Breaking News

Tirupati Laddus: ਤਿਰੁਪਤੀ ਮੰਦਰ ਦੇ ਪਰਸ਼ਾਦ ‘ਚ ਗਾਂ, ਸੂਰ, ਮੱਛੀ ਦੀ ਚਰਬੀ ਦੇ ਅੰਸ਼

Tirupati Laddus: ‘ਤਿਰੂਪਤੀ ਲੱਡੂ’ ਬਣਾਉਣ ‘ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਤਿਰੁਪਤੀ ਮੰਦਰ ਦੇ ਪਰਸ਼ਾਦ ‘ਚ ਗਾਂ, ਸੂਰ, ਮੱਛੀ ਦੀ ਚਰਬੀ ਦੇ ਅੰਸ਼

ਦੇਸ਼ ਹੀ ਨਹੀਂ ਬਲਕਿ ਦੁਨੀਆ ਭਰ ‘ਚ ਆਸਥਾ ਦਾ ਕੇਂਦਰ ਮੰਨੇ ਜਾਂਦੇ ਤਿਰੂਪਤੀ ਦੇ ਸ਼੍ਰੀ ਵੈਂਕਟੇਸ਼ਵਰ ਮੰਦਰ ਦੇ ਚੜ੍ਹਾਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।

ਦੇਸ਼ ਹੀ ਨਹੀਂ ਬਲਕਿ ਦੁਨੀਆ ਭਰ ‘ਚ ਆਸਥਾ ਦਾ ਕੇਂਦਰ ਮੰਨੇ ਜਾਂਦੇ ਤਿਰੂਪਤੀ ਦੇ ਸ਼੍ਰੀ ਵੈਂਕਟੇਸ਼ਵਰ ਮੰਦਰ ਦੇ ਚੜ੍ਹਾਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਤਿਰੂਪਤੀ ਬਾਲਾਜੀ ਮੰਦਰ ਦੇ ਨਾਂ ਨਾਲ ਮਸ਼ਹੂਰ ਇਸ ਮੰਦਰ ‘ਚ ਪ੍ਰਸਾਦ ਵਜੋਂ ਚੜ੍ਹਾਏ ਜਾਣ ਵਾਲੇ ਲੱਡੂਆਂ ‘ਚ ਜਾਨਵਰਾਂ ਦੀ ਚਰਬੀ ਮਿਲਾਈ ਜਾਂਦੀ ਹੈ। ਇਹ ਦਾਅਵਾ ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਨੇ ਕੀਤਾ ਹੈ। ਆਓ ਜਾਣਦੇ ਹਾਂ ਲੈਬ ਰਿਪੋਰਟ ਕੀ ਕਹਿੰਦੀ ਹੈ।

Lab report of samples sent from Tirumala Tirupati Devasthanam that were sent to National Dairy Development Board in Gujarat for testing.

TDP spokesperson Anam Venkata Ramana Reddy says, “…The lab reports of samples certify that beef tallow and animal fat – lard, and fish oil were used in the preparation of ghee which was supplied to Tirumala and also the S value is only 19.7”

Nellore, Andhra Pradesh | TDP spokesperson Anam Venkata Ramana Reddy says, “CM N Chandrababu Naidu had stated yesterday that animal fat was used as one of the ingredients for the preparation of ghee which was supplied to Tirumala Tirupati Devasthanam. The lab reports of samples which were sent for testing to National Dairy Development Board in Gujarat certify that beef tallow and animal fat – lard, and fish oil were used in the preparation of ghee which was supplied to Tirumala and also the S value is only 19.7…This is an affront to Hindu religion…The ‘prasadam’ which is offered to the Lord thrice a day has been mixed with this ghee…We hope that justice will be done and Lord Govind will forgive us for whatever mistakes that have been committed.”

ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਦਾ ਦੋਸ਼ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਦੀ ਪਾਰਟੀ ਵਾਈਐੱਸਆਰਸੀਪੀ ‘ਤੇ ਲਗਾਇਆ ਹੈ, ਜੋ ਕੁਝ ਮਹੀਨੇ ਪਹਿਲਾਂ ਤੱਕ ਸੱਤਾ ‘ਚ ਸੀ। ਉਸਨੇ ਦਾਅਵਾ ਕੀਤਾ ਹੈ ਕਿ ਵਾਈਐਸਆਰਸੀਪੀ ਦੇ ਸ਼ਾਸਨ ਦੌਰਾਨ, ਤਿਰੂਪਤੀ ਮੰਦਰ ਵਿੱਚ ਉਪਲਬਧ ਲੱਡੂ ਪ੍ਰਸ਼ਾਦ ਘਿਓ ਤੋਂ ਬਣਾਇਆ ਗਿਆ ਸੀ ਜਿਸ ਵਿੱਚ ਜਾਨਵਰਾਂ ਦੀ ਚਰਬੀ ਹੁੰਦੀ ਸੀ। ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੁਆਰਾ ਚਲਾਏ ਜਾ ਰਹੇ ਇਸ ਮੰਦਰ ਦੇ ਚੜ੍ਹਾਵੇ ਵਿੱਚ ਬੇਨਿਯਮੀਆਂ ਦਾ ਇਹ ਦਾਅਵਾ ਕੇਂਦਰੀ ਪ੍ਰਯੋਗਸ਼ਾਲਾ ਦੀ ਰਿਪੋਰਟ ਦੇ ਆਧਾਰ ‘ਤੇ ਕੀਤਾ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਲੈਬ ਰਿਪੋਰਟ ਵਿੱਚ ਕੀ ਹੈ।

ਟੀਡੀਪੀ ਨੇ ਜਿਸ ਲੈਬ ਰਿਪੋਰਟ ਦਾ ਹਵਾਲਾ ਦਿੱਤਾ ਹੈ, ਉਹ ਗੁਜਰਾਤ ਦੀ ਹੈ। NDTV ਦੀ ਰਿਪੋਰਟ ਦੇ ਅਨੁਸਾਰ, ਗੁਜਰਾਤ ਵਿੱਚ ਕੇਂਦਰ ਸਰਕਾਰ ਦੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦਾ ਪਸ਼ੂ ਧਨ ਅਤੇ ਭੋਜਨ ਵਿਸ਼ਲੇਸ਼ਣ ਅਧਿਐਨ ਕੇਂਦਰ ਹੈ। ਇਸ ਅਧਿਐਨ ਕੇਂਦਰ ਦੀ ਲੈਬ ਵਿੱਚ ਪ੍ਰਸਾਦ ਦੇ ਲੱਡੂਆਂ ਦੀ ਜਾਂਚ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਰਿਪੋਰਟ ਦਿੱਤੀ ਗਈ ਹੈ।