Breaking News

‘ਡੰਕੀ ਰੂਟ’ ਰਾਹੀਂ ਯਾਤਰੀ ਨੂੰ ਅਮਰੀਕਾ ਭੇਜਣ ਵਾਲਾ ਪੰਜਾਬੀ ਗਾਇਕ ਗ੍ਰਿਫਤਾਰ

Punjabi singer held for trying to send man to US through donkey route

The authorities suspected that the missing pages contained either fake visas or fake immigration stamps. A case was registered under the relevant sections of the law, and Gurpreet was arrested.


ਦਿੱਲੀ ਪੁਲਸ ਨੇ ਪੰਜਾਬੀ ਗਾਇਕ ਫਤਹਿਜੀਤ ਸਿੰਘ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ.ਜੀ.ਆਈ.) ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ, ਜੋ ਲੋਕਾਂ ਨੂੰ ਫਰਜ਼ੀ ਵੀਜ਼ਿਆਂ ‘ਤੇ ਅਮਰੀਕਾ ਭੇਜਣ ਵਾਲੇ ਗਿਰੋਹ ਨਾਲ ਕਥਿਤ ਤੌਰ ‘ਤੇ ਸ਼ਾਮਲ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਬੁੱਧਵਾਰ ਨੂੰ ਉਸ ਸਮੇਂ ਕੀਤੀ ਗਈ ਜਦੋਂ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਸਿੰਘ ਅਤੇ ਗੈਂਗ ਦੇ ਹੋਰ ਮੈਂਬਰ ‘ਡੰਕੀ ਰੂਟ’ ਰਾਹੀਂ ਇਕ ਯਾਤਰੀ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਦੀ ਡਿਪਟੀ ਕਮਿਸ਼ਨਰ (ਆਈ.ਜੀ.ਆਈ.) ਊਸ਼ਾ ਰੰਗਨਾਨੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਪੇਸ਼ੇ ਤੋਂ ਗਾਇਕ ਹੈ।

ਉਸ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਹ ਦੁਨੀਆਂ ਭਰ ਵਿੱਚ ਗਾਇਕੀ ਦੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਚੁੱਕਾ ਹੈ। ‘ਡੰਕੀ ਰੂਟ’ ਇੱਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਤਕਨੀਕ ਹੈ ਜੋ ਦੇਸ਼ਾਂ ਵਿੱਚ ਅਣਅਧਿਕਾਰਤ ਪ੍ਰਵੇਸ਼ ਲਈ ਵਰਤੀ ਜਾਂਦੀ ਹੈ।

A 42-year-old Punjabi singer was arrested by the Delhi Police for attempting to illegally send a man to the United States by arranging a fake visa on his passport, an official said on Thursday.

The accused, identified as Fatehjit Singh, was involved in a syndicate that lured victims with promises of sending them to the US via a convoluted route at cheaper rates.

Sharing details of the case, Deputy Commissioner of Police (IGI-A), Usha Rangnani said that a passenger named Gurpreet Singh arrived at IGI Airport, Delhi, from Almaty, Kazakhstan, on March 8 as a deportee.