USA -ਅਮਰੀਕਾ ‘ਚ 7 ਗੁਜਰਾਤੀਆਂ ਸਮੇਤ ਕੁੱਲ 9 ਜਣਿਆਂ ‘ਤੇ 9.5 ਮਿਲੀਅਨ ਡਾਲਰ ਦੇ ਘੁਟਾਲੇ ਦਾ ਦੋਸ਼
ਅਮਰੀਕਾ ‘ਚ 7 ਗੁਜਰਾਤੀਆਂ ਸਮੇਤ ਕੁੱਲ 9 ਜਣਿਆਂ ‘ਤੇ 9.5 ਮਿਲੀਅਨ ਡਾਲਰ ਦੇ ਘੁਟਾਲੇ ਦਾ ਦੋਸ਼
ਅਮਰੀਕਾ ‘ਚ ਸੱਤ ਗੁਜਰਾਤੀਆਂ ਸਮੇਤ ਕੁੱਲ 9 ਜਣਿਆਂ ਤੇ ਗੈਰ-ਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਫੈਡਰਲ ਗ੍ਰੈਂਡ ਜਿਊਰੀ ਨੇ 9.5 ਮਿਲੀਅਨ ਡਾਲਰ ਦੇ ਘੁਟਾਲੇ ਵਿਚ ਸ਼ਾਮਲ ਲੋਕਾਂ ਵਿਰੁੱਧ ਦੋਸ਼ ਤੈਅ ਕੀਤੇ ਹਨ।
ਇਹ ਗੇਮਿੰਗ ਮਸ਼ੀਨਾਂ ਦੱਖਣ-ਪੱਛਮੀ ਮਿਸੂਰੀ ਵਿਚ ਛੇ ਵੱਖ-ਵੱਖ ਥਾਵਾਂ ‘ਤੇ ਚੱਲਦੀਆਂ ਸਨ। ਇਸ ਮਾਮਲੇ ਵਿਚ ਜਿਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ ਵਿਚ ਵਾਸ਼ਿੰਗਟਨ ਦੇ ਰਾਹੁਲ ਪਟੇਲ, ਜਾਰਜੀਆ ਦੇ ਮਨੀਸ਼ ਪਟੇਲ, ਤੁਸ਼ਾਰ ਪਟੇਲ ਅਤੇ ਮਿਤੁਲ ਬਾਰੋਟ, ਨਿਊਯਾਰਕ ਦੇ ਸੁਨੀਲ ਪਟੇਲ, ਕੋਲੋਰਾਡੋ ਦੇ ਹਰਸ਼ਦ ਚੌਧਰੀ ਅਤੇ ਅਰਕਾਨਸਾਸ ਦੇ ਵਿਪੁਲ ਪਟੇਲ ਦੇ ਨਾਂ ਸ਼ਾਮਲ ਹਨ।
ਸਾਰੇ ਦੋਸ਼ੀ ਭਾਰਤੀ ਨਾਗਰਿਕ ਦੱਸੇ ਜਾਂਦੇ ਹਨ, ਜਦੋਂਕਿ ਉਨ੍ਹਾਂ ਤੋਂ ਇਲਾਵਾ ਜਾਰਜੀਆ ਦੇ ਮੁਹੰਮਦ ਇਫਤਿਖਾਰ ਅਲੀ ਅਤੇ ਨਿਊਯਾਰਕ ਦੇ ਅਸਗਰ ਅਲੀ ਵੀ ਇਸ ਮਾਮਲੇ ਵਿਚ ਦੋਸ਼ੀ ਹਨ।