Air India Flight To London Crashes Moments After Take-Off In AhmedabadA video of the aircraft flying low and struggling to gain altitude shows the plane slamming the ground and exploding in a massive ball of fire at 1.38 pm
ਲੰਦਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਵਿਖੇ ਉਡਾਣ ਭਰਨ ਸਾਰ ਹੀ ਡਿੱਗ ਪਿਆ, ਜਾਣਕਾਰੀ ਮੁਤਾਬਕ ਜਹਾਜ਼ ‘ਚ ਕੁਲ 242 ਜਣੇ ਸਵਾਰ ਸਨ , ਜਿੰਨ੍ਹਾ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਸ਼ਾਮਿਲ ਦੱਸੇ ਜਾਂਦੇ ਹਨ !
ਜਿੱਥੇ ਡਿੱਗਿਆ ਜਹਾਜ਼ ਸੜੀਆਂ ਸਾਰੀਆਂ ਗੱਡੀਆਂ
ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਡ੍ਰੀਮਲਾਇਨਰ 747 ਜਹਾਜ ਹੋਇਆ ਕਰੈਸ਼। 22 ਕਰੂ ਮੈਂਬਰਾਂ ਸਮੇਤ ਇਸ ਵਿੱਚ 220 ਯਾਤਰੀ ਸਵਾਰ ਸਨ । ਟੇਕਆਫ਼ ਕਰਦੇ ਵਕਤ ਹਾਦਸਾ ਪੇਸ਼ ਆਇਆ । 1.38Pm ਤੇ ਉਡਾਨ ਭਰਨ ਤੋਂ ਬਾਅਦ ਸਿਰਫ਼ ਦੋ ਮਿੰਟ ਬਾਅਦ ਭਾਵ 1.40 pm ਤੇ ਜਹਾਜ ਹਾਲੇ ਏਅਰਪੋਰਟ ਦੀ ਬਾਊਂਡਰੀ ਹੀ ਮਸਾਂ ਕਰੋਸ ਨਹੀਂ ਸਕਿਆ ਸੀ ਤੇ ਕਰੈਸ਼ ਕਰ ਗਿਆ ।ਜਿੱਥੇ ਇਹ ਜਹਾਜ ਡਿੱਗਿਆ ਹੈ ,ਦੱਸਿਆ ਜਾ ਰਿਹਾ ਕਿ ਮੈਡੀਕਲ ਸਟੂਡੈਂਟਸ ਦੇ ਹੋਸਟਲ ਦੀ ਛੱਤ ਤੇ ਡਿੱਗਿਆ ਹੈ ।ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ ।
Plane crash ਅਹਿਮਦਾਬਾਦ ਵਿਚ ਮੇਘਾਨੀਨਗਰ ਨੇੜੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ
Plane crashes in Meghaninagar near Ahmedabad airport
Air India ਦਾ Plane ਹੋਇਆ ਕ੍ਰੈਸ਼ , ਅਹਿਮਦਾਬਾਦ Airport ਨੇੜੇ ਧੂਆਂ ਹੀ ਧੂਆਂ,
Flight ‘ਚ 200 ਯਾਤਰੀ ਸਨ ਸਵਾਰ |
ਇਥੇ ਅਹਿਮਾਦਾਬਾਦ ਹਵਾਈ ਅੱਡੇ ਨੇੜੇ ਮੇਘਾਨੀਨਗਰ ਵਿਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਪਾਇਲਟ ਤੇ ਹੋਰ ਅਮਲੇ ਸਣੇ 113 ਯਾਤਰੀ ਸਵਾਰ ਦੱਸੇ ਜਾਂਦੇ ਹਨ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ।
Air India says, “The flight, which departed from Ahmedabad at 1338 hrs, was carrying 242 passengers and crew members on board the Boeing 787-8 aircraft. Of these, 169 are Indian nationals, 53 are British nationals, 1 Canadian national and 7 Portuguese nationals. The injured are being taken to the nearest hospitals. We have also set up a dedicated passenger hotline number 1800 5691 444 to provide more information…”
Plane crash ਅਹਿਮਦਾਬਾਦ ਵਿਚ ਮੇਘਾਨੀਨਗਰ ਨੇੜੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ
Plane crashes in Meghaninagar near Ahmedabad airport
Subramanian Swamy demanded the resignation of PM, HM and Civil Aviation Minister.
