ਕੈਨੇਡਾ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ, ਟੰਗ ਦਿਤਾ ਫ਼ਲਸਤੀਨੀ ਝੰਡਾ
Maharaja Ranjit Singh’s Statue Defaced in Canada by Palestinian Supporters
ਸਿੱਖ ਆਮ ਤੌਰ ‘ਤੇ ਗਾਜ਼ਾ ਵਿੱਚ ਇਜ਼ਰਾਈਲ ਦੀ ਬੇਰਹਿਮੀ ਦੀ ਨਿੰਦਾ ਕਰ ਰਹੇ ਹਨ ਅਤੇ ਫਲਸਤੀਨ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ। ਇਹਨਾਂ ਪ੍ਰਦਰਸ਼ਨਕਾਰੀਆਂ ਦੀਆਂ ਮੂਰਖਤਾ ਭਰੀਆਂ ਹਰਕਤਾਂ ਸਿੱਖ ਹਮਾਇਤ ਗੁਆਉਣ ਲਈ ਜ਼ਿੰਮੇਵਾਰ ਹੋਣਗੀਆਂ।
ਇਹ ਘਟਨਾ ਮਾਲਟਨ (ਕੈਨੇਡਾ) ਦੇ ਗਰੇਟ ਪੰਜਾਬ ਪਲਾਜ਼ੇ ਦੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਹੋਸਾਮ ਨਾਂਅ ਦਾ ਇਹ ਸ਼ਰਾਰਤੀ ਅਨਸਰ ਪਹਿਲਾਂ ਵੀ ਸਭਿਆਚਾਰਕ ਮਹੱਤਵ ਵਾਲੇ ਬੁੱਤਾਂ ਨਾਲ ਛੇੜਖਾਨੀ ਕਰਦਾ ਰਿਹਾ ਹੈ
ਬਰੈਂਪਟਨ : ਕੈਨੇਡੀਅਨ ਸੂਬੇ ਉਨਟਾਰੀਓ ’ਚ ਮਹਾਂਨਗਰ ਟੋਰੰਟੋ ਦੇ ਉਪਨਗਰ ਬਰੈਂਪਟਨ ਵਿਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ ਕੀਤੀ ਗਈ ਹੈ। 37 ਸੈਕੰਡਾਂ ਦੀ ਇਕ ਵੀਡੀਉ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋ ਫ਼ਲਸਤੀਨੀ ਰੋਸ ਮੁਜ਼ਾਹਰਾਕਾਰੀ ਸਿੱਖ ਸਾਮਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉਤੇ ਅਪਣੇ ਦੇਸ਼ ਦਾ ਝੰਡਾ ਬੰਨ੍ਹਦੇ ਵਿਖਾਈ ਦੇ ਰਹੇ ਹਨ।
ਰਾਤ ਦਾ ਵੇਲਾ ਹੈ ਤੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ ਕੱਪੜੇ ਨਾਲ ਲੁਕੋਏ ਹੋਏ ਹਨ। ‘ਐਕਸ’ ’ਤੇ ਲੇਵੀਆਦਨ ਨਾਂਅ ਦੇ ਜਿਹੜੇ ਅਕਾਊਂਟ ਤੋਂ ਇਹ ਵੀਡੀਉ ਸ਼ੇਅਰ ਕੀਤੀ ਗਈ ਹੈ, ਉਸ ਪੋਸਟ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫ਼ਲਸਤੀਨੀ ਝੰਡਾ ਬੰਨ੍ਹਣ ਵਾਲੇ ਵਿਅਕਤੀ ਦਾ ਨਾਂਅ ਹੋਸਾਮ ਹਮਦਾਨ ਵੀ ਲਿਖਿਆ ਗਿਆ ਹੈ। ਹੋਸਾਮ ਨਾਂਅ ਦਾ ਇਹ ਸ਼ਰਾਰਤੀ ਅਨਸਰ ਪਹਿਲਾਂ ਵੀ ਸਭਿਆਚਾਰਕ ਮਹੱਤਵ ਵਾਲੇ ਬੁੱਤਾਂ ਨਾਲ ਛੇੜਖਾਨੀ ਕਰਦਾ ਰਿਹਾ ਹੈ।
ਇਸ ਵੀਡੀਉ ’ਤੇ ਕਈ ਅਹਿਮ ਸ਼ਖ਼ਸੀਅਤਾਂ ਦੇ ਪ੍ਰਤੀਕਰਮ ਵੀ ਆਏ ਹਨ; ਜਿਵੇਂ ਕਿ ‘ਨੈਸ਼ਨਲ ਟੈਲੀਗ੍ਰਾਫ਼’ ਦੇ ਸੀਨੀਅਰ ਕੋਰਸਪੌਂਡੈਂਟ ਡੈਨੀਅਲ ਬੋਰਡਮੈਨ ਨੇ ਲਿਖਿਆ ਹੈ: ‘ਕੈਨੇਡਾ ਦੇ ਬਰੈਂਪਟਨ ’ਚ ਜੇਹਾਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ ਕੀਤੀ ਹੈ। ਰਣਜੀਤ ਸਿੰਘ ਜੀ ਸਿੱਖ ਸਾਮਰਾਜ ਦੇ ਬਾਨੀ ਸਨ ਤੇ ਉਹ ਆਖ਼ਰੀ ਸਮਰਾਟ ਸਨ, ਜਿਨ੍ਹਾਂ ਦਾ ਮੌਜੂਦਾ ਅਫ਼ਗ਼ਾਨਿਸਤਾਨ ਦੇ ਇਲਾਕਿਆਂ ਤਕ ਵੀ ਕਬਜ਼ਾ ਸੀ ਅਤੇ ਦਖਣੀ ਏਸ਼ੀਆ ’ਚ ਉਨ੍ਹਾਂ ਦੀ ਬਹੁਤ ਜ਼ਿਆਦਾ ਹਰਮਨਪਿਆਰਤਾ ਹੈ।’
ਇਹ ਖ਼ਬਰ ਲਿਖੇ ਜਾਣ ਤਕ ਕੈਨੇਡਾ ਦੀ ਪੀਲ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿਤਾ ਗਿਆ ਸੀ ਤੇ ਉਸ ਦੇ ਅਧਿਕਾਰੀਆਂ ਨੇ ਹਾਲੇ ਇਹੋ ਆਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਂਝ ਪੁਲਿਸ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।