Breaking News

Amritsar : ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਸਰਾਂ ਨੇੜਿਓ 1 ਸਾਲ ਦੀ ਬੱਚੀ ਅਗ਼ਵਾ, ਸੀਸੀਟੀਵੀ ‘ਚ ਕੈਦ ਹੋਈ ਘਟਨਾ

Amritsar Child kidnapped : ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਸਰਾਂ ਨੇੜਿਓ 1 ਸਾਲ ਦੀ ਬੱਚੀ ਅਗ਼ਵਾ, ਸੀਸੀਟੀਵੀ ‘ਚ ਕੈਦ ਹੋਈ ਘਟਨਾ

 

 

 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜੀ ਸ੍ਰੀ ਗੁਰੂ ਰਾਮਦਾਸ ਰਾਏ ਵਿੱਚੋਂ ਇੱਕ ਬੱਚੇ ਦੇ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਸੁਸ਼ਮਾ ਦੇਵੀ ਨਾਮ ਦੀ ਇੱਕ ਔਰਤ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਈ ਸੀ, ਜਿਸ ਦੀ ਇੱਕ ਔਰਤ ਵੱਲੋਂ ਇੱਕ ਬੱਚੀ ਅਗਵਾ ਕਰ ਲਈ ਗਈ ਹੈ। ਅਗਵਾ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਦੀ ਪੁਲਿਸ ਵੱਲੋਂ ਤੇਜ਼ੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

 

 

ਜਾਣਕਾਰੀ ਅਨੁਸਾਰ ਸੁਸ਼ਮਾ ਆਪਣੇ 3 ਬੱਚਿਆਂ ਨਾਲ ਅੰਮ੍ਰਿਤਸਰ ਆਈ ਸੀ। ਉਹ ਇਥੇ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਰਹਿ ਰਹੀ ਸੀ। ਇਸ ਦੌਰਾਨ ਉਸ ਨੂੰ ਇੱਕ ਮਹਿਲਾ ਮਿਲੀ, ਜਿਸ ਨੇ ਪਹਿਲਾਂ ਸੁਸ਼ਮਾ ਦੇ ਨਾਲ ਦੋਸਤੀ ਕੀਤੀ ਅਤੇ ਬਹਾਨਾ ਮਾਰ ਕੇ ਉਸ ਦੀ ਬੱਚੀ ਨੂੰ ਅਗਵਾ ਕਰਕੇ ਲੈ ਗਈ। ਫਿਲਹਾਲ ਪੁਲਿਸ ਇਸ ਬੱਚੇ ਦੀ ਪੜਤਾਲ ਕਰਨ ‘ਤੇ ਲੱਗੀ ਹੋਈ ਹੈ।

 

 

 

 

10 ਵਜੇ ਦੇ ਲਗਭਗ ਵਾਪਰੀ ਘਟਨਾ

ਦੱਸਿਆ ਜਾ ਰਿਹਾ ਹੈ ਅਗਵਾ ਬੱਚੀ 1 ਸਾਲ ਦੀ ਹੈ, ਜਿਸ ਦਾ ਨਾਮ ਮੁਸਕਾਨ ਹੈ। ਪੀੜਤ ਸੁਸ਼ਮਾ ਦੇਵੀ ਪਤਨੀ ਸੁਨੀਲ, ਇਹ ਪਰਿਵਾਰ ਪੁਰਾਣੀ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ 5 ਦਿਨਾਂ ਤੋਂ ਗੁਰੂ ਰਾਮਦਾਸ ਸਰਾਂ ਵਿਖੇ ਠਹਿਰਿਆ ਹੋਇਆ ਸੀ। ਬੱਚੀ ਦੇ ਅਗਵਾ ਹੋਣ ਦੀ ਘਟਨਾ ਸਵੇਰੇ ਲਗਭਗ 10:00 ਵਜੇ ਵਾਪਰੀ, ਜਿਸ ਸਬੰਧੀ ਸੁਸ਼ਮਾ ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਚੌਕੀ ਗਲਿਆਰਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Check Also

MP Amritpal Singh — ਅੰਮ੍ਰਿਤਪਾਲ ਸਿੰਘ ਭਾਰਤ ਲਈ ਵੱਡਾ ਖਤਰਾ ਕਰਾਰ

MP Amritpal Singh — ਅੰਮ੍ਰਿਤਪਾਲ ਸਿੰਘ ਭਾਰਤ ਲਈ ਵੱਡਾ ਖਤਰਾ ਕਰਾਰ •ਕਿੰਨੀ ਜਾਨ ਹੈ ਅੰਮ੍ਰਿਤਪਾਲ …