SGPC ਨੇGNDU ਦੇ VC ਨੂੰ ਸੇਵਾ ਨਿਯਮਾਂ ਸਬੰਧੀ ਕਮੇਟੀ ’ਚੋਂ ਹਟਾਇਆ, ਜਾਣੋ ਕੀ ਹੈ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ’ਚ ਡਾ. ਕਰਮਜੀਤ ਸਿੰਘ, ਆਰਐੱਸਐੱਸ ਮੁਖੀ ਨਾਲ ਚਰਚਾ ਦੌਰਾਨ ਸਿੱਖ ਵਿਰੋਧੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੇ ਨਜ਼ਰ ਆ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਸੇਵਾ ਨਿਯਮਾਂ ਸਬੰਧੀ ਬਣਾਈ ਕਮੇਟੀ ’ਚੋਂ ਹਟਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਇਹ ਫ਼ੈਸਲਾ ਵੀਸੀ ਵੱਲੋਂ ਆਰਐੱਸਐੱਸ ਮੁਖੀ ਨਾਲ ਵਿਚਾਰ-ਚਰਚਾ ਦੌਰਾਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ’ਚ ਡਾ. ਕਰਮਜੀਤ ਸਿੰਘ, ਆਰਐੱਸਐੱਸ ਮੁਖੀ ਨਾਲ ਚਰਚਾ ਦੌਰਾਨ ਸਿੱਖ ਵਿਰੋਧੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੇ ਨਜ਼ਰ ਆ ਰਹੇ ਹਨ। ਇਸ ’ਤੇ ਸੰਗਤ ਨੇ ਇਤਰਾਜ਼ ਪ੍ਰਗਟਾਇਆ ਹੈ। ਸੰਗਤ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਡਾ. ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਸੇਵਾ ਨਿਯਮਾਂ ਬਾਰੇ ਬਣਾਈ ਕਮੇਟੀ ਤੋਂ ਹਟਾ ਦਿੱਤਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬੇਨਕਾਬ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਕਰਮਜੀਤ ਸਿੰਘ ਨੇ ਆਰਐਸਐਸ ਦੇ ਮੋਹਣ ਭਾਗਵਤ ਮੂਹਰੇ ਚਾਪਲੂਸੀ ਮਾਰੀ ਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਵੇਦਾਂ ਤੋਂ ਗੁਰੂ ਨਾਨਕ ਤੱਕ ਗਿਆਨ ਆਉਣ (ਲਿੰਕ) ਦੀ ਖੋਜ ਕਰਨ ਲਈ ਚੇਅਰ ਬਣਾ ਦਿੱਤੀ ਹੈ।
ਇਹ ਤਾਂ ਪੰਜਾਬ ਦੇ ਵਿਦਵਾਨ ਵਰਗ ਦਾ ਹਾਲ ਹੈ। ਵੇਦ ਆਪਣੀ ਥਾਂ ਨੇ, ਪਰ ਵੇਦਾਂ ਦੇ ਗਿਆਨ ਦਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਕਿਵੇਂ ਮੇਲ ਕਰਵਾਉਣਗੇ?