They must have to Resign Now
#PlaneCrash #Ahmedabad #ahmedabadairport #ahmedabadplanecrash pic.twitter.com/1lnaZnU2wm
— Manjeet Ghoshi (@ghoshi_manjeet) June 12, 2025
ਜਹਾਜ਼ ਵਿਚ ਅਮਲੇ ਸਣੇ 242 ਯਾਤਰੀ ਸਵਾਰ ਸਨ, ਮੁੱਢਲੀ ਰਿਪੋਰਟ ਵਿਚ ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਨ ਦਾ ਖ਼ਦਸ਼ਾ, ਅਹਿਮਦਾਬਾਦ ਤੋਂਂ ਬਰਮਿੰਘਮ ਜਾ ਰਹੀ ਸੀ ਉਡਾਣ, ਜਹਾਜ਼ ਦੇ ਉਡਾਣ ਭਰਨ ਮੌਕੇ ਵਾਪਰਿਆ ਹਾਦਸਾ
Flight AI171, operating Ahmedabad-London Gatwick, was involved in an incident today, 12 June 2025. At this moment, we are ascertaining the details and will share further updates at the earliest on https://t.co/Fnw0ywg2Zt and on our X handle (https://t.co/Id1XFe9SfL).
-Air India…
— Air India (@airindia) June 12, 2025
ਇਥੇ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਨੇੜੇ ਮੇਘਾਨੀਨਗਰ ਇਲਾਕੇ ਵਿਚ ਦੁਪਹਿਰ 2 ਵਜੇ ਦੇ ਕਰੀਬ ਉਡਾਣ ਭਰਨ ਮੌਕੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਲੀਸ ਕੰਟਰੋਲ ਰੂਮ ਮੁਤਾਬਕ ਏਅਰ ਇੰਡੀਆ ਦੀ ਉਡਾਣ ਏਆਈ 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ਵਿਚ ਪਾਇਲਟ ਤੇ ਹੋਰ ਅਮਲੇ ਸਣੇ 242 ਯਾਤਰੀ ਸਵਾਰ ਦੱਸੇ ਜਾਂਦੇ ਹਨ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ। ਹਾਦਸਾਗ੍ਰਸਤ ਜਹਾਜ਼ ਇੱਕ ਬੋਇੰਗ 787-8 ਡ੍ਰੀਮਲਾਈਨਰ ਹੈ। ਏਅਰ ਇੰਡੀਆ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਵੱਲੋਂ ਜਲਦੀ ਹੀ ਅਧਿਕਾਰਤ ਬਿਆਨ ਜਾਰੀ ਕੀਤੇ ਜਾਣ ਦੀ ਉਮੀਦ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸਾ Takeoff ਦੌਰਾਨ ਹੋਇਆ।
CRASH ਹੋਏ ਜਹਾਜ਼ ‘ਚ ਸਾਬਕਾ CM ਵੀ ਸੀ ਮੌਜੂਦ, EXCLUSIVE ਵੀਡੀਓ ‘ਚ ਵੇਖੋ ਕਿਵੇਂ ਵਾਪਰਿਆ ਵੱਡਾ ਹਾ*ਦ*ਸਾ
