Another Influencer from Punjab Preet Jatti says she is being threatened for making videos. Earlier, she was making astrology videos but had stopped creating astrology videos after a warning by Amritpal Singh Mehron (Murderer of Kanchan Kumari)
Preet Jatti ਨੂੰ ਵੀ Amritpal Mehron ਨੇ ਦਿੱਤੀ ਧਮਕੀ, ਘਬਰਾਈ ਪ੍ਰੀਤ ਨੇ ਕਰ ਦਿੱਤੇ ਖੁਲਾਸੇ
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ‘ ਨਿਤਰਿਆ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਟੀ
‘ਕੌਮ ਦੇ ਰਾਖੇ’ ਗਰੁੱਪ ਦਾ ਮੁਖੀ…ਆਖਿਰ ਕੌਣ ਹੈ ਅੰਮ੍ਰਿਤਪਾਲ ਮਹਿਰੋਂ…ਜਾਣੋ ਮੁਸਲਮਾਨ ਤੋਂ ਬਣੇ ਨਿਹੰਗ ਸਿੰਘ ਦੀ ਪੂਰੀ ਕਹਾਣੀ…
ਆਖਿਰ ਕੌਣ ਹੈ ਅੰਮ੍ਰਿਤਪਾਲ ਮਹਿਰੋਂ, ਮੁਸਲਿਮ ਪਰਿਵਾਰ ‘ਚ ਜਨਮ ਲੈਣ ਤੋਂ ਬਾਅਦ ਕਿਵੇਂ ਬਣਿਆ ਨਿਹੰਗ ਸਿੰਘ ?
ਅੰਮ੍ਰਿਤਪਾਲ ਮਹਿਰੋਂ ਦਾ ਜਨਮ ਇੱਕ ਮੁਸਲਿਮ ਪਰਿਵਾਰ ‘ਚ ਹੋਇਆ ਹੈ। ਉਹ ਮੋਗਾ ਦੇ ਪਿੰਡ ਮਹਿਰੋਂ ਦਾ ਰਹਿਣ ਵਾਲਾ ਹੈ। ਅੰਮ੍ਰਿਤਪਾਲ ਮਹਿਰੋਂ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਨਿਹੰਗ ਸਿੰਘ ਬਣ ਗਿਆ।
ਸਿੱਖਿਆ ਦੀ ਗੱਲ ਕਰੀਏ ਤਾਂ ਉਸ ਨੇ ਨਾਨ ਮੈਡੀਕਲ ‘ਚ 12ਵੀਂ ਪਾਸ ਕੀਤੀ ਹੈ। 2014 ਵਿੱਚ ਮੋਗਾ ਦੇ ITI ਤੋਂ ਡੀਜ਼ਲ ਮਕੈਨਿਕ ਵਿੱਚ ਡਿਪਲੋਮਾ ਕੀਤਾ।
‘ਕੌਮ ਦੇ ਰਾਖੇ’ ਗਰੁੱਪ ਦਾ ਮੁਖੀ…
“ਕੌਮ ਦੇ ਰਾਖੇ” ਨਾਂਅ ਨਾਲ ਆਪਣਾ ਗਰੁੱਪ ਬਣਾਇਆ।
2022 ‘ਚ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਚੋਣ ਲੜੀ
ਵਿਵਾਦ…
ਅੰਮ੍ਰਿਤਸਰ ‘ਚ ਬੁੱਤ ਤੋੜਣ ਦਾ ਇਲਜ਼ਾਮ…
ਅੰਮ੍ਰਿਤਸਰ ‘ਚ ਕੇਸ ਦਰਜ…
ਅੰਮ੍ਰਿਤਸਰ ਵਿੱਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਉਸ ਉੱਤੇ ਧਾਰਾ 427 ਹੇਠ ਪਰਚਾ ਦਰਜ ਹੋਇਆ।
ਬਰਨਾਲਾ ‘ਚ ਵੀ ਕੇਸ ਦਰਜ…
ਧਨੌਲਾ, ਜ਼ਿਲ੍ਹਾ ਬਰਨਾਲਾ ਦੇ ਥਾਣੇ ਵਿੱਚ ਉਸ ਖਿਲਾਫ ਹੋਰ ਕੇਸ ਵੀ ਦਰਜ ਹਨ, ਜਿਨ੍ਹਾਂ ਵਿੱਚ ਧਾਰਾਵਾਂ 323, 341, 506, 148 ਅਤੇ 149 ਸ਼ਾਮਲ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਭਾਬੀ ਕਮਲ ਕੌਰ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿਚ ਬੰਦ ਗੱਡੀ ਵਿਚ ਲਾਸ਼ ਮਿਲੀ ਸੀ। ਮਿਲੀ ਜਾਣਕਾਰੀ ਅਨੁਸਾਰ ਕਮਲ ਕੌਰ ਦੀ ਲਾਸ਼ ਲਗਭਗ ਦੋ ਤੋਂ ਤਿੰਨ ਦਿਨ ਪੁਰਾਣੀ ਦੱਸੀ ਗਈ। ਦੱਸ ਦਈਏ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਕੰਚਨ ਕੁਮਾਰੀ ਸੋਸ਼ਲ ਮੀਡੀਆ ਉਤੇ ਅਸ਼ਲੀਲ ਵੀਡਿਓਜ਼ ਕਾਰਨ ਚਰਚਾ ਵਿਚ ਰਹਿੰਦੀ ਸੀ।
SSP ਅਮਨੀਤ ਕੋਂਡਾਲ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਦੋ ਸਾਥੀਆਂ ਨਾਲ ਮਿਲਕੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਹੈ। ਭਾਬੀ ਕਮਲ ਕੌਰ ਨੂੰ ਗੱਡੀ ਦੀ ਪ੍ਰਮੋਸ਼ਨ ਕਰਵਾਉਣ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਤੇ ਫੇਰ ਓਥੇ ਉਸਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ MURDER ਦੇ ਮਾਸਟਰਮਾਈਂਡ ਨਿਹੰਗ ਅੰਮ੍ਰਿਤਪਾਲ ਮਹਿਰੋਂ ਦੀ ਤਲਾਸ਼ ਜਾਰੀ ਹੈ।
ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਵੱਡੀ ਖ਼ਬਰ, ਹੋ ਗਈ ਵੱਡੀ ਕਾਰਵਾਈ! ਨਾਂਅ ਲੈ ਲੈ ਕੇ ਡਰਾਏ ਇਨਫੂਲੈਂਸਰ, ਕੀ ਇਹ ਸਹੀ ?
ਧਮਕੀਆਂ ਤੋਂ ਬਾਅਦ ਇੰਸਟਾਗਰਾਮ ਇਨਫ਼ਲੂਐਂਸਰ ‘ਚ ਖ਼ੌਫ਼
“ਚੋਰ ਨੂੰ ਡਰ ਹੁੰਦਾ ਐ ਸਾਧ ਨੂੰ ਨਹੀਂ ਹੁੰਦਾ ਡਰ ਕਿਸੇ ਦਾ”
‘ਬੱਸ ਤੇਰੇ ਕੋਲ 2 ਦਿਨ ਦਾ…’ ਧਮਕੀਆਂ ਤੋਂ ਬਾਅਦ ਇੰਸਟਾਗਰਾਮ ਇਨਫ਼ਲੂਐਂਸਰ ‘ਚ ਖ਼ੌਫ਼