ਵੇਦਾਂ ਦੇ ਸਿਧਾਂਤ ਤਾਂ ਭਾਗਵਤ ਵਰਗੇ ਆਪ ਨਹੀਂ ਮੰਨ ਰਹੇ। ਮੀਟ ਖਾਣ ਵਾਲਿਆਂ ਨੂੰ ਸੁੰਘ ਸੁੰਘ ਕੁੱਟ-ਮਾਰ ਰਹੇ ਨੇ ਜਦੋਂ ਕਿ ਵੇਦਾਂ ਵਾਲੇ ਸਾਰੇ ਮੀਟ ਖਾਂਦੇ ਸਨ।
ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇੱਕ ਓਕਾਂਰ ਤੋਂ ਸ਼ੁਰੂ ਹੁੰਦਾ ਪਰ ਵੇਦਾਂ ਵਿੱਚ ਸਰਬ-ਵਿਆਪੀ ਪ੍ਰਮਾਤਮਾ ਦਾ ਖ਼ਿਆਲ ਨਹੀਂ ਹੈ। ਹਰ ਕੁਦਰਤੀ ਵਰਤਾਰੇ ਜਾਂ ਮਨੁੱਖੀ ਜੀਵਨ ਨਾਲ ਸਬੰਧਤ ਵਿਸ਼ੇ ਲਈ ਅਲੱਗ ਅਲੱਗ ਦੇਵਤੇ ਹਨ।
ਜਿਵੇਂਃ
-ਇੰਦਰ: ਅਸਮਾਨੀ ਸ਼ਕਤੀਆਂ ਨਾਲ ਸਬੰਧਤ, ਬਿਜਲੀ, ਗਰਜਣ, ਯੁੱਧ, ਮੇਘਾਂ ਦੇ ਰਾਜਾ
-ਅਗਨੀ – ਨਰ ਰੂਪ ਵਿੱਚ ਦੂਜੇ ਦੇਵਤਿਆਂ ਨਾਲ ਮੇਲ ਕਰਵਾਉਣ ਦਾ ਦੇਵਤਾ; ਯੱਗ ਦਾ ਪਹਿਰੇਦਾਰ
-ਵਰੁਣਃ ਸਮੁੰਦਰ, ਜਲ, ਨੈਤਿਕ ਕਾਨੂੰਨ, ਬ੍ਰਹਿਮੰਡੀ ਕਰਿਆ ਦਾ ਰਾਖਾ
-ਸੋਮਾਃ ਆਨੰਦ, ਚੰਦ੍ਰਮਾਂ
-ਯਮਃ ਮੌਤ, ਪਿਤਰਾਂ ਦਾ ਰਾਜ
-ਮਿੱਤਰਾਃ ਸੂਰਜ, ਮਿੱਤਰਤਾ, ਚੰਗੇ ਸੰਬੰਧ, ਵਰੁਣ ਦਾ ਸਾਥੀ ਦੇਵਤਾ। ਵਰੁਣ ਤੇ ਮਿੱਤਰਾ ਦੀ ਸਾਥੀ ਜੋੜੇ ਦੇ ਗੁੱਣ ਅਵੇਸਤਾ ਵਿੱਚ ਅਹੂਰਾ ਮਾਜਦਾ (ਮਹਾਨ ਅਸੁਰ) ਵੀ ਹਨ।
-ਵਾਇਉਃ ਹਵਾ, ਜੀਵਨ ਦੀ ਸਾਹ
-ਅਸ਼ਵਿਨੀ ਕੁਮਾਰਃ ਜੁੜਵਾਂ ਦੇਵਤਾ, ਦਵਾਈਆਂ ਦੇ ਰਾਖੇ
-ਦਿਓਸਃ Sky father, ਆਕਾਸ਼ ਦਾ ਰਾਜਾ ਜਾਂ ਪਿਤਾ
ਰਿੱਗ ਵੇਦ ਵਿੱਚ ਮਨੋਕਾਮਨਾ ਜਾਂ ਸਮੱਸਿਆਵਾਂ ਦੇ ਹੱਲ ਲਈ ਅਲੱਗ ਅਲੱਗ ਦੇਵਤਿਆਂ ਨਮਿੱਤ ਕਰਮਕਾਂਡ ਕਰਨ ਦਾ ਵਿਚਾਰ ਹੈ, ਜੋ ਕਿ ਗੁਰੂ ਨਾਨਕ ਦੇ ਦਰਸ਼ਣ ਦੇ ਨੇੜੇ ਤੇੜੇ ਵੀ ਨਹੀਂ।
