ਇੱਕ ASI ਦਾ ਮਸਲਾ ਤਾਂ ਜ਼ਰੂਰੀ ਹੈ ਪਰ ਪੰਜਾਬ ਅਤੇ ਸਿੱਖਾਂ
ਖਿਲਾਫ ਫੈਲਾਈ ਜਾ ਰਹੀ ਨਫ਼ਰਤ ‘ਤੇ ਗੱਲ ਨਹੀਂ ਸੁਣ ਰਹੀ ਭਗਵੰਤ ਮਾਨ ਸਰਕਾਰ
ਕਾਂਗਰਸੀ ਵਿਧਾਇਕ ਸ੍ਰ ਪ੍ਰਗਟ ਸਿੰਘ ਨੇ ਅੱਜ ਵਿਧਾਨ ਸਭਾ ਵਿੱਚ ਸੋਸ਼ਲ ਮੀਡੀਆ ‘ਤੇ ਸਿੱਖਾਂ ਖਿਲਾਫ ਸ਼ਰੇਆਮ ਫੈਲਾਈ ਜਾ ਰਹੀ ਨਫਰਤ ਅਤੇ ਇਸ ਮਾਮਲੇ ਵਿੱਚ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਬਿਲਕੁਲ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਬੇਹੱਦ ਗੰਭੀਰ ਮੁੱਦਾ ਉਠਾਇਆ।
ਵਿਧਾਨ ਸਭਾ ਵਿੱਚ ਉਨ੍ਹਾਂ ਇਹ ਖੁਲਾਸਾ ਵੀ ਕੀਤਾ ਕਿ 4 ਮਹੀਨੇ ਪਹਿਲਾਂ ਇਸ ਖਿਲਾਫ ADGP ਸਾਈਬਰ ਕ੍ਰਾਈਮ ਨੂੰ ਉਨ੍ਹਾਂ ਇੱਕ ਸ਼ਿਕਾਇਤ ਵੀ ਦਿੱਤੀ ਪਰ ਬਿਲਕੁਲ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਦੱਸਿਆ ਕਿ ਵਿਧਾਨ ਸਭਾ ਦੇ ਸਪੀਕਰ ਨੇ ਖੁਦ ਇਹੋ ਜਿਹੇ ਇਕ ਮਾਮਲੇ ਵਿੱਚ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਪਰ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ।
ਪ੍ਰਗਟ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਮਸਲੇ ‘ਤੇ ਸ਼੍ਰੋਮਣੀ ਕਮੇਟੀ ਨੇ ਵੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਨ੍ਹਾਂ ਖੁਲਾਸਿਆਂ ਤੋਂ ਇਹੋ ਜਿਹੇ ਗੰਭੀਰ ਮਸਲੇ ‘ਤੇ ਪੰਜਾਬ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਦਾ ਰਵੱਈਆ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੈ।
ਵਿਧਾਨ ਸਭਾ ਦੀ ਕਾਰਵਾਈ ਸੁਣਦਿਆਂ ਇਹ ਪਤਾ ਵੀ ਲੱਗਦਾ ਹੈ ਕਿ ਇਸ ਦੌਰਾਨ ਮੰਤਰੀ ਕੁਲਦੀਪ ਧਾਲੀਵਾਲ ਨੇ ਕਾਂਗਰਸੀ ਵਿਧਾਇਕ ਨੂੰ ਟੋਕਿਆ ਵੀ। ਸਪੀਕਰ ਨੇ ਇਸ ‘ਤੇ ਹੋਰ ਚਰਚਾ ਦਾ ਵਕਤ ਨਹੀਂ ਦਿੱਤਾ।
ਇਹ ਬੜੀ ਚੰਗੀ ਗੱਲ ਹੈ ਕਿ ਏਨਾ ਗੰਭੀਰ ਮੁੱਦਾ ਵਿਧਾਨ ਸਭਾ ਵਿੱਚ ਉੱਠਿਆ।
