਾ ਪਰਿਵਾਰ ਵੀ ਆਇਆ ਹੈ। ਕੰਸਰਟ ‘ਚ ਮੌਜੂਦ ਪ੍ਰਸ਼ੰਸਕ ਦਿਲਜੀਤ ਦੀ ਮਾਂ ਅਤੇ ਭੈਣ ਨੂੰ ਮਿਲੇ ਅਤੇ ਉਨ੍ਹਾਂ ਲਈ ਚੀਅਰ ਕਰਨ ਲੱਗੇ।

ਇਸ ਕਾਰਨ ਨਿੱਜੀ ਜ਼ਿੰਦਗੀ ਨੂੰ ਜਨਤਕ ਨਹੀਂ ਕਰਦੇ ਦਿਲਜੀਤ

ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਦੋਸਾਂਝ ਨੇ ਆਪਣੇ ਪਰਿਵਾਰ ਨੂੰ ਫੈਨਜ਼ ਨਾਲ ਮਿਲਵਾਇਆ ਹੈ। ਨਹੀਂ ਤਾਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਦੇ ਹਨ। ਫਿਲਮ ਕੰਪੇਨੀਅਨ ਨੂੰ ਦਿੱਤੇ ਇੰਟਰਵਿਊ ‘ਚ ਦਿਲਜੀਤ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਦੀਆਂ ਤਸਵੀਰਾਂ ਇਸ ਲਈ ਸ਼ੇਅਰ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਆਪਣੇ ਕੰਮ ਲਈ ਕਾਫੀ ਨਫਰਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਸੀ ਕਿ ਜਦੋਂ ਲੋਕ ਕਿਸੇ ਕਲਾਕਾਰ ਤੋਂ ਨਾਰਾਜ਼ ਹੁੰਦੇ ਹਨ ਤਾਂ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਦੋ ਵਾਰ ਵੀ ਨਹੀਂ ਸੋਚਦੇ। ਇਸੇ ਲਈ ਉਹ ਆਪਣੇ ਪਰਿਵਾਰਕ ਜੀਵਨ ਨੂੰ ਪ੍ਰਾਈਵੇਟ ਰੱਖਦੇ ਹਨ।