Breaking News

ਲੇਬਨਾਨ ਪੇਜਰ ਬੰਬ ਕਾਂਡ ਮਾਮਲਾ – ਨਾਰਵੇ ਨੇ ਭਾਰਤੀ ਕਾਰੋਬਾਰੀ ਖਿਲਾਫ ਜ਼ਾਰੀ ਕੀਤੇ ਵਾਰੰਟ

Police in Norway have put out an international search warrant for a Norwegian Indian man in connection with the sale of pagers to the Lebanese militant group Hezbollah that exploded last week, killing dozens of people.

Rinson Jose, 39, the founder of a Bulgarian company that is alleged to be part of the pager supply chain, went missing during a work trip to the US last week.

ਭਾਰਤ ‘ਚ ਜਨਮੇ ਕਾਰੋਬਾਰੀ ਖ਼ਿਲਾਫ਼ ਨਾਰਵੇ ਨੇ ਜਾਰੀ ਕੀਤਾ ਇੰਟਰਨੈਸ਼ਨਲ ਵਾਰੰਟ, ਪੇਜਰ ਬੰਬ ਕਾਂਡ ‘ਚ ਸਿੱਧਾ ਸ਼ਾਮਲ?

ਨਾਰਵੇ ਪੁਲਸ ਨੇ ਭਾਰਤੀ ਮੂਲ ਦੇ ਨਾਰਵੇ ਦੇ ਕਾਰੋਬਾਰੀ ਰਿਨਸਨ ਜੋਸ (Rinson Jose) ਖ਼ਿਲਾਫ਼ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਹੈ। ਰਿਨਸਨ ‘ਤੇ ਲੇਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੂੰ ਵਿਸਫੋਟਕ ਪੇਜਰ ਵੇਚਣ ਦਾ ਦੋਸ਼ ਹੈ, ਜਿਸ ਨੇ ਹਾਲੀਆ ਧਮਾਕਿਆਂ ‘ਚ ਦਰਜਨਾਂ ਲੋਕਾਂ ਦੀ ਜਾਨ ਲੈ ਲਈ ਸੀ। ਰਿਨਸਨ ਜੋਸ (39) ਨੇ ਬੁਲਗਾਰੀਆ ਸਥਿਤ ਇਕ ਸ਼ੈੱਲ ਕੰਪਨੀ Norta Global Ltd. ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਇਨ੍ਹਾਂ ਪੇਜਰਾਂ ਦੀ ਸਪਲਾਈ ਲੜੀ ਦਾ ਹਿੱਸਾ ਕਿਹਾ ਜਾਂਦਾ ਹੈ।

ਇਸ ਧਮਾਕੇ ਤੋਂ ਬਾਅਦ ਰਿਨਸਨ ਕੰਮ ਦੇ ਦੌਰੇ ‘ਤੇ ਅਮਰੀਕਾ ਚਲਾ ਗਿਆ ਸੀ ਅਤੇ ਉਦੋਂ ਤੋਂ ਲਾਪਤਾ ਹੈ। ਉਸ ਦੀ ਕੰਪਨੀ ਡੀਐੱਨ ਮੀਡੀਆ ਗਰੁੱਪ ਨੇ ਕਿਹਾ ਕਿ ਰਿਨਸਨ 17 ਸਤੰਬਰ ਨੂੰ ਬੋਸਟਨ ਵਿਚ ਇਕ ਕਾਨਫਰੰਸ ਲਈ ਰਵਾਨਾ ਹੋਇਆ ਸੀ ਅਤੇ ਅਗਲੇ ਦਿਨ ਉਸ ਨਾਲੋਂ ਸੰਪਰਕ ਟੁੱਟ ਗਿਆ ਸੀ।

ਓਸਲੋ ਪੁਲਸ ਨੇ ਕਿਹਾ, “ਪੇਜਰ ਕੇਸ ਦੇ ਸਬੰਧ ਵਿਚ ਰਿਨਸਨ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਅਤੇ ਉਸਦੇ ਖਿਲਾਫ ਇਕ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਗਿਆ ਹੈ।” ਸੂਤਰਾਂ ਮੁਤਾਬਕ ਇਸ ਧਮਾਕੇ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਘਟਨਾ ‘ਚ 2 ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 2800 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਅਗਲੇ ਦਿਨ ਲੇਬਨਾਨ ਵਿਚ ਵਾਕੀ-ਟਾਕੀਜ਼ ਨਾਲ ਜੁੜੇ ਧਮਾਕਿਆਂ ਵਿਚ 25 ਹੋਰ ਲੋਕ ਮਾਰੇ ਗਏ ਅਤੇ 450 ਤੋਂ ਵੱਧ ਜ਼ਖਮੀ ਹੋ ਗਏ ਸਨ।

ਬੁਲਗਾਰੀਆ ਦੇ ਅਧਿਕਾਰੀਆਂ ਨੇ ਨੌਰਟਾ ਗਲੋਬਲ ਲਿਮਟਿਡ ਦੀ ਜਾਂਚ ਕੀਤੀ ਪਰ ਕੋਈ ਠੋਸ ਸਬੂਤ ਨਹੀਂ ਮਿਲਿਆ ਕਿ ਪੇਜਰਾਂ ਨੂੰ ਬੁਲਗਾਰੀਆ ਤੋਂ ਨਿਰਮਿਤ ਜਾਂ ਨਿਰਯਾਤ ਕੀਤਾ ਗਿਆ ਸੀ। ਰਿਨਸਨ ਦਾ ਜਨਮ ਭਾਰਤ ਵਿਚ ਹੋਇਆ ਸੀ ਪਰ ਉਹ ਨਾਰਵੇ ਦਾ ਨਾਗਰਿਕ ਹੈ। ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ‘ਤੇ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ ਅਤੇ ਨਾਰਵੇ ਦੀ ਪੁਲਸ ਵੱਲੋਂ ਜਾਰੀ ਵਾਰੰਟ ਦੇ ਚੱਲਦਿਆਂ ਰਿਨਸਨ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

Born in Kerala’s Wayanad, Jose went to Norway to pursue higher studies a few years ago. He briefly worked in London before going back to Oslo.

According to his LinkedIn page, he has also worked for almost five years in digital customer support for Norwegian press group DN Media, news agency AFP reported. DN Media told newspaper Verdens Gang that he has been on an overseas work trip since Tuesday and that they have not been able to contact him.