ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕਰਨਾਟਕ ਦਾ ਯੋਗ ਗੁਰੂ ਗ੍ਰਿਫ਼ਤਾਰ
ਪਿਛਲੇ ਜਨਮ ਦਾ ਰਿਸ਼ਤਾ ਦੱਸਦਿਆਂ ਪੀੜਤਾ ਨੂੰ ਵਰਗਲਾ ਕੇ 2021 ਤੇ 2022 ਦੌਰਾਨ ਕੀਤਾ ਜਿਨਸੀ ਸ਼ੋਸ਼ਣ
‘ਪਿਛਲੇ ਜਨਮ ‘ਚ ਸੀ ਮੇਰਾ ਤੁਹਾਡੇ ਨਾਲ ਰਿਸ਼ਤਾ’ ਇਹ ਦਾਅਵਾ ਕਰਕੇ ਯੋਗਾ ਟੀਚਰ NRI ਔਰਤ ਨਾਲ ਕਰਦਾ ਰਿਹਾ ਰੇਪ, ਗਰਭਵਤੀ ਹੋਣ ‘ਤੇ ਖੁੱਲ੍ਹਿਆ ਰਾਜ਼
Yoga Guru held for allegedly raping NRI woman: ਪੁਲੀਸ ਨੇ ਇਥੇ ਬੁੱਧਵਾਰ ਨੂੰ ਇਕ ਯੋਗ ਗੁਰੂ ਨੂੰ ਇਕ ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਇਸ ਜ਼ਿਲ੍ਹੇ ਦੇ ਮੱਲੇਨਾਹੱਲੀ ਵਿਚ ਸਥਿਤ ਕੇਵਲਾ ਫਾਊਂਡੇਸ਼ਨ ਦੇ ਪ੍ਰਦੀਪ ਉੱਲਾਲ (54) ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਮੁਲਜ਼ਮ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦਾ ਪੀੜਤਾ ਨਾਲ ਪਿਛਲੇ ਜਨਮ ਦਾ ਰਿਸ਼ਤਾ ਹੈ। ਪੀੜਤ ਔਰਤ ਪੰਜਾਬ ਨਾਲ ਸਬੰਧਤ ਹੈ ਅਤੇ ਇਸ ਵੇਲੇ ਅਮਰੀਕਾ ਦੇ ਕੈਲੀਫੋਰਨੀਆ ਦੀ ਵਸਨੀਕ ਹੈ।
ਪੀੜਤਾ ਨੇ ਦੋਸ਼ ਲਾਇਆ ਕਿ ਉਹ 2021 ਤੇ 2022 ਦੌਰਾਨ ਤਿੰਨ ਵਾਰ ਯੋਗ ਗੁਰੂ ਦੇ ਆਸ਼ਰਮ ਗਈ, ਜਿਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਯੋਗ ਗੁਰੂ ਨੇ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ ਅਤੇ ਕਿਹਾ ਕਿ ਉਨ੍ਹਾਂ ਦਾ ਪਿਛਲੇ ਜਨਮ ਦਾ ਰਿਸ਼ਤਾ ਹੈ। ਮੁਲਜ਼ਮ ਨੇ ਉਸ ਨਾਲ ਅਧਿਆਤਮਕ ਗੱਲਾਂ ਕੀਤੀਆਂ।
ਪੀੜਤਾ 2021 ਵਿਚ ਕੈਲੀਫੋਰਨੀਆ ਪਰਤਣ ਪਿੱਛੋਂ 2 ਫਰਵਰੀ, 2022 ਨੂੰ ਦਸ ਦਿਨਾਂ ਲਈ ਯੋਗ ਗੁਰੂ ਦੇ ਆਸ਼ਰਮ ਆਈ। ਇਸ ਦੌਰਾਨ ਉਸ ਨਾਲ ਪੰਜ-ਛੇ ਵਾਰ ਸਬੰਧ ਬਣਾਏ ਗਏ।
ਉਹ ਉਸੇ ਸਾਲ ਜੁਲਾਈ ਵਿਚ ਫਿਰ 21 ਦਿਨਾਂ ਲਈ ਆਸ਼ਰਮ ਆਈ। ਇਸ ਦੌਰਾਨ ਵੀ ਉਸ ਨਾਲ ਜਬਰ ਜਨਾਹ ਕੀਤਾ ਗਿਆ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਸ਼ਿਕਾਇਤ ਮੁਤਾਬਕ ਇਸ ’ਤੇ ਮੁਲਜ਼ਮ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ।
ਕਰਨਾਟਕ ‘ਚ ਪੁਲਸ ਨੇ ਇਕ ਯੋਗਾ ਟੀਚਰ ਨੂੰ ਬਲਾਤਕਾਰ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਚਿਕਮਗਲੁਰੂ ਜ਼ਿਲ੍ਹੇ ਦੀ ਹੈ। ਯੋਗਾ ਟੀਚਰ ਨੇ ਇੱਕ ਗੈਰ-ਰਿਵਾਸੀ ਭਾਰਤੀ (NRI) ਔਰਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।
ਮੁਲਜ਼ਮ ਦੀ ਪਛਾਣ 54 ਸਾਲਾ ਪ੍ਰਦੀਪ ਉੱਲਾਲ ਵਜੋਂ ਹੋਈ
ਔਰਤ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਫੜ ਲਿਆ ਗਿਆ। ਦੋਸ਼ੀ ਚਿਕਮਗਲੁਰੂ ਕੇਵਲਾ ਫਾਊਂਡੇਸ਼ਨ ਚਲਾਉਂਦਾ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376 (2) (ਐਨ) ਤਹਿਤ ਕੇਸ ਦਰਜ ਕਰ ਲਿਆ ਹੈ।
ਪੀੜਤਾ ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿੰਦੀ ਹੈ
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਔਰਤ ਮੂਲ ਰੂਪ ਤੋਂ ਪੰਜਾਬ ਦੀ ਰਹਿਣ ਵਾਲੀ ਹੈ। ਪਰ ਉਹ 2000 ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੀ ਹੈ। ਆਪਣੀ ਸ਼ਿਕਾਇਤ ‘ਚ ਮਹਿਲਾ ਨੇ ਯੋਗਾ ਟੀਚਰ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਹ ਤਿੰਨ ਵਾਰ ਕਰਨਾਟਕ ਵਿੱਚ ਉਲਾਲ ਜਾ ਚੁੱਕੀ ਹੈ। ਮਹਿਲਾ ਦੋਸ਼ੀ ਤੋਂ ਆਨਲਾਈਨ ਯੋਗਾ ਕਲਾਸਾਂ ਲੈਂਦੀ ਸੀ।
ਮਹਿਲਾ ਦੀ ਸ਼ਿਕਾਇਤ ਮੁਤਾਬਕ ਦੋਸ਼ੀ ਯੋਗਾ ਟੀਚਰ ਉਸ ਨੂੰ ਦੱਸਦਾ ਸੀ ਕਿ ਉਨ੍ਹਾਂ ਦਾ ਪਿਛਲੇ ਜਨਮ ‘ਚ ਰਿਸ਼ਤਾ ਸੀ। ਉਸ ਨੇ ਅਧਿਆਤਮਿਕਤਾ, ਊਰਜਾ ਅਤੇ ਬ੍ਰਹਮ ਪਿਆਰ ਬਾਰੇ ਗੱਲ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਦੌਰਾਨ ਔਰਤ ਗਰਭਵਤੀ ਵੀ ਹੋ ਗਈ। ਹਾਲਾਂਕਿ ਉਸ ਦਾ ਗਰਭਪਾਤ ਹੋ ਚੁੱਕਾ ਹੈ।