Punjab –
ਗ੍ਰੰਥੀ ਸਿੰਘ ਪਿਓ ਤੇ ਮਜ਼ਦੂਰੀ ਕਰਦੀ ਮਾਂ ਦੀਆਂ ਤਿੰਨੋਂ ਧੀਆਂ ਨੇ ਇਕ ਵਾਰ ‘ਚ ਕਿਵੇਂ UGC Net ਕੀਤਾ Clear
ਗਰੀਬੀ ਦੀ ਹਿੱਕ ਚੀਰਨ ਵਾਲੀਆਂ ਧੀਆਂ ਦੀ ਸੁਣੋਂ ਮਿਹਨਤ ਦੀ ਕਹਾਣੀ !
ਇਹ ਮਾਣ ਵਾਲੀ ਗੱਲ ਹੈ ਕਿ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਦੀਆਂ ਤਿੰਨ ਧੀਆਂ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਰੁਜ਼ਗਾਰ ਨਾਲ ਸਬੰਧਤ ਪ੍ਰੀਖਿਆ ਪਾਸ ਕੀਤੀ ਹੈ।
ਉਨ੍ਹਾਂ ਦੀ ਮਾਂ ਦਿਹਾੜੀਦਾਰ ਹੈ ਅਤੇ ਪਿਤਾ ਗੁਰਦੁਆਰੇ ਵਿੱਚ ਗ੍ਰੰਥੀ ਹਨ।
ਪੰਜਾਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਲਗਭਗ 70 ਹਜ਼ਾਰ ਲੋਕ ਕੰਮ ਕਰਦੇ ਹੋਣਗੇ। ਭਾਵੇਂ ਉਨ੍ਹਾਂ ਨੂੰ ਸੀਮਤ ਤਨਖਾਹ ਮਿਲਦੀ ਹੈ, ਪਰ ਸਮਾਜ ਵਿੱਚ ਸਤਿਕਾਰ ਬਹੁਤ ਹੈ।
ਕੋਈ ਇਹ ਜਾਨਣ ਦੀ ਵੀ ਖੇਚਲ ਨਹੀਂ ਕਰਦਾ ਕਿ ਉਹ ਕਿਸ ਜਾਤੀ ਪਿਛੋਕੜ ਜਾਂ ਭਾਈਚਾਰੇ ਤੋਂ ਆਉਂਦੇ ਹਨ।
ਅਸੀਂ ਕੁਝ ਮਸ਼ਹੂਰ ਹੋਈਆਂ ਪਰ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਵੀ ਲਿਖ ਰਹੇ ਹਾਂ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਦਲਿਤ ਜਾਂ ਪਛੜੇ ਭਾਈਚਾਰਿਆਂ ਵਿੱਚੋਂ ਆਉਂਦੇ ਹਨ ਪਰ ਨਫ਼ਰਤੀ ਲਾਣਾ ਪ੍ਰਚਾਰ ਕਰਦਾ ਹੈ ਕਿ ਉਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਜਾਂ ਬਰਾਬਰ ਨਹੀਂ ਬੈਠਣ ਦਿੱਤਾ ਜਾਂਦਾ।
