ਮਾਂ ਨੇ ਦੋ ਬੱਚਿਆਂ ਸਮੇਤ ਖਾਧਾ ਸਲਫਾਸ, ਤਿੰਨਾਂ ਦੀ ਤੜਫ-ਤੜਫ ਕੇ ਨਿਕਲੀ ਜਾਨ
ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਦੀ 40 ਸਾਲ ਦੀ ਔਰਤ ਵੱਲੋ ਦੋ ਬੱਚਿਆਂ ਸਮੇਤ ਕੋਈ ਜਹਰੀਲੀ ਚੀਜ ਖ਼ਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਦੇਰ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਵਿੱਚ ਨਵਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਤੇ ਫਿਰ ਆਪ ਸਲਫਾਸ ਖਾ ਲਿਆ ਜਿਸ ਕਾਰਣ ਤਿੰਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਵਨੀਤ ਕੌਰ ਜੋ ਪਿੰਡ ਦੀ ਲੰਬੜਦਾਰਨੀ ਵੀ ਸੀ, ਨੇ ਘਰ ‘ਚ ਮਮੂਲੀ ਤਕਰਾਰ ਹੋਣ ਮਗਰੋਂ ਪਹਿਲਾਂ ਆਪਣੇ ਛੇ ਸਾਲ ਦੇ ਪੁੱਤਰ ਨਵਰਾਜ ਸਿੰਘ ਨੂੰ ਅਤੇ ਫੇਰ ਧੀ ਨਮਨਦੀਪ ਕੌਰ ਨੂੰ ਸਲਫਾਸ ਖਵਾ ਦਿੱਤਾ।
ਬਾਅਦ ਵਿੱਚ ਨਵਨੀਤ ਕੌਰ ਖੁਦ ਸਲਫਾਸ ਨਿਗਲ ਲੈਂਦੀ ਹੈ ਜਿਸ ਤੋਂ ਬਾਅਦ ਤਿੰਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ।
ਓਧਰ ਸਰਕਾਰੀ ਹਸਪਤਾਲ ਬਟਾਲਾ ਦੇ ਡਾਕਟਰ ਦਾ ਕਹਿਣਾ ਹੈ ਕੇ ਅੱਜ ਸਵੇਰੇ ਪੁਲਸ ਹਸਪਤਾਲ ਵਿੱਚ ਤਿੰਨ ਲਾਸ਼ਾਂ ਆਇਆ ਸਨ ਜਿਨ੍ਹਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
ਬੇਹੱਦ ਮੰ*ਦਭਾਗੀ ਖ਼ਬਰ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌ*ਤ ਪਤੀ ਨਾਲ ਲੜਾਈ ਮਗਰੋਂ ਪਤਨੀ ਨੇ 2 ਬੱਚਿਆਂ ਸਮੇਤ ਜ਼*ਹਿ*ਰ**ਲੀ ਚੀਜ਼ ਖਾ ਕੇ ਆਪਣੀ ਜ਼ਿੰਦਗੀ ਕੀਤੀ ਖ਼ਤਮ ਪਿੰਡ ਜੋੜਿਆਂ ਕਲਾਂ (ਡੇਰਾ ਬਾਬਾ ਨਾਨਕ)