Breaking News

Canada – ਕੈਨੇਡਾ ਵਿੱਚ ‘ਖਾ/ਲਿ/ਸ/ਤਾ/ਨ ਦੂਤਾਵਾਸ’ ਖੁੱਲਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ

Canada – ਕੈਨੇਡਾ ਵਿੱਚ ‘ਖਾਲਿਸਤਾਨ ਦੂਤਾਵਾਸ’ ਖੁੱਲਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ

ਕੈਨੇਡਾ ਵਿੱਚ ਖੁੱਲ੍ਹਿਆ ‘ਖਾਲਿਸਤਾਨ ਦੂਤਾਵਾਸ’, ਰਿਪਬਲਿਕ ਆਫ ਖਾਲਿਸਤਾਨ ਰੱਖਿਆ ਨਾਮ

 

 

 

 

 

 

 

 

ਭਾਰਤੀ ਵਿਦੇਸ਼ ਮੰਤਰਾਲਾ ਜਲਦੀ ਹੀ ਇਸ ‘ਤੇ ਸਖ਼ਤ ਕਾਰਵਾਈ ਕਰ ਸਕਦਾ ਹੈ। ਭਾਰਤ ਕੈਨੇਡਾ ਤੋਂ ਇਸ ਦੂਤਾਵਾਸ ਨੂੰ ਹਟਾਉਣ ਅਤੇ SFJ ਵਰਗੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਸਕਦਾ ਹੈ।

 

 

 

 

 

 

 

 

 

Khalistan News: ਖਾਲਿਸਤਾਨ ਪੱਖੀ ਸੰਗਠਨ SFJ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ ਵਿੱਚ ‘ਰਿਪਬਲਿਕ ਆਫ਼ ਖਾਲਿਸਤਾਨ’ ਦਾ ਦੂਤਾਵਾਸ ਖੋਲ੍ਹਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਕੈਨੇਡੀਅਨ ਸਰਕਾਰ ਦੇ ਫੰਡਾਂ ਨਾਲ ਬਣਾਈ ਗਈ ਸੀ ਅਤੇ ਹਾਲ ਹੀ ਵਿੱਚ 1.5 ਲੱਖ ਡਾਲਰ ਦੀ ਲਾਗਤ ਨਾਲ ਇਸ ਵਿੱਚ ਇੱਕ ਲਿਫਟ ਵੀ ਲਗਾਈ ਗਈ ਹੈ। ਹੁਣ ਇਸ ਇਮਾਰਤ ‘ਤੇ ‘ਰਿਪਬਲਿਕ ਆਫ਼ ਖਾਲਿਸਤਾਨ’ ਦਾ ਬੋਰਡ ਲਗਾਇਆ ਗਿਆ ਹੈ।

 

 

 

 

 

 

 

 

 

 

 

ਇਸ ਇਮਾਰਤ ਨੂੰ ਪਹਿਲਾਂ ਸਥਾਨਕ ਸਿੱਖ ਭਾਈਚਾਰੇ ਲਈ ਇੱਕ ਕਮਿਊਨਿਟੀ ਸੈਂਟਰ ਵਜੋਂ ਵਰਤਿਆ ਜਾਂਦਾ ਸੀ। ਹੁਣ ਖਾਲਿਸਤਾਨ ਪੱਖੀ ਗਤੀਵਿਧੀਆਂ ਵਿੱਚ ਇਸਦੀ ਵਰਤੋਂ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਕਦਮ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧ ਹੋਰ ਵਿਗੜ ਸਕਦੇ ਹਨ।

ਯਾਦ ਕਰਵਾ ਦਈਏ ਕਿ ਸਤੰਬਰ 2023 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ‘ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਪਹਿਲਾਂ ਹੀ ਤਣਾਅ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਅਤੇ ਕੈਨੇਡਾ ਵਿੱਚ ਆਪਣੇ ਕੂਟਨੀਤਕ ਸਟਾਫ਼ ਦੀ ਗਿਣਤੀ ਵੀ ਘਟਾਉਣੀ ਪਈ।

 

 

 

 

 

 

 

 

 

 

 

 

ਹੁਣ ਕੈਨੇਡਾ ਦੇ ਸਰੀ ਸ਼ਹਿਰ ਵਿੱਚ ‘ਰਿਪਬਲਿਕ ਆਫ਼ ਖਾਲਿਸਤਾਨ’ ਦੇ ਕਥਿਤ ਦੂਤਾਵਾਸ ਦੇ ਖੁੱਲ੍ਹਣ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ। ਭਾਰਤ ਲੰਬੇ ਸਮੇਂ ਤੋਂ ਕੈਨੇਡਾ ‘ਤੇ ਖਾਲਿਸਤਾਨੀ ਸੰਗਠਨਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾ ਰਿਹਾ ਹੈ।

ਸੂਤਰਾਂ ਅਨੁਸਾਰ, ਭਾਰਤੀ ਵਿਦੇਸ਼ ਮੰਤਰਾਲਾ ਜਲਦੀ ਹੀ ਇਸ ‘ਤੇ ਸਖ਼ਤ ਕਾਰਵਾਈ ਕਰ ਸਕਦਾ ਹੈ। ਭਾਰਤ ਕੈਨੇਡਾ ਤੋਂ ਇਸ ਦੂਤਾਵਾਸ ਨੂੰ ਹਟਾਉਣ ਅਤੇ SFJ ਵਰਗੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਹੁਣ ਭਾਰਤ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਅਤੇ ਇਸਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਲਿਜਾਇਆ ਜਾ ਸਕਦਾ ਹੈ।

 

 

 

 

 

 

 

 

 

 

 

 

Check Also

Delta Woman’s Fiery Car Crash Was Murder: Brother-in-Law Charged – ਡੈਲਟਾ ‘ਚ ਮਾਰੀ ਗਈ ਪੰਜਾਬਣ ਦੇ ਦਿਓਰ ‘ਤੇ ਚਾਰਜ ਲੱਗੇ

  On October 26, 2025, 30-year-old Mandeep Kaur of Delta, BC died when her car …