ਸ਼੍ਰੋਮਣੀ ਕਮੇਟੀ ਕਰੀਬ 23 ਹਜ਼ਾਰ ਨੂੰ ਰੁਜ਼ਗਾਰ ਦਿੰਦੀ ਹੈ ਅਤੇ ਬਾਕੀ ਦੇ ਹੋਰ ਪਿੰਡਾਂ ਦੇ ਕਰੀਬ 20,000 ਗੁਰਦੁਆਰਿਆਂ ਵਿੱਚ ਕੰਮ ਕਰਦੇ ਹਨ।
ਰੁਟੀਨ ਵਿਚ ਆਉਣ ਵਾਲੀ ਸੇਵਾ ਜਾਂ ਭੇਟਾ ਦਾ ਵੱਡਾ ਹਿੱਸਾ, ਸ਼ਾਇਦ ਕਈ ਜਗ੍ਹਾ 80-90 ਪ੍ਰਤੀਸ਼ਤ ਉਨ੍ਹਾਂ ਦੀਆਂ ਤਨਖਾਹਾਂ ਵੱਲ ਜਾਂਦਾ ਹੈ।
ਕਰੀਬ ਦੋ ਕਰੋੜ ਸਿੱਖ ਹਨ ਅਤੇ ਹਰੇਕ ਵੱਲੋਂ ਔਸਤਨ ਕਰੀਬ 500 ਰੁਪਏ ਸੇਵਾ/ਦਾਨ ਵਿੱਚ ਪੈਂਦੇ ਹਨ ਜੋ ਕੁੱਲ 1000 ਕਰੋੜ ਬਣਦਾ ਹੈ। ਇਸ ਤਰ੍ਹਾਂ ਇਹਨਾਂ 70 ਹਜ਼ਾਰ ਗ੍ਰੰਥੀ ਜਾਂ ਹੋਰ ਸੇਵਾਦਾਰਾਂ ਨੂੰ ਪ੍ਰਤੀ ਸਾਲ ਲਗਭਗ ਦੋ ਲੱਖ ਰੁਪਏ ਮਿਲਦੇ ਹਨ।
ਪਰ ਫਿਰ ਵੀ ਟਰਾਂਸ ਗੰਗਾ ਬੈਲਟ ਦਾ ਬਿਰਤਾਂਤ ਪੰਜਾਬ ‘ਤੇ ਥੋਪਿਆ ਜਾਂਦਾ ਹੈ ਕਿ ਲੋਕ ਵਿਤਕਰੇ ਕਾਰਨ ਡੇਰੇ ਜਾਂਦੇ ਹਨ। ਅਸਲੀਅਤ ਇਹ ਹੈ ਕਿ ਡੇਰਾ ਕਿਸੇ ਨੂੰ ਰੁਜ਼ਗਾਰ ਨਹੀਂ ਦਿੰਦਾ। ਨਹੀਂ ਤਾਂ ਬਹੁਤ ਸਾਰੀਆਂ ਕਾਰਾਂ ਅਤੇ ਹਵਾਈ ਜਹਾਜ਼ਾਂ ਲਈ ਪੈਸੇ ਕਿੱਥੋਂ ਆਉਣਗੇ।
ਇਸ ਲਈ ਟਰਾਂਸ ਗੰਗਾ ਬੈਲਟ ਦੇ ਇਸ ਝੂਠੇ ਬਿਰਤਾਂਤ ਵਿੱਚ ਨਾ ਫਸੋ ਅਤੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰੋ। ਉਨ੍ਹਾਂ ‘ਤੇ ਨਿਗ੍ਹਾ ਵੀ ਰੱਖੋ। ਤੁਹਾਡਾ ਦਾਨ ਜ਼ਰੂਰ ਕੰਮ ਆਉਂਦਾ ਹੈ।
ਇਹੋ ਜਿਹੇ ਮਿਹਨਤੀ ਬੱਚਿਆਂ ਦੀ ਲੋੜ ਮੁਤਾਬਕ ਪੜ੍ਹਾਈ ਲਈ ਜ਼ਰੂਰ ਮੱਦਦ ਕਰੋ।
ਕੈਂਸਰ ਚੈਰਿਟੀ ਦੇ ਨਾਂ ‘ਤੇ ਧੰਦਾ ਚਲਾ ਰਹੇ ਗੰਜੇ ਨੂੰ ਦਾਨ ਕਰਨ ਦੀ ਕੋਈ ਲੋੜ ਨਹੀਂ ਹੈ, ਨਾ ਉਸਦੀਆਂ ਗੱਲਾਂ ਵਿੱਚ ਆਉਣ ਦੀ।
#Unpopular_Opinions
#Unpopular_Ideas
#Unpopular_Facts