ਏਅਰ ਇੰਡੀਆ ਨੇ ਐਕਸ ’ਤੇ ਇਕ ਪੋਸਟ ਵਿਚ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਫਾਇਰ ਅਫ਼ਸਰ ਜਯੇਸ਼ ਖਾਦੀਆ ਨੇ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਜ਼ਖਮੀਆਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਤੋਂ ਫੌਰੀ ਮਗਰੋਂ ਇਲਾਕੇ ਤੋਂ ਕਾਲੇ ਧੂੰਏਂ ਦਾ ਇੱਕ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ। ਐਮਰਜੈਂਸੀ ਟੀਮਾਂ ਫੌਰੀ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ, ਨਿਕਾਸੀ ਅਤੇ ਅੱਗ ਬੁਝਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ।
ਜਹਾਜ਼ ਆਈਜੀਬੀ ਗਰਾਊਂਡ ਦੇ ਆਲੇ-ਦੁਆਲੇ ਹਾਦਸਾਗ੍ਰਸਤ ਹੋਇਆ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਮੌਕੇ ਤੋਂ ਪ੍ਰਾਪਤ ਤਸਵੀਰਾਂ ਵਿੱਚ ਧੂੰਏਂ ਦੇ ਸੰਘਣੇ ਗੁਬਾਰ ਅਸਮਾਨ ਵਿੱਚ ਉੱਠਦੇ ਦਿਖਾਈ ਦਿੱਤੇੇ। ਚਸ਼ਮਦੀਦਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਉੱਠੀਆਂ। ਫਾਇਰ ਬ੍ਰਿਗੇਡ ਯੂਨਿਟਾਂ, ਸਥਾਨਕ ਪੁਲੀਸ ਤੇ ਐਂਬੂਲੈਂਸਾਂ ਨੂੰ ਤੁਰੰਤ ਤਾਇਨਾਤ ਕਰ ਦਿੱਤਾ ਗਿਆ, ਜਦੋਂ ਕਿ ਕੌਮੀ ਆਫ਼ਤ ਰਿਸਪੌਂਸ ਬਲਾਂ ਦੀਆਂ ਟੀਮਾਂ ਨੂੰ ਵੀ ਭੇਜਿਆ ਗਿਆ ਹੈ। ਬਚਾਅ ਕਾਰਜ ਜਾਰੀ ਹਨ, ਪਰ ਅਧਿਕਾਰੀਆਂ ਨੇ ਅਜੇ ਤੱਕ ਜ਼ਖਮੀਆਂ ਜਾਂ ਬਚੇ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ ਅਤੇ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਏਐੱਨਆਈ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 2 ਪਾਇਲਟ ਅਤੇ 10 ਅਮਲੇ ਦੇ ਮੈਂਬਰ ਸ਼ਾਮਲ ਸਨ। ਇਹ ਜਹਾਜ਼ ਕੈਪਟਨ ਸੁਮੀਤ ਸੱਭਰਵਾਲ ਦੀ ਅਗਵਾਈ ਹੇਠ ਸੀ ਅਤੇ ਉਸ ਦੇ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਸਨ। ਕੈਪਟਨ ਸੁਮੀਤ ਸੱਭਰਵਾਲ ਇੱਕ LTC ਹਨ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ। ਸਹਿ-ਪਾਇਲਟ ਕੋਲ 1100 ਘੰਟੇ ਉਡਾਣ ਦਾ ਤਜਰਬਾ ਸੀ। ATC ਦੇ ਅਨੁਸਾਰ, ਜਹਾਜ਼ ਅਹਿਮਦਾਬਾਦ ਤੋਂ ਬਾਅਦ ਦੁਪਹਿਰ ਭਾਰਤੀ ਸਮੇਂ ਅਨੁਸਾਰ 1:39 ਵਜੇ (0809 UTC) ਰਨਵੇਅ 23 ਤੋਂ ਰਵਾਨਾ ਹੋਇਆ। ਇਸ ਨੇ ATC ਨੂੰ MAYDAY ਕਾਲ ਦਿੱਤੀ, ਪਰ ਉਸ ਤੋਂ ਬਾਅਦ, ATC ਵੱਲੋਂ ਕੀਤੀਆਂ ਗਈਆਂ ਕਾਲਾਂ ਦਾ ਜਹਾਜ਼ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਰਨਵੇਅ 23 ਤੋਂ ਰਵਾਨਾ ਹੋਣ ਤੋਂ ਤੁਰੰਤ ਬਾਅਦ, ਜਹਾਜ਼ ਹਵਾਈ ਅੱਡੇ ਦੇ ਘੇਰੇ ਦੇ ਬਾਹਰ ਜ਼ਮੀਨ ‘ਤੇ ਡਿੱਗ ਗਿਆ।