ਪਤੰਗ ਦੇ ਲਾਲਚ ’ਚ ਬੱਚੇ ਨਾਲ ਸ਼ਖ਼ਸ ਕਰਦਾ ਰਿਹਾ ਬਦਫੈਲੀ… ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ
ਸਮਰਾਲਾ ਦੇ ਨੇੜਲੇ ਇਕ ਪਿੰਡ ਵਿਚ ਗੁਆਂਢੀ ਵੱਲੋਂ ਚੌਥੀ ਜਮਾਤ ਵਿਚ ਪੜ੍ਹਦੇ 9 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ
ਸਮਰਾਲਾ ਦੇ ਨੇੜਲੇ ਇਕ ਪਿੰਡ ਵਿਚ ਗੁਆਂਢੀ ਵੱਲੋਂ ਚੌਥੀ ਜਮਾਤ ਵਿਚ ਪੜ੍ਹਦੇ 9 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।
ਪੀੜਤ ਬੱਚੇ ਦੇ ਦਾਦਾ ਨੇ ਪੱਤਰਕਾਰਾ ਨੂੰ ਦੱਸਿਆ ਕਿ ਕਥਿਤ ਦੋਸ਼ੀ ਜੋ ਕਿ ਉਨ੍ਹਾਂ ਦਾ ਗੁਆਂਢੀ ਵੀ ਹੈ ਉਸਦਾ ਸਾਡੇ ਘਰ ਵਿਚ ਕਾਫੀ ਆਉਣਾ ਜਾਣਾ ਸੀ ਅਤੇ ਸਾਡੇ ਘਰ ਦੇ ਹਰ ਪ੍ਰੋਗਰਾਮ ਵਿਚ ਉਸਨੂੰ ਪ੍ਰਮੁੱਖ ਥਾਂ ਦਿੱਤੀ ਜਾਂਦੀ ਸੀ | ਪ੍ਰੰਤੂ ਹੁਣ ਕੁਝ ਦਿਨ ਪਹਿਲਾ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਸ ਗੁਆਂਢੀ ਵੱਲੋਂ ਸਾਡੇ ਘਰ ਵਿਚ ਹੀ ਇਸ ਤਰ੍ਹਾਂ ਦਾ ਕਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਵੱਲੋਂ ਮੇਰੇ ਪੋਤੇ ਨੂੰ ਪਤੰਗਾਂ ਦਾ ਲਾਲਚ ਦੇ ਕੇ ਅਜਿਹਾ ਕੁਕਰਮ ਕਰਨ ਤੋਂ ਬਾਅਦ ਉਸਨੂੰ ਡਰਾਇਆ ਧਮਕਾਇਆ ਜਾਂਦਾ ਸੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਨੂੰ ਰੇਲਵੇ ਲਾਇਨ ਉਪਰ ਅਵਾਰਾ ਕੁੱਤਿਆ ਦੇ ਅੱਗੇ ਸੁੱਟ ਦਿੱਤਾ ਜਾਵੇਗਾ | ਪੁਲਿਸ ਵੱਲੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।