“ਆਪ” ਦੇ ਰਾਜਸਭਾ ਮੈਂਬਰ ਸ੍ਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਇਸ ਮੁੱਦੇ ਨੂੰ ਰਾਜ ਸਭਾ ਵਿੱਚ ਬੜੀ ਚੰਗੀ ਤਰ੍ਹਾਂ ਚੁੱਕਿਆ ਸੀ। ਉਨ੍ਹਾਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਵੀ ਦਿੱਤਾ ਤੇ ਨਾਲ ਹੀ ਸਿੱਖਾਂ ਖਿਲਾਫ ਫੈਲਾਈ ਜਾ ਰਹੀ ਨਫਰਤ ‘ਤੇ ਇੱਕ ਡੋਜੀਅਰ ਵੀ।
ਅਸੀਂ ਪਹਿਲਾਂ ਵੀ ਇਸ ਮਸਲੇ ‘ਤੇ ਕਈ ਵਾਰ ਪੋਸਟਾਂ ਪਾਈਆਂ ਨੇ। ਟਵਿਟਰ ‘ਤੇ ਕਈ ਸੱਜਣ, ਖਾਸ ਕਰਕੇ Tracking Hate Against Sikhs ਵਾਲਾ ਹੈਂਡਲ, ਬਹੁਤ ਵਧੀਆ ਤਰੀਕੇ ਨਾਲ ਸਿੱਖਾਂ ਖਿਲਾਫ ਫੈਲਾਈ ਜਾ ਰਹੀ ਨਫਰਤ ਨੂੰ ਨੰਗਾ ਕਰ ਰਹੇ ਨੇ।
ਜਿਹੜੇ ਹਿੰਦੂਤਵੀ ਹੈਂਡਲ ਇਹ ਜ਼ਹਿਰ ਫੈਲਾ ਰਹੇ ਨੇ, ਉਹ ਨਾ ਸਿਰਫ ਸਿੱਖਾਂ ਖਿਲਾਫ ਸਾਰੇ ਮੁਲਕ ਵਿੱਚ ਵੱਡੇ ਪੱਧਰ ‘ਤੇ ਹਿੰਸਾ ਦਾ ਮਾਹੌਲ ਤਿਆਰ ਕਰ ਰਹੇ ਨੇ ਸਗੋਂ ਪੰਜਾਬ ਵਿੱਚ ਵੀ ਹਿੰਦੂ ਅਤੇ ਸਿੱਖਾਂ ਵਿੱਚ ਦਫੇੜ ਪਾਉਣੀ ਚਾਹੁੰਦੇ ਨੇ।
ਕੀ ਪੰਜਾਬ ਦਾ ਮੁੱਖ ਮੰਤਰੀ, ਸੱਤਾਧਾਰੀ ਪਾਰਟੀ ਦੇ ਆਗੂ ਅਤੇ ਪੰਜਾਬ ਦਾ ਡੀਜੀਪੀ ਦੱਸ ਸਕਦੇ ਨੇ ਕਿ ਉਨ੍ਹਾਂ ਦੀ ਇਸ ਮਸਲੇ ‘ਤੇ ਪਹੁੰਚ ਫਿਰਕੂ ਵਿਤਕਰੇ ਵਾਲੀ ਕਿਉਂ ਨਹੀਂ ਸਮਝੀ ਜਾਣੀ ਚਾਹੀਦੀ?
ਇੱਕ ASI ਦਾ ਮਸਲਾ ਤਾਂ ਸਰਕਾਰ ਲਈ ਜ਼ਰੂਰੀ ਹੈ ਪਰ ਪੰਜਾਬ ਅਤੇ ਸਿੱਖਾਂ ਖਿਲਾਫ ਫੈਲਾਈ ਜਾ ਰਹੀ ਨਫ਼ਰਤ ‘ਤੇ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ।
ਰਾਜ ਸਭਾ ਵਿੱਚ ਇਹਨਾਂ ਦੇ ਮੈਂਬਰ Vikramjit Sahney ਨਫ਼ਰਤੀ ਏਜੰਡੇ ਖਿਲਾਫ ਕਾਨੂੰਨ ਬਣਾਉਣ ਦੀ ਗੱਲ ਕਰਦੇ ਹਨ ਪਰ ਪੰਜਾਬ ਵਿੱਚ Bhagwant Mann ਸਰਕਾਰ BJP ਦੇ ਕਦਮਾਂ ‘ਤੇ ਚਲਦਿਆਂ ਨਫ਼ਰਤ ਫੈਲਾਉਣ ਵਾਲਿਆਂ ਦੇ ਹੱਕ ਵਿੱਚ ਖੜ੍ਹੀ ਹੈ।
ਸਿੱਖਾਂ ਖਿਲਾਫ ਸ਼ਰੇਆਮ ਫੈਲਾਈ ਜਾ ਰਹੀ ਨਫਰਤ ਦਾ ਮਾਮਲਾ
ਇੱਕ ASI ਦਾ ਮਸਲਾ ਤਾਂ ਸਰਕਾਰ ਲਈ ਜ਼ਰੂਰੀ ਹੈ ਪਰ ਪੰਜਾਬ ਅਤੇ ਸਿੱਖਾਂ
ਖਿਲਾਫ ਫੈਲਾਈ ਜਾ ਰਹੀ ਨਫ਼ਰਤ ‘ਤੇ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਭਗਵੰਤ ਮਾਨ ਸਰਕਾਰ