ਕੀ ਯੂਨੀਵਰਸਿਟੀ ਵਾਲੇ ਤੱਥ ਉਲਟਾ ਕੇ ਸਿੱਖੀ ਦਰਸ਼ਣ ਬਦਲਗੇ ਜਾਂ ਵੇਦਾਂ ਦੇ ਟੀਕੇ ਬਦਲਣਗੇ? ਉਹ ਵੀ ਉਦੋਂ ਜਦੋਂ ਦੁਨੀਆ ਭਰ ਦੇ ਇਤਿਹਾਸਕਾਰ ਵੇਦ ਦੀ ਵਿਚਾਰਧਾਰਾ ਆਰੀਆਵਾਂ ਨਾਲ ਹਿੰਦੂਕੁਸ਼ ਪਾਰੋਂ ਮੱਧ ਪੂਰਬ ਤੋਂ ਆਈ ਦੱਸਦੇ ਹੋਣ।
ਵੇਦਾਂ ਵਿੱਚ ਸੰਗਤ, ਕੀਰਤਨ, ਸਾਰਿਆਂ ਨੂੰ ਸਿੱਖਣ ਵਾਲੇ ਬਣਾਉਣ ਦਾ ਕੋਈ ਖਿਆਲ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦਾ ਮੁੱਢ ਬਰਾਬਰਤਾ ਤੋਂ ਸ਼ੁਰੂ ਕੀਤਾ। ਜਦੋਂ ਕਿ ਰਿੱਗ ਵੇਦ ਦੇ ਪਹਿਲੇ ਸਲੋਕ ਤੋਂ ਹੋਤਰ ਨਾਂ ਦੇ ਪ੍ਰੋਹਿਤ ਨੂੰ ਯੱਗ ਕਰਨ ਦਾ ਹੱਕ ਮਿਲਦਾ ਹੈ।
ਰਿੱਗ ਵੇਦ ਵਿੱਚ ਸਬੰਧਤ ਦੇਵਤੇ ਨਾਲ ਸਬੰਧ ਬਲੀਆਂ ਦੇਣ ਨਾਲ ਬਣਦਾ ਹੈ। ਬੱਤਖ, ਸ੍ਹਾਨ, ਘੋੜੇ ਤੋਂ ਲੈ ਕੇ ਅਨੇਕ ਤਰਾਂ ਦੀ ਬਲੀਆਂ ਦੀ ਫਿਲਾਸਫੀ ਹੈ, ਜਿਸ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਦੂਰ ਦੂਰ ਤੱਕ ਦਾ ਸੰਬੰਧ ਨਹੀਂ। ਇੱਥੇ ਤੱਕ ਮੋਹਣ ਭਾਗਵਤ ਵਰਗੇ ਵੀ ਇਸ ਸਿਧਾਂਤ ਨੂੰ ਨਹੀਂ ਮੰਨਦੇ।
ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦੇ ਸਿਧਾਂਤ ਵਰਗਾ ਵੇਦਾਂ ਵਿੱਚ ਕੁੱਝ ਨਹੀਂ ਹੈ। ਇਸ ਰਬੜ ਨੂੰ ਕਿਵੇਂ ਖਿੱਚਣ ਧੂਣਗੇ ਕਿ ਜਿਹੜਾ ਵੇਦਾਂ ਵਿੱਚ ਮੂਲ਼ੋ ਹੀ ਨਹੀਂ ਹੈ।
ਜੇ ਤਨਖਾਹਾਂ ‘ਤੇ ਚੱਲਣ ਵਾਲਿਆਂ ਨੂੰ ਲੱਗਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਜਾਂ ਅਸੀਂ ਹਾਲੇ ਵੀ ਕੰਨਾਂ ਵਿੱਚ ਪਿਘਰਿਆ ਸਿੱਕਾ ਪੈਣ ਦੇ ਡਰੋਂ ਸਾਹਿਤ ਨਹੀਂ ਪੜ੍ਹ ਰਹੇ ਤਾਂ ਭੁਲੇਖਾ ਕੱਢ ਦੇਣ। ਭਾਗਵਤ ਤੋਂ ਤਨਖਾਹ ਥੋਡੀ ਆਉਂਦੀ ਹੋਊ, ਸਾਨੂੰ ਸਭ ਕੱਝ ਦਿਸਦਾ।
-ਰਮਨਦੀਪ ਸਿੰਘ